ਟਰੂਡੋ ਸਰਕਾਰ ਨੂੰ ਖ਼ਤਰਾ: ਲਿਬਰਲ ਪਾਰਟੀ ਤੇ ਨਿਊ ਡੈਮੋਕ੍ਰੇਟਿਕ ਪਾਰਟੀ ਵਿਚਾਲੇ ਗਠਜੋੜ ਟੁੱਟਿਆ || International News

0
78

ਟਰੂਡੋ ਸਰਕਾਰ ਨੂੰ ਖ਼ਤਰਾ: ਲਿਬਰਲ ਪਾਰਟੀ ਤੇ ਨਿਊ ਡੈਮੋਕ੍ਰੇਟਿਕ ਪਾਰਟੀ ਵਿਚਾਲੇ ਗਠਜੋੜ ਟੁੱਟਿਆ

ਕੈਨੇਡਾ ਵਿੱਚ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਵਿਚਾਲੇ ਗਠਜੋੜ ਟੁੱਟ ਗਿਆ ਹੈ। ਸੀਬੀਸੀ ਨਿਊਜ਼ ਮੁਤਾਬਕ ਇਸ ਨਾਲ ਘੱਟ ਗਿਣਤੀ ਟਰੂਡੋ ਸਰਕਾਰ ਨੂੰ ਖ਼ਤਰਾ ਹੈ। ਹੁਣ ਉਸ ਨੂੰ ਸੱਤਾ ਵਿਚ ਬਣੇ ਰਹਿਣ ਲਈ ਹੋਰ ਪਾਰਟੀਆਂ ਦਾ ਸਮਰਥਨ ਹਾਸਲ ਕਰਨਾ ਹੋਵੇਗਾ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਸਟੇਟ ਪੈਨਸ਼ਨ ਸਕੀਮ ਅਧੀਨ  ਮ੍ਰਿਤਕ ਤੇ ਅਯੋਗ  ਲਾਭਪਾਤਰੀਆਂ ਤੋਂ ਕੀਤੀ ਰਿਕਵਰੀ: ਡਾ. ਬਲਜੀਤ ਕੌਰ

ਜਗਮੀਤ ਸਿੰਘ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ

NDP ਦੇ ਖਾਲਿਸਤਾਨ ਪੱਖੀ ਆਗੂ ਜਗਮੀਤ ਸਿੰਘ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਹ 2022 ਵਿੱਚ ਦੋਵਾਂ ਪਾਰਟੀਆਂ ਦਰਮਿਆਨ ਹੋਏ ਸਮਝੌਤੇ ਨੂੰ ਤੋੜ ਰਹੇ ਹਨ। ਉਨ੍ਹਾਂ ਕਿਹਾ ਕਿ ਲਿਬਰਲ ਪਾਰਟੀ ਕਾਰੋਬਾਰੀਆਂ ਅੱਗੇ ਝੁਕ ਗਈ ਹੈ। ਉਹ ਬਦਲਾਅ ਲਿਆਉਣ ਦੇ ਸਮਰੱਥ ਨਹੀਂ ਹਨ।

ਐਨਡੀਪੀ ਨੇ 2022 ਵਿੱਚ ਟਰੂਡੋ ਸਰਕਾਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਐਨਡੀਪੀ ਅਤੇ ਲਿਬਰਲ ਪਾਰਟੀ ਦਰਮਿਆਨ ਹੋਏ ਸਮਝੌਤੇ ਨੂੰ ‘ਸਪਲਾਈ ਐਂਡ ਕਾਨਫੀਡੈਂਸ’ ਕਿਹਾ ਗਿਆ। ਸਮਝੌਤੇ ਤਹਿਤ ਐਨਡੀਪੀ ਨੇ ਬਿੱਲ ਪਾਸ ਹੋਣ ਸਮੇਂ ਲਿਬਰਲ ਪਾਰਟੀ ਦਾ ਸਮਰਥਨ ਕੀਤਾ। ਇਸ ਦੇ ਬਦਲੇ ਟਰੂਡੋ ਸਰਕਾਰ ਨੇ ਐਨਡੀਪੀ ਨਾਲ ਸਬੰਧਤ ਨੀਤੀਆਂ ਲਾਗੂ ਕੀਤੀਆਂ।

 

LEAVE A REPLY

Please enter your comment!
Please enter your name here