ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨਾਲ ਵਾਪਰਿਆ ਹਾਦਸਾ, ਪਲਟੀ ਕਾਰ
ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਇਸ ਗੱਲ ਦੀ ਜਾਣਕਾਰੀ ਖੁਦ ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਕਰਨ ਔਜਲਾ ਨੇ ਦੱਸਿਆ ਕਿ ਉਹ ਇੱਕ ਗੀਤ ਦੀ ਸ਼ੂਟਿੰਗ ਦੌਰਾਨ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ ਅਤੇ ਵਾਲ-ਵਾਲ ਬਚ ਗਿਆ । ਇੰਨਾ ਹੀ ਨਹੀਂ ਕਰਨ ਔਜਲਾ ਨੇ ਇਸ ਹਾਦਸੇ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕਰਨ ਔਜਲਾ ਰੇਸਰ ਚਲਾ ਰਿਹਾ ਹੈ ਅਤੇ ਅਚਾਨਕ ਕਾਰ ਪਲਟ ਗਈ।
ਇਹ ਵੀ ਪੜ੍ਹੋ: ਸੁਪਰੀਮ ਕੋਰਟ ਦਾ NEET ‘ਤੇ ਵੱਡਾ ਹੁਕਮ , NTA ਜਾਰੀ ਕਰੇ ਆਨਲਾਈਨ ਨਤੀਜਾ
ਲੱਗੀਆਂ ਮਾਮੂਲੀ ਸੱਟਾਂ
ਬੇਸ਼ੱਕ ਕਾਰ ਦਾ ਪਿੱਛਾ ਗੀਤ ਦੀ ਸ਼ੂਟਿੰਗ ਦਾ ਹਿੱਸਾ ਸੀ ਪਰ ਅਸਲ ਵਿੱਚ ਕਾਰ ਪਲਟ ਗਈ। ਹਾਦਸੇ ਦੌਰਾਨ ਕਰਨ ਔਜਲਾ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਉਨ੍ਹਾਂ ਦੇ ਸ਼ੁਭਚਿੰਤਕ ਇਸ ਵੀਡੀਓ ‘ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਬੇਸ਼ੱਕ ਇਹ ਘਟਨਾ ਪੁਰਾਣੀ ਹੈ ਪਰ ਕਰਨ ਔਜਲਾ ਨੇ ਅੱਜ ਵੀਡੀਓ ਸ਼ੇਅਰ ਕਰਕੇ ਇਸ ਬਾਰੇ ਸਾਰੀ ਜਾਣਕਾਰੀ ਦਿੱਤੀ ਹੈ।









