ਅਭਿਨੇਤਰੀ ਰਕੁਲ ਪ੍ਰੀਤ ਦਾ ਭਰਾ ਡਰੱਗਜ਼ ਮਾਮਲੇ ‘ਚ ਗ੍ਰਿਫਤਾਰ
ਅਦਾਕਾਰਾ ਰਕੁਲ ਪ੍ਰੀਤ ਸਿੰਘ ਦੇ ਭਰਾ ਅਮਨ ਪ੍ਰੀਤ ਸਿੰਘ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ‘ਚ ਅਮਨ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਨਾਈਜੀਰੀਆ ਦਾ ਇੱਕ ਪੁਰਸ਼ ਅਤੇ ਇੱਕ ਔਰਤ ਸ਼ਾਮਲ ਹੈ। ਤੇਲੰਗਾਨਾ ਦੇ ਨਸ਼ੀਲੇ ਪਦਾਰਥ ਵਿਰੋਧੀ ਵਿਭਾਗ ਨੇ ਉਨ੍ਹਾਂ ਕੋਲੋਂ 199 ਗ੍ਰਾਮ ਕੋਕੀਨ ਜ਼ਬਤ ਕੀਤੀ ਹੈ ਜੋ ਹੈਦਰਾਬਾਦ ਵਿੱਚ ਵਿਕਰੀ ਲਈ ਲਿਆਂਦੀ ਗਈ ਸੀ।
ਫਲੈਟ ‘ਤੇ ਛਾਪਾ ਮਾਰ ਕੇ 5 ਲੋਕਾਂ ਨੂੰ ਗ੍ਰਿਫਤਾਰ
ਇਹ ਵੀ ਪੜ੍ਹੋ: ਪੰਜਾਬ ਪੁਲਿਸ ਨੇ ਬਠਿੰਡਾ ਤੋਂ 41 ਕੁਇੰਟਲ ਭੁੱਕੀ ਕੀਤੀ ਬਰਾਮਦ; ਇੱਕ ਵਿਅਕਤੀ ਗ੍ਰਿਫ਼ਤਾਰ
ਸਾਈਬਰਾਬਾਦ ਪੁਲਸ ਦੇ ਰਾਜੇਂਦਰ ਨਗਰ ਜ਼ੋਨ ਦੇ ਡੀਸੀਪੀ ਸ਼੍ਰੀਨਿਵਾਸ ਨੇ ਦੱਸਿਆ ਕਿ ਪੁਲਸ ਨੇ ਇਕ ਫਲੈਟ ‘ਤੇ ਛਾਪਾ ਮਾਰ ਕੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ 2 ਪਾਸਪੋਰਟ, 10 ਮੋਬਾਈਲ ਫੋਨ ਅਤੇ 2 ਦੋ ਪਹੀਆ ਵਾਹਨ ਬਰਾਮਦ ਕੀਤੇ ਗਏ ਹਨ। ਇਨ੍ਹਾਂ ਸਾਰਿਆਂ ਦੇ ਪਿਸ਼ਾਬ ਦੇ ਨਮੂਨੇ ਦੀ ਜਾਂਚ ਪਾਜ਼ੀਟਿਵ ਪਾਈ ਗਈ ਹੈ। ਮੈਡੀਕਲ ਤੋਂ ਬਾਅਦ ਪੰਜਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਡਰੱਗਜ਼ ਰੈਕੇਟ ਦਾ ਕਿੰਗਪਿਨ
ਨਾਈਜੀਰੀਆ ਦਾ ਨਾਗਰਿਕ ਹੈ, ਪੁਲਿਸ ਦੇ ਅਨੁਸਾਰ, ਡਰੱਗ ਰੈਕੇਟ ਦਾ ਕਿੰਗਪਿਨ ਨਾਈਜੀਰੀਆ ਦਾ ਨਾਗਰਿਕ ਈਬੂਕਾ ਸੂਜੀ ਹੈ। ਉਹ ਅਜੇ ਫਰਾਰ ਹੈ। ਹਾਲਾਂਕਿ, ਉਸ ਦੇ ਮੁੱਖ ਸਾਥੀ ਅਤੇ ਮਹਿਲਾ ਨਸ਼ਾ ਤਸਕਰ ਓਨੂਓਹਾ ਬਲੇਸਿੰਗ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਅਮਨਪ੍ਰੀਤ ਦੇ ਨਾਲ ਗ੍ਰਿਫ਼ਤਾਰ ਕੀਤੇ ਗਏ ਚਾਰ ਮੁਲਜ਼ਮਾਂ ਦੀ ਪਛਾਣ ਅਨਿਕੇਤ ਰੈਡੀ, ਪ੍ਰਸਾਦ, ਮਧੂਸੂਦਨ ਅਤੇ ਨਿਖਿਲ ਦਮਨ ਵਜੋਂ ਹੋਈ ਹੈ। ਇਹ ਸਾਰੇ ਕਾਰੋਬਾਰੀ ਹਨ। ਇਨ੍ਹਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਅਮਨ ਪ੍ਰੀਤ ਸਿੰਘ ਸਮੇਤ ਕੁੱਲ 13 ਲੋਕਾਂ ਦੇ ਨਾਂ ਸ਼ਾਮਲ ਕੀਤੇ ਗਏ ਹਨ।