ਲੁਧਿਆਣਾ ‘ਚ ਰੇਹੜੀਆਂ ਨੂੰ ਅੱਗ ਲਗਾਉਣ ਵਾਲੇ ਦੋਸ਼ੀ ਗ੍ਰਿਫਤਾਰ, ਨਿੱਜੀ ਰੰਜਿਸ਼ ਕਾਰਣ ਦਿੱਤਾ ਵਾਰਦਾਤ ਨੂੰ ਅੰਜ਼ਾਮ|| Punjab News

0
67

ਲੁਧਿਆਣਾ ‘ਚ ਰੇਹੜੀਆਂ ਨੂੰ ਅੱਗ ਲਗਾਉਣ ਵਾਲੇ ਦੋਸ਼ੀ ਗ੍ਰਿਫਤਾਰ, ਨਿੱਜੀ ਰੰਜਿਸ਼ ਕਾਰਣ ਦਿੱਤਾ ਵਾਰਦਾਤ ਨੂੰ ਅੰਜ਼ਾਮ

ਲੁਧਿਆਣਾ ‘ਚ ਨਿੱਜੀ ਰੰਜਿਸ਼ ਦੇ ਚੱਲਦਿਆਂ ਹਾਲ ਹੀ ‘ਚ ਭੋਜਨ ਵਿਕਰੇਤਾਵਾਂ ਦੀਆਂ ਰੇਹੜੀਆਂ ਨੂੰ ਅੱਗ ਲਗਾਉਣ ਵਾਲੇ ਦੋਸ਼ੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਪੈਟਰੋਲ ਦੀ ਬੋਤਲ ਅਤੇ ਕਾਰ ਬਰਾਮਦ ਕਰ ਲਈ ਹੈ।

ਇਹ ਵੀ ਪੜ੍ਹੋ- ਬ੍ਰਿਕਸ ‘ਚ ਸ਼ਾਮਲ ਹੋਣ ਲਈ ਰੂਸ ਜਾਣਗੇ PM ਮੋਦੀ, 22-23 ਅਕਤੂਬਰ ਨੂੰ ਸੰਮੇਲਨ

ਏ.ਡੀ.ਸੀ.ਪੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਚਾਰ ਦਿਨ ਪਹਿਲਾਂ ਨਿੱਜੀ ਰੰਜਿਸ਼ ਕਾਰਨ ਥਾਣਾ ਡਵੀਜ਼ਨ ਨੰਬਰ 7 ਦੇ ਖੇਤਰ ਅਧੀਨ ਸੈਕਟਰ 33 ਸਥਿਤ ਚੌਪਾਟੀ ਵਿਖੇ ਸ਼ਰਾਬ ਦੇ ਨਸ਼ੇ ਵਿੱਚ 2 ਰੇਹੜੀਆਂ ਨੂੰ ਅੱਗ ਲਗਾ ਦਿੱਤੀ ਸੀ, ਜਿਸ ਨੂੰ ਥਾਣਾ ਡਵੀਜ਼ਨ ਦੀ ਪੁਲਿਸ ਨੇ ਏ. ਥਾਣਾ ਡਿਵੀਜ਼ਨ ਨੰਬਰ 7 ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਸਰਬਜੀਤ ਸਿੰਘ ਉਰਫ ਲਵੀ ਵਾਸੀ ਲੁਧਿਆਣਾ ਵਜੋਂ ਹੋਈ ਹੈ। ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

14 ਅਕਤੂਬਰ ਨੂੰ ਦੋਵਾਂ ਧਿਰਾਂ ਵਿੱਚ ਬਹਿਸ ਹੋਈ

ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ 14 ਅਕਤੂਬਰ ਦੀ ਰਾਤ ਨੂੰ ਚੌਪਾਟੀ ਵਿੱਚ ਦੋ ਧਿਰਾਂ ਵਿੱਚ ਤਕਰਾਰ ਮਗਰੋਂ ਹਫੜਾ-ਦਫੜੀ ਹੋ ਗਈ ਸੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਪੁਲਸ ਨੂੰ ਬੁਲਾਇਆ, ਜਿਸ ਤੋਂ ਬਾਅਦ ਪੁਲਸ ਨੇ ਮਾਮਲਾ ਸ਼ਾਂਤ ਕਰਵਾਇਆ। ਜਿਸ ਤੋਂ ਬਾਅਦ ਦੋਸ਼ੀ ਸਰਬਜੀਤ ਸਿੰਘ ਉਰਫ ਲਵੀ ਰਾਤ ਕਰੀਬ 3 ਵਜੇ ਸ਼ਰਾਬ ਦੇ ਨਸ਼ੇ ‘ਚ ਚੌਪਾਟੀ ‘ਤੇ ਪਹੁੰਚਿਆ ਅਤੇ ਤਿੰਨ ਰੇਹੜੀ ਵਾਲਿਆਂ ਨੂੰ ਅੱਗ ਲਗਾ ਦਿੱਤੀ।

ਗੈਸ ਸਿਲੰਡਰ ਵਿੱਚ ਹੋਇਆ ਬਲਾਸਟ

ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਚੌਪਾਟੀ ਵਿੱਚ ਪਏ ਦੋ ਗੈਸ ਸਿਲੰਡਰ ਫਟ ਗਏ ਅਤੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਲੱਗਣ ਕਾਰਨ ਤਿੰਨ ਭੋਜਨ ਵਿਕਰੇਤਾਵਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਖੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਇਸ ਮਾਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

 

LEAVE A REPLY

Please enter your comment!
Please enter your name here