ਪੱਠੇ ਕੁਤਰਦੇ ਸਮੇਂ ਮਹਿਲਾ ਦੇ ਨਾਲ ਵਾਪਰੀ ਦੁਖਦਾਈ ਘਟਨਾ, ਹੋਈ ਮੌ.ਤ
ਕੋਟਪੁਤਲੀ ਤੋਂ ਇਕ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਪੱਠੇ ਕੁਤਰਦੇ ਸਮੇਂ ਇੱਕ ਮਹਿਲਾ ਟੋਕੇ ਵਿਚ ਹੀ ਆ ਗਈ ਜਿਸ ਨਾਲ ਉਸਦਾ ਸਿਰ ਧੜ ਤੋਂ ਵੱਖ ਹੋ ਗਿਆ ਤੇ ਉਸਦੀ ਮੌਤ ਹੋ ਗਈ | ਦਰਅਸਲ, ਔਰਤ ਆਪਣੇ ਘਰ ਦੇ ਬਾਹਰ ਗਊ ਸ਼ੈੱਡ ‘ਚ ਪੱਠੇ ਕੁਤਰ ਰਹੀ ਸੀ। ਪਰ ਫਿਰ ਉਸ ਦੀ ਚੁੰਨੀ ਮਸ਼ੀਨ ਵਿੱਚ ਫਸ ਗਈ ਤੇ ਉਸ ਦੀ ਮੌਤ ਹੋ ਗਈ।
ਚੁੰਨੀ ਟੋਕੇ ਵਿਚ ਫਸ ਗਈ
ਮਿਲੀ ਜਾਣਕਾਰੀ ਅਨੁਸਾਰ ਘਟਨਾ ਕੋਟਪੁਤਲੀ ਦੇ ਪਿੰਡ ਨਿਦੌਲਾ ਦੀ ਨੀਮਡਾਵਲੀ ਢਾਣੀ ਦੀ ਦੱਸੀ ਜਾ ਰਹੀ ਹੈ। ਮ੍ਰਿਤਕ ਔਰਤ ਆਪਣੀ ਦਾਦੀ ਦੀ ਮੌਤ ‘ਤੇ ਆਪਣੇ ਪੇਕੇ ਘਰ ਆਈ ਹੋਈ ਸੀ। ਉੱਥੇ ਉਹ ਗਊ ਸ਼ੈੱਡ ਵਿੱਚ ਪੱਠੇ ਕੁਤਰ ਰਹੀ ਸੀ। ਇਸ ਦੌਰਾਨ ਉਸ ਦੀ ਚੁੰਨੀ ਟੋਕੇ ਵਿਚ ਫਸ ਗਈ, ਜਿਸ ਕਾਰਨ ਉਸ ਦਾ ਸਿਰ ਮਸ਼ੀਨ ਵਿਚ ਆ ਗਿਆ ਅਤੇ ਕੱਟ ਕੇ ਕਾਫੀ ਦੂਰ ਜਾ ਡਿੱਗਾ। ਘਟਨਾ ਤੋਂ ਬਾਅਦ ਹਾਲਾਤ ਦੇਖ ਕੇ ਸਾਰਿਆਂ ਦਾ ਦਿਲ ਕੰਬ ਗਿਆ।
ਇਹ ਵੀ ਪੜ੍ਹੋ : ਹੈਰਾਨੀਜਨਕ ਮਾਮਲਾ, ਜੁਆਇਨਿੰਗ ਲੈਟਰ ਮਿਲਣ ਦੇ ਅਗਲੇ ਹੀ ਦਿਨ ਰਿਟਾਇਰ ਹੋਈ ਮਹਿਲਾ ਟੀਚਰ
ਗਊ ਸ਼ੈੱਡ ਵਿੱਚ ਕੁਤਰ ਰਹੀ ਸੀ ਚਾਰਾ
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਮੰਜੂ ਦੋ ਦਿਨ ਪਹਿਲਾਂ ਆਪਣੀ ਦਾਦੀ ਦੀ ਮੌਤ ਤੋਂ ਬਾਅਦ ਆਪਣੇ ਪੇਕੇ ਘਰ ਆਈ ਸੀ। ਘਟਨਾ ਵਾਲੇ ਦਿਨ ਉਹ ਆਪਣੇ ਘਰ ਦੇ ਸਾਹਮਣੇ ਗਊ ਸ਼ੈੱਡ ਵਿੱਚ ਚਾਰਾ ਕੁਤਰ ਰਹੀ ਸੀ। ਉਸ ਨੇ ਸਲਵਾਰ ਸੂਟ ਪਾਇਆ ਹੋਇਆ ਸੀ। ਚਾਰਾ ਕੁਤਰਦੇ ਸਮੇਂ ਮਸ਼ੀਨ ਦੇ ਇੰਜਣ ਵਿੱਚ ਚੁੰਨੀ ਫਸ ਗਈ। ਇਸ ਨੂੰ ਹਟਾਉਣ ਦੌਰਾਨ ਔਰਤ ਦਾ ਸਿਰ ਮਸ਼ੀਨ ਦੇ ਬਲੇਡ ਵਿਚ ਆ ਗਿਆ ਅਤੇ ਪੰਜ ਫੁੱਟ ਦੂਰ ਜਾ ਡਿੱਗਿਆ।
ਜਦੋਂ ਪਿੰਡ ਵਾਸੀ ਗਊਸ਼ਾਲਾ ਦੇ ਅੰਦਰ ਗਏ ਤਾਂ ਉਥੇ ਦੇਖ ਕੇ ਹੈਰਾਨ ਰਹਿ ਗਏ। ਅੰਦਰ ਇੱਕ ਔਰਤ ਦੀ ਕੱਟੀ ਹੋਈ ਲਾਸ਼ ਪਈ ਸੀ। ਹਰ ਪਾਸੇ ਖੂਨ ਹੀ ਖੂਨ ਫੈਲਿਆ ਹੋਇਆ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਉਪ ਜ਼ਿਲ੍ਹਾ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ। ਇਸ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ।