ਮੌਸਮ ਵਿਭਾਗ ਅਨੁਸਾਰ ਕੁੱਝ ਦਿਨਾਂ ਵਿਚ ਹੋਵੇਗੀ ਪੱਛਮੀ ਗੜਬੜੀ ਸਰਗਰਮ

0
15
Weather

ਚੰਡੀਗੜ੍ਹ, 5 ਫਰਵਰੀ 2026 : ਪੰਜਾਬ ਵਿਚ ਚੱਲ ਰਹੇ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ ਮੌਸਮ ਵਿਭਾਗ (Meteorological Department) ਅਨੁਸਾਰ 9 ਫਰਵਰੀ ਤੋਂ ਇਕ ਪੱਛਮੀ ਗੜਬੜੀ ਸਰਗਰਮ ਹੋ ਜਾਣ ਦੇ ਆਸਾਰ ਹਨ ।

ਕੀ ਹੋ ਸਕਦਾ ਹੈ ਇਸ ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ

ਮੌਸਮ ਵਿਭਾਗ ਵਲੋਂ ਜੋ ਪੰਜਾਬ ਦੇ ਮੌਸਮ ਵਿਚ ਹੋਣ ਵਾਲੀ ਤਬਦੀਲੀ ਦੇ ਚਲਦਿਆਂ 9 ਫਰਵਰੀ ਤੋਂ ਪੱਛਮੀ ਗੜਬੜੀ (Western disturbance) ਸਰਗਰਮ ਹੋਣ ਬਾਰੇ ਦੱਸਿਆ ਗਿਆ ਹੈ ਦੇ ਚਲਦਿਆਂ 10 ਫਰਵਰੀ ਨੂੰ ਪੰਜਾਬ ਸੂਬੇ ਦੇ ਕਈ ਹਿੱਸਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਸ਼ (Rain) ਹੋਵੇਗੀ । ਹਾਲਾਂਕਿ ਅਗਲੇ ਛੇ ਦਿਨਾਂ ਤੱਕ ਮੌਸਮ ਫਿਰ ਖੁਸ਼ਕ ਹੀ ਰਹੇਗਾ ।

ਕਿਥੇ ਕਿੰਨੇ ਤਾਪਮਾਨ ਰਹਿ ਗਿਆ ਹੈ

ਜਾਣਕਾਰੀ ਅਨੁਸਾਰ ਪੰਜਾਬ ਵਿੱਚ ਔਸਤ ਘੱਟੋ-ਘੱਟ ਤਾਪਮਾਨ ਇੱਕ ਡਿਗਰੀ ਸੈਲਸੀਅਸ ਘਟ ਗਿਆ । ਅੰਮ੍ਰਿਤਸਰ 4.6 ਡਿਗਰੀ ਸੈਲਸੀਅਸ ਨਾਲ ਸੂਬੇ ਦਾ ਸਭ ਤੋਂ ਠੰਡਾ ਸਥਾਨ ਰਿਹਾ, ਜੋ ਕਿ ਆਮ ਨਾਲੋਂ 0.1 ਡਿਗਰੀ ਘੱਟ ਹੈ । ਪਟਿਆਲਾ ਅਤੇ ਬਠਿੰਡਾ ਵਿੱਚ ਵੀ ਘੱਟੋ-ਘੱਟ ਤਾਪਮਾਨ (Temperature) ਆਮ ਨਾਲੋਂ ਘੱਟ ਦਰਜ ਕੀਤਾ ਗਿਆ । ਲੁਧਿਆਣਾ ਵਿੱਚ ਘੱਟੋ-ਘੱਟ ਤਾਪਮਾਨ 8.4 ਡਿਗਰੀ, ਪਟਿਆਲਾ 7.0 ਡਿਗਰੀ, ਪਠਾਨਕੋਟ 6.0 ਡਿਗਰੀ, ਬਠਿੰਡਾ 4.9 ਡਿਗਰੀ, ਫਰੀਦਕੋਟ 5.0 ਡਿਗਰੀ, ਗੁਰਦਾਸਪੁਰ 6.0 ਡਿਗਰੀ ਅਤੇ ਫਿਰੋਜ਼ਪੁਰ 5.4 ਡਿਗਰੀ ਰਿਹਾ ।

ਸੰਘਣੀ ਧੁੰਦ ਨੇ ਕੀਤਾ ਆਮ ਜੀਵਨ ਨੂੰ ਪ੍ਰਭਾਵਿਤ

ਮੌਸਮ ਦੀ ਚੱਲ ਰਹੀ ਲਗਾਤਾਰ ਤਬਦੀਲੀ ਦੇ ਚਲਦਿਆਂ ਬੁੱਧਵਾਰ ਨੂੰ ਸੰਘਣੀ ਧੁੰਦ (Thick fog) ਨੇ ਆਮ ਜਨਜੀਵਨ ਨੂੰ ਕਾਫ਼ੀ ਪ੍ਰਭਾਵਿਤ ਕੀਤਾ । ਅੰਮ੍ਰਿਤਸਰ ਅਤੇ ਪਟਿਆਲਾ ਵਿੱਚ ਦ੍ਰਿਸ਼ਟੀ 50 ਮੀਟਰ ਤੱਕ ਘੱਟ ਗਈ, ਜਦੋਂ ਕਿ ਆਦਮਪੁਰ ਵਿੱਚ 50 ਮੀਟਰ ਤੋਂ ਘੱਟ ਦ੍ਰਿਸ਼ਟੀ ਦਰਜ ਕੀਤੀ ਗਈ । ਬਠਿੰਡਾ ਵਿੱਚ 80 ਮੀਟਰ ਦ੍ਰਿਸ਼ਟੀ ਦਰਜ ਕੀਤੀ ਗਈ। ਧੁੰਦ ਕਾਰਨ ਸੜਕੀ ਅਤੇ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ ।

Read More : ਮੌਸਮ ਵਿਭਾਗ ਦੀ ਚਿਤਾਵਨੀ ਮੁਤਾਬਕ ਆਉਣ ਵਾਲੇ ਦੋ ਦਿਨ ਪੈ ਸਕਦੈ ਮੀਂਹ

LEAVE A REPLY

Please enter your comment!
Please enter your name here