AAP ਵਿਧਾਇਕ ਗੱਜਣਮਾਜਰਾ ਦੀ ਵਿਗੜੀ ਸਿਹਤ, PGI ‘ਚ ਕਰਵਾਇਆ ਗਿਆ ਭਰਤੀ

0
88

‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਬੀਤੇ ਦਿਨੀਂ ਈ ਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ‘ਤੇ 40 ਕਰੋੜ ਰੁਪਏ ਦੇ ਬੈਂਕ ਫਰਾਡ ਦਾ ਦੋਸ਼ ਹੈ। ਪਰ ਗ੍ਰਿਫਤਾਰੀ ਪਿੱਛੋਂ ਵਿਧਾਇਕ ਦੀ ਸਿਹਤ ਵਿਗੜ ਗਈ ਹੈ ਤੇ ਉਨ੍ਹਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਵਿਚ ਦਾਖਲ ਕਰਵਾਇਆ ਗਿਆ ਹੈ।

ਗ੍ਰਿਫਤਾਰੀ ਦੇ ਬਾਅਦ ਵਿਧਾਇਕ ਗੱਜਣਮਾਜਰਾ ਦਾ ਜਲੰਧਰ ਵਿਚ ਮੈਡੀਕਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਰਾਤ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ। ਇਸ ਪਿੱਛੋਂ ਵਿਧਾਇਕ ਨੂੰ ਪੀਜੀਆਈ ਚੰਡੀਗੜ੍ਹ ਦਾਖਲ ਕਰਵਾਇਆ ਗਿਆ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਸਤੰਬਰ ਵਿਚ ਈਡੀ ਨੇ ਵਿਧਾਇਕ ਦੇ ਘਰ ਛਾਪਾ ਮਾਰਿਆ ਸੀ।ਉਨ੍ਹਾਂ ਦੇ ਘਰ ਈਡੀ ਦੇ ਅਧਿਕਾਰੀਆਂ ਨੇ ਲਗਭਗ 14 ਘੰਟੇ ਤੱਕ ਛਾਪੇ ਦੀ ਕਾਰਵਾਈ ਕੀਤੀ ਸੀ।ਉਦੋਂ ਮਾਜਰਾ ਨੇ ਦੱਸਿਆ ਸੀ ਕਿ ਈਡੀ ਦੀ ਟੀਮ ਨੇ ਉਨ੍ਹਾਂ ਦੇ ਘਰ ਤੋਂ 32 ਲੱਖ ਰੁਪਏ ਕੈਸ਼ ਤੇ ਤਿੰਨ ਮੋਬਾਈਲ ਫੋਨ ਆਪਣੇ ਨਾਲ ਲੈ ਗਈ।

ਮਈ 2022 ਵਿਚ 40 ਕਰੋੜ ਰੁਪਏ ਤੋਂ ਵੱਧ ਦੇ ਬੈਂਕ ਧੋਖਾਦੇਹੀ ਦੇ ਮਾਮਲੇ ਵਿਚ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਮਾਲੇਰਕੋਟਲਾ ਸਥਿਤ ਜੱਦੀ ਘਰ ਸਣੇ ਤਿੰਨ ਥਾਵਾਂ ‘ਤੇ ਈਡੀ ਨੇ ਛਾਪੇ ਮਾਰੇ ਸਨ।

LEAVE A REPLY

Please enter your comment!
Please enter your name here