ਸੋਨੀਪਤ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਨੌਜਵਾਨਾਂ ਦੀ ਹੋਈ ਮੌਤ

0
113

ਸੋਨੀਪਤ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ ਹੈ। ਸੋਨੀਪਤ ਦੇ ਬਹਿਲਗੜ੍ਹ ਰੋਡ ‘ਤੇ ਫਿਮਸ ਹਸਪਤਾਲ ਦੇ ਸਾਹਮਣੇ ਤੇਜ਼ ਰਫਤਾਰ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਇੱਥੇ ਇੱਕ ਤੇਜ਼ ਰਫ਼ਤਾਰ ਕਾਰ ਨੇ ਪਹਿਲਾਂ ਅੱਗੇ ਜਾ ਰਹੇ ਦੋ ਬਾਈਕ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਦੋ ਕਾਰਾਂ ਦੀ ਟੱਕਰ ਹੋ ਗਈ। ਇਸ ਹਾਦਸੇ ‘ਚ ਬਾਈਕ ਸਵਾਰ ਨੌਜਵਾਨ ਅਤੇ  ਕਾਰ ‘ਚ ਸਵਾਰ ਦੋ ਦੋਸਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ਦੇ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਤਿੰਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਸੋਨੀਪਤ ਸੈਕਟਰ 27 ਥਾਣਾ ਪੁਲਸ ਇਸ ਹਾਦਸੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸੋਨੀਪਤ ਦੇ ਫਿਮਸ ਹਸਪਤਾਲ ਦੇ ਸਾਹਮਣੇ ਪਿੱਛੇ ਤੋਂ ਆ ਰਹੀਆਂ ਦੋ ਕਾਰਾਂ ਨੇ ਆਹਮੋ-ਸਾਹਮਣੇ ਦੋ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਨਿਸ਼ਾਂਤ ਵਾਸੀ ਦਿੱਲੀ ਨਾਮਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਨਿਸ਼ਾਂਤ ਪੇਸ਼ੇ ਤੋਂ ਵੇਟਰ ਸੀ ਅਤੇ ਆਪਣਾ ਕੰਮ ਖਤਮ ਕਰਕੇ ਘਰ ਪਰਤ ਰਿਹਾ ਸੀ। ਅਤੇ ਪਿੱਛੇ ਆ ਰਹੀਆਂ ਦੋ ਗੱਡੀਆਂ ਵਿੱਚੋਂ ਇੱਕ ਆਈ-20 ਕਾਰ ਪਲਟ ਗਈ, ਜਿਸ ਵਿੱਚ ਸੋਨੀਪਤ ਦੇ ਰਹਿਣ ਵਾਲੇ ਖੁਸ਼ਹਾਲ ਅਤੇ ਵਰੁਣ ਮੌਜੂਦ ਸਨ ਅਤੇ ਵਰੁਣ ਕਾਰ ਚਲਾ ਰਿਹਾ ਸੀ। ਜਿਸ ‘ਚ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸ ਦਈਏ ਕਿ ਇਸ ਹਾਦਸੇ ‘ਚ ਤਿੰਨ ਹੋਰ ਨੌਜਵਾਨ ਵੀ ਜ਼ਖਮੀ ਹੋ ਗਏ ਹਨ।

ਇਸ ਦੇ ਨਾਲ ਹੀ ਹਾਦਸੇ ਦੀ ਸੂਚਨਾ ਮਿਲਦੇ ਹੀ ਸੈਕਟਰ 27 ਥਾਣਾ ਪੁਲਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸੋਨੀਪਤ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਸਬ-ਇੰਸਪੈਕਟਰ ਅਮਰਜੀਤ ਨੇ ਦੱਸਿਆ ਕਿ ਸਾਨੂੰ ਅੱਜ ਸਵੇਰੇ ਸੂਚਨਾ ਮਿਲੀ ਸੀ ਕਿ ਫਿਮਸ ਹਸਪਤਾਲ ਨੇੜੇ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿੱਚ ਦੋ ਕਾਰਾਂ ਅਤੇ ਇੱਕ ਬਾਈਕ ਦੀ ਟੱਕਰ ਹੋ ਗਈ ਹੈ। ਇਸ ਹਾਦਸੇ ਵਿੱਚ 3 ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕ ਨਿਸ਼ਾਂਤ ਦਿੱਲੀ ਵਾਸੀ ਅਤੇ ਵਰੁਣ ਅਤੇ ਖੁਸ਼ਹਾਲ ਸੋਨੀਪਤ ਦੇ ਰਹਿਣ ਵਾਲੇ ਹਨ।

LEAVE A REPLY

Please enter your comment!
Please enter your name here