ਵਾਇਨਾਡ ਪੀੜਿਤਾਂ ਲਈ ਅੱਗੇ ਆਏ Actor ਚਿਰੰਜੀਵੀ ਤੇ ਰਾਮ ਚਰਨ , 1 ਕਰੋੜ ਰੁਪਏ ਕੀਤੇ ਦਾਨ || Latest Update

0
86
Actor Chiranjeevi and Ram Charan came forward for Wayanad victims, donated Rs 1 crore

ਵਾਇਨਾਡ ਪੀੜਿਤਾਂ ਲਈ ਅੱਗੇ ਆਏ Actor ਚਿਰੰਜੀਵੀ ਤੇ ਰਾਮ ਚਰਨ , 1 ਕਰੋੜ ਰੁਪਏ ਕੀਤੇ ਦਾਨ

ਕੇਰਲ ਦੇ ਵਾਇਨਾਡ ਵਿੱਚ ਤੇਜ਼ ਬਾਰਿਸ਼ ਦੇ ਬਾਅਦ ਹੋਈ ਲੈਂਡਸਲਾਈਡ ਵਿੱਚ ਹੁਣ ਤੱਕ 365 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਹਾਦਸੇ ਦੇ ਬਾਅਦ 206 ਲੋਕ ਹਾਲੇ ਵੀ ਲਾਪਤਾ ਹਨ। ਜਿਸਦੇ ਲਈ ਸਰਚ ਆਪ੍ਰੇਸ਼ਨ ਜਾਰੀ ਹੈ। ਅੱਲੂ ਅਰਜੁਨ ਤੇ ਮੋਹਨ ਲਾਲ ਦੇ ਬਾਅਦ ਪੀੜਤਾਂ ਦੀ ਮਦਦ ਲਈ ਸਾਊਥ ਸਟਾਰ ਚਿਰੰਜੀਵੀ ਤੇ ਰਾਮ ਚਰਨ ਨੇ ਵੀ ਮੁੱਖ ਮੰਤਰੀ ਰਾਹਤ ਫ਼ੰਡ ਵਿੱਚ ਆਪਣਾ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਪੀੜਤਾਂ ਦੀ ਮਦਦ ਲਈ 1 ਕਰੋੜ ਰੁਪਏ ਦੀ ਆਰਥਿਕ ਮਦਦ ਦਿੱਤੀ ਹੈ।

ਪੀੜਤਾਂ ਦੇ ਪ੍ਰਤੀ ਮੇਰੀ ਡੂੰਘੀ ਹਮਦਰਦੀ …

ਇਸ ਬਾਰੇ ਚਿਰੰਜੀਵੀ ਨੇ ਟਵੀਟ ਕਰਦਿਆਂ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਕੇਰਲ ਵਿੱਚ ਕੁਦਰਤੀ ਆਫ਼ਤ ਕਾਰਨ ਹੋਈ ਤਬਾਹੀ ਤੇ ਸੈਂਕੜੇ ਕੀਮਤੀ ਜਿੰਦਗੀਆਂ ਦੇ ਨੁਕਸਾਨ ਤੋਂ ਬਹੁਤ ਦੁਖੀ ਹਾਂ। ਵਾਇਨਾਡ ਘਟਨਾ ਦੇ ਪੀੜਤਾਂ ਦੇ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ। ਰਾਮ ਚਰਨ ਤੇ ਮੈਂ ਮਿਲ ਕੇ ਪੀੜਤਾਂ ਦੀ ਮਦਦ ਦੇ ਲਈ ਕੇਰਲ ਮੁੱਖ ਮੰਤਰੀ ਰਾਹਤ ਫ਼ੰਡ ਵਿੱਚ 1 ਕਰੋੜ ਰੁਪਏ ਦਾ ਯੋਗਦਾਨ ਦੇ ਰਹੇ ਹਾਂ। ਮੈਂ ਦਰਦ ਨਾਲ ਪੀੜਤ ਸਾਰੇ ਲੋਕਾਂ ਦੇ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ।

ਇਹ ਵੀ ਪੜ੍ਹੋ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਦਾਅਵਾ, 2029 ‘ਚ ਵੀ ਬਣੇਗੀ ਭਾਜਪਾ ਦੀ ਸਰਕਾਰ

ਰਾਹਤ ਫ਼ੰਡ ਵਿੱਚ 25 ਲੱਖ ਰੁਪਏ ਦਾਨ ਕੀਤੇ

ਦੱਸ ਦਈਏ ਕਿ ਚਿਰੰਜੀਵੀ ਤੇ ਰਾਮ ਚਰਨ ਤੋਂ ਪਹਿਲਾਂ ਅੱਲੂ ਅਰਜੁਨ ਨੇ ਰਾਹਤ ਫ਼ੰਡ ਵਿੱਚ 25 ਲੱਖ ਰੁਪਏ ਦਾਨ ਕੀਤਾ। ਉੱਥੇ ਹੀ ਸੂਰਿਆ, ਜਯੋਤਿਕਾ ਤੇ ਕਾਰਥੀ ਨੇ ਮਿਲ ਕੇ 50 ਲੱਖ ਜਦਕਿ ਰਸ਼ਮਿਕਾ ਮੰਦਾਨਾ ਨੇ 10 ਲੱਖ ਰੁਪਏ ਤੇ ਚਿਯਾਨ ਵਿਕਰਮ ਨੇ 20 ਲੱਖ ਰੁਪਏ ਦਾਨ ਕੀਤੇ। ਉੱਥੇ ਹੀ ਵਾਇਨਾਡ ਵਿੱਚ ਵਾਪਰੀ ਘਟਨਾ ਵਿੱਚ ਹੁਣ ਵੀ 206 ਲੋਕ ਲਾਪਤਾ ਹਨ। ਇਨ੍ਹਾਂ ਤੋਂ ਇਲਾਵਾ ਸਾਊਥ ਸੁਪਰਸਟਾਰ ਤੇ ਕੇਰਲ ਦੀ 122 ਟੇਰੀਟੋਰੀਅਲ ਆਰਮੀ ਦੇ ਲੈਫਟੀਨੈਂਟ ਕਰਨਲ ਮੋਹਨਲਾਲ ਨੇ ਰੈਸਕਿਊ ਵਿੱਚ ਜੁਟੀ ਆਰਮੀ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਨੇ ਲੈਂਡਸਲਾਈਡ ਨਾਲ ਪ੍ਰਭਾਵਿਤ ਹੋਏ ਇਲਾਕਿਆਂ ਦਾ ਦੌਰਾ ਕੀਤਾ। ਇਸ ਮੌਕੇ ਮੋਹਨ ਲਾਲ ਨੇ ਪੀੜਤਾਂ ਦੇ ਲਈ 3 ਕਰੋੜ ਦੀ ਆਰਥਿਕ ਮਦਦ ਦਾ ਐਲਾਨ ਕੀਤਾ ਹੈ।

 

 

 

 

 

 

 

 

 

 

 

 

LEAVE A REPLY

Please enter your comment!
Please enter your name here