ਅਭਿਸ਼ੇਕ ਨਾਇਰ ਸ਼੍ਰੀਲੰਕਾ ਦੌਰੇ ਲਈ ਕੋਚਿੰਗ ਸਟਾਫ ‘ਚ ਸ਼ਾਮਲ, ਪੜ੍ਹੋ ਹੋਰ ਵੇਰਵਾ ||Sports News

0
35

ਅਭਿਸ਼ੇਕ ਨਾਇਰ ਸ਼੍ਰੀਲੰਕਾ ਦੌਰੇ ਲਈ ਕੋਚਿੰਗ ਸਟਾਫ ‘ਚ ਸ਼ਾਮਲ, ਪੜ੍ਹੋ ਹੋਰ ਵੇਰਵਾ

ਭਾਰਤ ਦੇ ਸਾਬਕਾ ਆਲਰਾਊਂਡਰ ਅਭਿਸ਼ੇਕ ਨਾਇਰ ਅਤੇ ਨੀਦਰਲੈਂਡ ਦੇ ਸਾਬਕਾ ਆਲਰਾਊਂਡਰ ਰਿਆਨ ਟੈਨ ਡੋਸ਼ੇਟ ਨੂੰ ਸ਼੍ਰੀਲੰਕਾ ਦੌਰੇ ਲਈ ਭਾਰਤ ਦੇ ਕੋਚਿੰਗ ਸਟਾਫ ‘ਚ ਸ਼ਾਮਲ ਕੀਤਾ ਗਿਆ ਹੈ। ਰਿਪੋਰਟਾਂ ਮੁਤਾਬਕ ਗੰਭੀਰ ਨੇ ਸਹਾਇਕ ਕੋਚ ਅਭਿਸ਼ੇਕ ਨਾਇਰ ਅਤੇ ਨੀਦਰਲੈਂਡ ਦੇ ਟੇਨ ਡੋਸ਼ੇਟ ਦੇ ਨਾਲ ਮੋਰਨੇ ਮੋਰਕਲ ਅਤੇ ਕਈ ਖਿਡਾਰੀਆਂ ਨਾਲ ਗੱਲ ਕੀਤੀ ਸੀ।

ਹਾਲਾਂਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਉਨ੍ਹਾਂ ਦੀਆਂ ਦੋ ਮੰਗਾਂ ਨੂੰ ਪੂਰਾ ਕਰਦੇ ਹੋਏ ਦੋਹਾਂ ਨੂੰ ਸ਼੍ਰੀਲੰਕਾ ਦੌਰੇ ‘ਤੇ ਲੈਣ ਦੀ ਮਨਜ਼ੂਰੀ ਦੇ ਦਿੱਤੀ ਹੈ।

 

ਇਹ ਵੀ ਪੜ੍ਹੋ: ਹਿਨਾ ਖਾਨ ਨੇ ਪ੍ਰੇਰਣਾਦਾਇਕ ਵੀਡੀਓ ਕੀਤਾ ਸ਼ੇਅਰ, ਵਰਕਆਊਟ ਕਰਦੇ ਹੋਏ ਆਏ ਨਜ਼ਰ

 

ਭਾਰਤੀ ਟੀਮ ਦੇ ਫੀਲਡਿੰਗ ਕੋਚ ਟੀ. ਦਿਲੀਪ

 

ਇਸ ਦੇ ਨਾਲ ਹੀ ਭਾਰਤੀ ਟੀਮ ਦੇ ਫੀਲਡਿੰਗ ਕੋਚ ਟੀ. ਦਿਲੀਪ ਹੀ ਰਹਿਣਗੇ। ਦਲੀਪ ਸੋਮਵਾਰ ਨੂੰ ਟੀਮ ਦੇ ਨਾਲ ਸ਼੍ਰੀਲੰਕਾ ਜਾਣਗੇ। ਗੇਂਦਬਾਜ਼ੀ ਕੋਚ ਦਾ ਨਾਂ ਅਜੇ ਸਪੱਸ਼ਟ ਨਹੀਂ ਹੈ। ਹਾਲਾਂਕਿ, ਆਸਟ੍ਰੇਲੀਆ ਦੇ ਟਰੌਏ ਕੂਲੀ ਇਸ ਖਾਲੀ ਥਾਂ ਨੂੰ ਭਰਨ ਲਈ ਉਤਰ ਸਕਦੇ ਹਨ। ਇਹ ਪਹਿਲੀ ਵਾਰ ਹੋਵੇਗਾ ਜਦੋਂ ਟੀਮ ਦੇ ਕੋਚਿੰਗ ਸਟਾਫ ਵਿੱਚ ਦੋ ਸਹਾਇਕ ਕੋਚ ਹੋਣਗੇ। ਰਵੀ ਸ਼ਾਸਤਰੀ ਅਤੇ ਰਾਹੁਲ ਦ੍ਰਾਵਿੜ ਦੇ ਸਮੇਂ ਕੋਈ ਸਹਾਇਕ ਕੋਚ ਨਹੀਂ ਸੀ।

ਅਭਿਸ਼ੇਕ ਨਾਇਰ ਅਤੇ ਟੇਨ ਡੋਸ਼ੇਟ ਕੇਕੇਆਰ ਦੇ ਸਹਾਇਕ ਕੋਚ

 

ਗੰਭੀਰ ਦੀ ਮੈਂਟਰਸ਼ਿਪ ਦੌਰਾਨ ਅਭਿਸ਼ੇਕ ਨਾਇਰ ਅਤੇ ਟੇਨ ਡੋਸ਼ੇਟ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਸਹਾਇਕ ਕੋਚ ਸਨ। ਹੁਣ ਇਸ ਬਦਲਾਅ ਕਾਰਨ ਕੋਲਕਾਤਾ ਦੇ ਕੋਚਿੰਗ ਸਟਾਫ ‘ਚ ਮੁੱਖ ਕੋਚ ਚੰਦਰਕਾਂਤ ਪੰਡਿਤ ਅਤੇ ਗੇਂਦਬਾਜ਼ੀ ਕੋਚ ਭਰਤ ਅਰੁਣ ਤੋਂ ਇਲਾਵਾ ਕੋਈ ਨਹੀਂ ਹੈ।

ਗੌਤਮ ਗੰਭੀਰ, ਟੀਮ ਇੰਡੀਆ ਦੇ ਮੁੱਖ ਕੋਚ

ਗੌਤਮ ਗੰਭੀਰ ਟੀਮ ਇੰਡੀਆ ਦੇ ਮੁੱਖ ਕੋਚ ਬਣ ਗਏ ਹਨ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। 42 ਸਾਲਾ ਗੰਭੀਰ ਨੇ ਦਿ ਵਾਲ ਦੇ ਨਾਂ ਨਾਲ ਮਸ਼ਹੂਰ ਰਾਹੁਲ ਦ੍ਰਾਵਿੜ ਦੀ ਜਗ੍ਹਾ ਲਈ ਹੈ। ਟੀ-20 ਵਿਸ਼ਵ ਕੱਪ ਤੋਂ ਬਾਅਦ ਦ੍ਰਾਵਿੜ ਦਾ ਕਾਰਜਕਾਲ ਖਤਮ ਹੋ ਗਿਆ। ਗੰਭੀਰ ਦਾ ਕਾਰਜਕਾਲ ਜੁਲਾਈ 2027 ਤੱਕ ਰਹੇਗਾ।

ਗੰਭੀਰ ਨੇ ਡੇਢ ਮਹੀਨੇ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਨੂੰ ਆਈਪੀਐਲ-2024 ਦਾ ਚੈਂਪੀਅਨ ਬਣਾਇਆ ਸੀ। ਉਹ ਇਸ ਸਾਲ ਕੋਲਕਾਤਾ ਫਰੈਂਚਾਇਜ਼ੀ ਦਾ ਮੈਂਟਰ ਬਣਿਆ। ਇੰਨਾ ਹੀ ਨਹੀਂ, ਗੰਭੀਰ ਨੇ ਆਪਣੀ ਮੇਨਟਰਸ਼ਿਪ ਵਿੱਚ ਲਖਨਊ ਸੁਪਰ ਜਾਇੰਟਸ ਨੂੰ ਲਗਾਤਾਰ ਦੋ ਸੀਜ਼ਨਾਂ ਵਿੱਚ ਪਲੇਆਫ ਵਿੱਚ ਪਹੁੰਚਾਇਆ ਸੀ।

 

LEAVE A REPLY

Please enter your comment!
Please enter your name here