ਦਿਨ-ਦਿਹਾੜੇ ਹਸਪਤਾਲ ‘ਚ ਔਰਤ ਨਾਲ ਬਲਾਤਕਾਰ, ਬੀਮਾਰ ਮਾਂ ਨੂੰ ਆਈ ਸੀ ਮਿਲਣ || News of Punjab

0
112
A woman was raped in the hospital in broad daylight, she came to visit her sick mother

ਦਿਨ-ਦਿਹਾੜੇ ਹਸਪਤਾਲ ‘ਚ ਔਰਤ ਨਾਲ ਬਲਾਤਕਾਰ, ਬੀਮਾਰ ਮਾਂ ਨੂੰ ਆਈ ਸੀ ਮਿਲਣ

ਜਲੰਧਰ ਦੇ ਸ਼ਹੀਦ ਬਾਬੂ ਲਾਲ ਸਿੰਘ ਸਿਵਲ ਹਸਪਤਾਲ ‘ਚ ਦਿਨ-ਦਿਹਾੜੇ ਇਕ ਔਰਤ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਆਪਣੀ ਮਾਂ ਦਾ ਇਲਾਜ ਕਰਵਾਉਣ ਆਈ ਔਰਤ ਨਾਲ ਬੇਸਮੈਂਟ ‘ਚ ਜਬਰ-ਜ਼ਨਾਹ ਕੀਤਾ ਗਿਆ ਹੈ | ਪੀੜਤ ਔਰਤ ਨੇ ਪੁਲਿਸ ਸਾਹਮਣੇ ਆਪਣਾ ਬਿਆਨ ਦਰਜ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਜਬਰ ਜਨਾਹ ਦੀ ਸੂਚਨਾ ਮਿਲਦੇ ਹੀ ਸਿਵਲ ਹਸਪਤਾਲ ਪ੍ਰਸ਼ਾਸਨ ਅਤੇ ਪੁਲਿਸ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਸੀਸੀਟੀਵੀ ਕੈਮਰਿਆਂ ਦੀ ਕੀਤੀ ਜਾ ਰਹੀ ਜਾਂਚ

ਘਟਨਾ ਉਦੋਂ ਸਾਹਮਣੇ ਆਈ ਜਦੋਂ 25 ਸਾਲਾ ਵਿਆਹੁਤਾ ਔਰਤ ਨੇ ਰੌਲਾ ਪਾਇਆ। ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਹਰਦੇਵ ਸਿੰਘ ਪੁਲੀਸ ਟੀਮ ਨਾਲ ਸਿਵਲ ਹਸਪਤਾਲ ਪੁੱਜੇ। ਮੁਲਜ਼ਮਾਂ ਦੀ ਪਛਾਣ ਕਰਨ ਲਈ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਥਾਣਾ ਇੰਚਾਰਜ ਦੇ ਨਾਲ ਐਸ.ਐਮ.ਓ ਡਾ: ਵਰਿੰਦਰ ਕੌਰ ਅਤੇ ਡਾ: ਪਰਮਜੀਤ ਸਿੰਘ ਵੀ ਮੌਜੂਦ ਹਨ |

ਆਪਣੀ ਬੀਮਾਰ ਮਾਂ ਨੂੰ ਮਿਲਣ ਆਈ ਸੀ ਔਰਤ

ਮਿਲੀ ਜਾਣਕਾਰੀ ਅਨੁਸਾਰ 25 ਸਾਲਾ ਪੀੜਤਾ ਵਿਆਹੁਤਾ ਹੈ ਅਤੇ ਉਸ ਦੇ ਦੋ ਬੱਚੇ ਹਨ। ਉਹ ਨਕੋਦਰ ਨੇੜਲੇ ਪਿੰਡ ਤੋਂ ਆਪਣੀ ਬੀਮਾਰ ਮਾਂ ਨੂੰ ਮਿਲਣ ਆਈ ਸੀ ਜਿਸਦਾ  ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਔਰਤ ਅਨੁਸਾਰ ਜਦੋਂ ਉਹ ਦੁਪਹਿਰ 2 ਵਜੇ ਦੇ ਕਰੀਬ ਪੌੜੀਆਂ ਤੋਂ ਹੇਠਾਂ ਆ ਰਹੀ ਸੀ ਤਾਂ ਇੱਕ ਵਿਅਕਤੀ ਉਸ ਨੂੰ ਜ਼ਬਰਦਸਤੀ ਬੇਸਮੈਂਟ ਵਿੱਚ ਲੈ ਗਿਆ। ਉੱਥੇ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਬਲਾਤਕਾਰ ਕੀਤਾ ਗਿਆ। ਮੁਲਜ਼ਮਾਂ ਨੇ ਉਸ ਦਾ ਗਲਾ ਕੱਪੜੇ ਨਾਲ ਦਬਾ ਕੇ ਉਸ ਦਾ ਮੋਬਾਈਲ ਫੋਨ ਵੀ ਖੋਹ ਲਿਆ। ਦੁਪਹਿਰ ਕਰੀਬ 2:15 ਵਜੇ ਉਹ ਚੀਕਦੀ ਹੋਈ ਬੇਸਮੈਂਟ ਤੋਂ ਬਾਹਰ ਆਈ ਅਤੇ ਸਾਰੀ ਘਟਨਾ ਹਸਪਤਾਲ ‘ਚ ਮੌਜੂਦ ਸੁਰੱਖਿਆ ਕਰਮਚਾਰੀਆਂ ਨੂੰ ਦੱਸੀ।

ਇਹ ਵੀ ਪੜ੍ਹੋ : ਮੁਕਤਸਰ ‘ਚ ਪੁਲਿਸ ਨੇ 4 ਲੁਟੇਰਿਆਂ ਨੂੰ ਕੀਤਾ ਕਾਬੂ, ਚੋਰੀ ਦਾ ਸਾਮਾਨ ਬਰਾਮਦ

ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ ਪਛਾਣ ਸਕਦੀ ਔਰਤ

ਔਰਤ ਦਾ ਕਹਿਣਾ ਹੈ ਕਿ ਉਹ ਉਸ ਦੇ ਸਾਹਮਣੇ ਆਉਣ ‘ਤੇ ਉਸ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ ਪਛਾਣ ਸਕਦੀ ਹੈ। ਥਾਣਾ 4 ਦੇ ਇੰਚਾਰਜ ਹਰਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਪਹਿਲਾਂ ਸੂਚਨਾ ਮਿਲੀ ਸੀ ਕਿ ਔਰਤ ਨਾਲ ਜਬਰ-ਜ਼ਨਾਹ ਹੋਇਆ ਹੈ ਪਰ ਜਦੋਂ ਔਰਤ ਨੂੰ ਬਿਆਨ ਦਰਜ ਕਰਵਾਉਣ ਲਈ ਕਿਹਾ ਗਿਆ ਤਾਂ ਉਸ ਨੇ ਸਾਫ ਇਨਕਾਰ ਕਰ ਦਿੱਤਾ। ਪੁਲਿਸ ਸੀਸੀਟੀਵੀ ਦੀ ਜਾਂਚ ਕਰ ਰਹੀ ਹੈ ਅਤੇ ਔਰਤ ਦਾ ਮੈਡੀਕਲ ਵੀ ਕਰਵਾਏਗੀ।

 

 

 

 

 

LEAVE A REPLY

Please enter your comment!
Please enter your name here