ਅਭਿਨੇਤਾ ਰਣਵੀਰ ਸਿੰਘ ਤੇ ਰੋਹਿਤ ਸ਼ੈੱਟੀ ਨੂੰ ਫਿਰ ਮਿਲੀ ਧਮਕੀ

0
34
Ranveer

ਮੁੰਬਈ, 14 ਫਰਵਰੀ 2026 : ਭਾਰਤ ਦੇਸ਼ ਦੇ ਪ੍ਰਸਿੱਧ ਫਿ਼ਲਮ ਸਟਾਰ (Film star) ਰਣਵੀਰ ਸਿੰਘ ਤੇ ਫਿਲਮੇਕਰ (Filmmaker) ਰੋਹਿਤ ਸ਼ੈਟੀ ਨੂੰ ਇਕ ਵਾਰ ਫਿਰ ਤੋਂ ਗੈਂਗਸਟਰਾਂ ਵਲੋਂ ਧਮਕੀ (Threat) ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਆਖਿਆ ਹੈ ਧਮਕੀ ਦੇਣ ਵਾਲੇ ਨੇ

ਮਿਲੀ ਜਾਣਕਾਰੀ ਅਨੁਸਾਰ ਜੋ ਅਦਾਕਾਰ ਰਣਵੀਰ ਸਿੰਘ (Ranveer Singh) ਅਤੇ ਫਿਲਮਮੇਕਰ ਰੋਹਿਤ ਸ਼ੈੱਟੀ (Rohit Shetty) ਨੂੰ ਇਕ ਵਾਰ ਫਿਰ ਧਮਕੀ ਦਿੱਤੀ ਗਈ ਹੈ ਨੂੰ ਧਮਕੀ ਦੇਣ ਵਾਲੇ ਆਪਣਾ ਨਾਮ ਹੈਰੀ ਬਾਕਸਰ ਦੱਸਿਆ ਹੈ । ਧਮਕੀ ਦੇਣ ਵਾਲੇ ਨੇ ਕਥਿਤ ਸਨੇਹੇ ਵਿਚ ਰਣਵੀਰ ਸਿੰਘ ਦਾ ਨਾਮ ਲੈਂਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਹੀ ਰੋਹਿਤ ਸ਼ੈਟੀ ਨੂੰ ਸਿ਼ਕਾਇਤ ਕਰਨ ਦੀ ਸਲਾਹ ਦਿੱਤੀ ਸੀ । ਜਾਣਕਾਰੀ ਮੁਤਾਬਕ ਉਹ ਵਿਅਕਤੀ ਲਾਰੈਂਸ ਗੈਂਗ ਨਾਲ ਜੁੜਿਆ ਹੋਇਆ ਹੈ । ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਰੋਹਿਤ ਸ਼ੈੱਟੀ ਦੇ ਘਰ ‘ਤੇ ਹੋਈ ਪੰਜ ਰਾਊਂਡ ਫਾਇਰਿੰਗ ਦੀ ਘਟਨਾ ਤੋਂ ਬਾਅਦ 10 ਫਰਵਰੀ ਨੂੰ ਰਣਵੀਰ ਸਿੰਘ ਨੂੰ ਪਹਿਲੀ ਧਮਕੀ ਮਿਲੀ ਸੀ ।

ਹੋਰ ਕੀ ਕੀ ਆਖਿਆ ਗਿਆ ਹੈ ਧਮਕੀ ਭਰੇ ਸੁਨੇਹੇ ਵਿਚ

ਦੋਹਾਂ ਅਦਾਕਾਰਾਂ ਨੂੰ ਮੁੜ ਧਮਕੀ ਇਸ ਲਈ ਦਿੱਤੀ ਗਈ ਕਿਉਂਕਿ ਉਨ੍ਹਾਂ ਵਲੋਂ ਪੁਲਸ ਕੋਲ ਸਿ਼ਕਾਇਤ (police Complaint) ਦਰਜ ਕਰਵਾਈ ਗਈ ਸੀ । ਇਥੇ ਹੀ ਬਸ ਨਹੀਂ ਸੁਨੇਹੇ ‘ਚ ਉਨ੍ਹਾਂ ਦੇ ਮੈਨੇਜਰਾਂ ਅਤੇ ਪਰਿਵਾਰ ਦੀਆਂ ਸਰਗਰਮੀਆਂ ਦੀ ਜਾਣਕਾਰੀ ਹੋਣ ਦਾ ਦਾਅਵਾ ਕਰਦੇ ਹੋਏ ਗੰਭੀਰ ਨਤੀਜੇ ਭੁਗਤਣ (Suffering serious consequences) ਦੀ ਚਿਤਾਵਨੀ ਦਿੱਤੀ ਗਈ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਸਾਡੀ ਤਾਕਤ ਦੇ ਅੱਗੇ ਤੁਹਾਡੀਆਂ ਸੱਤ ਪੁਸ਼ਤਾਂ ਵੀ ਸਾਡਾ ਕੁਝ ਨਹੀਂ ਵਿਗਾੜ ਸਕਣਗੀਆਂ । ਇਸ ਦੇ ਨਾਲ ਹੀ ਪੁਰਤਗਾਲ ‘ਚ ਭਾਰਤੀ ਲੋਕਾਂ ਦੇ ਪਾਸਪੋਰਟ ਜ਼ਬਤ ਕਰਨ ਦੇ ਮਾਮਲੇ ‘ਚ ਹੋਈ ਫਾਇਰਿੰਗ ਦੀ ਜ਼ਿੰਮੇਵਾਰੀ ਲੈਣ ਦਾ ਵੀ ਦਾਅਵਾ ਕੀਤਾ ਗਿਆ ਹੈ ।

Read More : ਗੈਂਗਸਟਰਾਂ ਨੇ ਹਿਮਾਂਸ਼ੀ ਖੁਰਾਣਾ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਮੰਗੇ ਕਰੋੜਾਂ

LEAVE A REPLY

Please enter your comment!
Please enter your name here