ਗੈਂਗਸਟਰ ਲਾਰੈਂਸ ‘ਤੇ ਬਣੇਗੀ ਵੈੱਬ ਸੀਰੀਜ਼, ਦੀਵਾਲੀ ‘ਤੇ ਹੋਵੇਗਾ ਸਟਾਰ ਕਾਸਟ ਦਾ ਐਲਾਨ
ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਗੈਂਗਸਟਰ ਲਾਰੇਂਸ ਬਿਸ਼ਨੋਈ ‘ਤੇ ਹੁਣ ਵੈੱਬ ਸੀਰੀਜ਼ ਬਣਨ ਜਾ ਰਹੀ ਹੈ। ਨੋਇਡਾ ਸਥਿਤ ਨਿਰਮਾਤਾ ਅਮਿਤ ਜਾਨੀ ਨੇ ਹਾਲ ਹੀ ‘ਚ ਇਸ ਗੱਲ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ- ਮੀਂਹ ਕਾਰਨ ਰੁਕਿਆ ਭਾਰਤ-ਨਿਊਜ਼ੀਲੈਂਡ ਟੈਸਟ
ਮੇਕਰਸ ਨੇ ਇਸ ਸੀਰੀਜ਼ ਦੇ ਟਾਈਟਲ ਨੂੰ ‘ਲਾਰੈਂਸ-ਏ ਗੈਂਗਸਟਰ ਸਟੋਰੀ’ ਫਾਈਨਲ ਕਰ ਦਿੱਤਾ ਹੈ। ਇਸ ਸੀਰੀਜ਼ ਨੂੰ ਇੰਡੀਅਨ ਮੋਸ਼ਨ ਪਿਕਚਰਜ਼ ਐਸੋਸੀਏਸ਼ਨ ਤੋਂ ਵੀ ਮਨਜ਼ੂਰੀ ਮਿਲ ਚੁੱਕੀ ਹੈ। ਅਮਿਤ ਆਪਣੇ ਬੈਨਰ ਫਾਇਰ ਫੌਕਸ ਫਿਲਮ ਪ੍ਰੋਡਕਸ਼ਨ ਹੇਠ ਇਸ ਨੂੰ ਪ੍ਰੋਡਿਊਸ ਕਰਨਗੇ। ਸੀਰੀਜ਼ ਦੀ ਕਾਸਟ ਦੀ ਜਾਣਕਾਰੀ ਦੀਵਾਲੀ ‘ਤੇ ਐਲਾਨੀ ਜਾਵੇਗੀ। ਇਸ ਦੌਰਾਨ ਮੇਕਰਸ ਇਸ ਦਾ ਪੋਸਟਰ ਵੀ ਰਿਲੀਜ਼ ਕਰ ਸਕਦੇ ਹਨ।
ਗੁਜਰਾਤ ਦੀ ਸਾਬਰਮਤੀ ਸੈਂਟਰਲ ਜੇਲ੍ਹ ਵਿੱਚ ਬੰਦ
ਲਾਰੇਂਸ ਇਨ੍ਹੀਂ ਦਿਨੀਂ ਗੁਜਰਾਤ ਦੀ ਸਾਬਰਮਤੀ ਸੈਂਟਰਲ ਜੇਲ੍ਹ ਵਿੱਚ ਬੰਦ ਹੈ। ਉਨ੍ਹਾਂ ਦੀ ਮੰਗ ਹੈ ਕਿ ਕਾਲਾ ਹਿਰਨ ਮਾਮਲੇ ‘ਚ ਸਲਮਾਨ ਨੂੰ ਬਿਸ਼ਨੋਈ ਭਾਈਚਾਰੇ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਉਹ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਸਲਮਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਰਿਹਾ ਹੈ। ਉਨ੍ਹਾਂ ਦੇ ਗੈਂਗ ਨੇ ਇਸ ਸਾਲ ਅਪ੍ਰੈਲ ‘ਚ ਸਲਮਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਜ਼ਿੰਮੇਵਾਰੀ ਵੀ ਲਈ ਸੀ।