ਜਲੰਧਰ ‘ਚ AAP ਨੇ ਜਿੱਤੀਆਂ ਸਭ ਤੋਂ ਵੱਧ ਸੀਟਾਂ
ਨਗਰ ਨਿਗਮ ਦੇ 85 ਵਾਰਡਾਂ ਦੇ ਚੋਣ ਨਤੀਜਿਆਂ ‘ਚ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰ ਲਈ ਹੈ। ਪਰ ਨਿਗਮ ਵਿਚ ਮੇਅਰ ਅਹੁਦੇ ਨੂੰ ਹਾਸਲ ਕਰਨ ਲਈ ‘ਆਪ’ ਅਜੇ ਵੀ ਬਹੁਮਤ ਤੋਂ ਕੋਹਾਂ ਦੂਰ ਹੈ।
ਨਵਾਂਸ਼ਹਿਰ ਦੀ 21 ਸਾਲਾ ਲੜਕੀ ਦੀ ਕੈਨੇਡਾ ‘ਚ ਮੌ/ਤ
‘ਆਪ’ ਦਾ ਮੇਅਰ ਬਣਾਉਣ ਲਈ ਪਾਰਟੀ ਨੂੰ 43 ਸੀਟਾਂ ਦਾ ਅੰਕੜਾ ਹਾਸਲ ਕਰਨਾ ਪਵੇਗਾ, ਪਰ ਚੋਣ ਨਤੀਜਿਆਂ ਵਿਚ ‘ਆਪ’ ਨੂੰ ਸਿਰਫ 38 ਸੀਟਾਂ ਹੀ ਹਾਸਲ ਹੋਈਆਂ ਹਨ, ਜਦੋਂ ਕਿ ਕਾਂਗਰਸ ਨੂੰ 25 ਅਤੇ ਭਾਜਪਾ ਨੂੰ 19 ਸੀਟਾਂ ’ਤੇ ਹੀ ਸਬਰ ਕਰਨਾ ਪਿਆ। ਇਸ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਦਾ 1 ਅਤੇ 2 ਆਜ਼ਾਦ ਉਮੀਦਵਾਰ ਵੀ ਚੋਣ ਜਿੱਤੇ ਹਨ।
ਜੋੜ-ਤੋੜ ਦੀ ਰਣਨੀਤੀ ਸ਼ੁਰੂ
ਨਿਗਮ ਚੋਣਾਂ ਵਿਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ‘ਆਪ’ ਨੂੰ ਅਜੇ ਵੀ 5 ਕੌਂਸਲਰਾਂ ਦੀ ਲੋੜ ਹੈ। ਜੇਕਰ 2 ਆਜ਼ਾਦ ਅਤੇ ਬਸਪਾ ਦੇ 1 ਕੌਂਸਲਰ ਦਾ ਸਮਰਥਨ ਵੀ ਹਾਸਲ ਕਰ ਲਵੇ ਤਾਂ ‘ਆਪ’ ਕੋਲ 41 ਸੀਟਾਂ ਹੀ ਹੋ ਸਕਣਗੀਆਂ, ਜਿਸ ਕਾਰਨ 2 ਕੌਂਸਲਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਹੁਣ ਜੋੜ-ਤੋੜ ਦੀ ਰਣਨੀਤੀ ਸ਼ੁਰੂ ਹੋਵੇਗੀ। ਇਸ ਕਾਰਨ ਆਉਣ ਵਾਲੇ ਦਿਨਾਂ ਵਿਚ ਕਾਂਗਰਸ ਅਤੇ ਭਾਜਪਾ ਲਈ ਆਪਣੇ ਖੇਮੇ ਨੂੰ ਇਕਜੁੱਟ ਰੱਖ ਪਾਉਣਾ ਵੀ ਵੱਡੀ ਚੁਣੌਤੀ ਸਾਬਿਤ ਹੋਣ ਵਾਲਾ ਹੈ।