ਸ਼ਰਧਾਲੂਆਂ ਨਾਲ ਭਰੀ ਕਾਰ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ || Today News || latest News
ਦੇਸ਼ ਭਰ ਦੇ ਵਿੱਚ ਸੜਕ ਹਾਦਸੇ ਵਧਦੇ ਹੀ ਜਾ ਰਹੇ ਹਨ ਜਿਸਦੇ ਚੱਲਦਿਆਂ ਹਰਿਆਣਾ ਦੇ ਸੋਨੀਪਤ ਵਿੱਚ ਸੋਮਵਾਰ ਸਵੇਰੇ ਭਿਆਨਕ ਸੜਕ ਹਾਦਸਾ ਵਾਪਰ ਗਿਆ | ਜਿਸ ‘ਚ ਸ਼ਰਧਾਲੂਆਂ ਨਾਲ ਭਰੀ ਇੱਕ ਈਕੋ ਕਾਰ ਡਿਵਾਈਡਰ ਨਾਲ ਟਕਰਾ ਗਈ, ਜਿਸ ‘ਚ 3 ਮਹਿਲਾਵਾਂ ਅਤੇ ਇਕ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 6 ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਸੋਨੀਪਤ-ਗੋਹਾਨਾ ਰੋਡ ‘ਤੇ ਕਰੇਵਾੜੀ ਪਿੰਡ ਨੇੜੇ ਵਾਪਰਿਆ। ਜਿਸਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ |
ਦਰਸ਼ਨ ਕਰਕੇ ਪਰਤ ਰਹੇ ਸੀ ਦਿੱਲੀ
ਮਿਲੀ ਜਾਣਕਾਰੀ ਮੁਤਾਬਿਕ ਦਿੱਲੀ ਦੇ ਸ਼ਾਹਬਾਦ ਇਲਾਕੇ ਦੇ ਕੁਝ ਲੋਕ ਇਕ ਈਕੋ ਕਾਰ ‘ਚ ਪਾਨੀਪਤ ਦੇ ਪਿੰਡ ਸਿੱਖ ਪਾਥਰੀ ਪਿੰਡ ਵਿੱਚ ਮਾਤਾ ਪਾਥਰੀ ਧਾਮ ਦੇ ਦਰਸ਼ਨਾਂ ਲਈ ਗਏ ਹੋਏ ਸਨ। ਸ਼ਰਧਾਲੂ ਦਰਸ਼ਨ ਕਰਨ ਤੋਂ ਬਾਅਦ ਸਵੇਰੇ ਦਿੱਲੀ ਪਰਤ ਰਹੇ ਸਨ ਅਤੇ ਇਸ ਦੌਰਾਨ ਪਿੰਡ ਕਰੇਵਾੜੀ ਨੇੜੇ ਉਨ੍ਹਾਂ ਦੀ ਕਾਰ ਬੇਕਾਬੂ ਹੋ ਗਈ ਤੇ ਸੜਕ ਕਿਨਾਰੇ ਬਣੇ ਪੁਲ ਨਾਲ ਟਕਰਾ ਗਈ।
ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਖਾਨਪੁਰ ਮੈਡੀਕਲ ਕਾਲਜ ਦਾਖਲ ਕਰਵਾਇਆ | ਕਰੀਬ 6 ਲੋਕਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਅਤੇ ਲਾਸ਼ਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਮ੍ਰਿਤਕਾਂ ਵਿੱਚ 3 ਮਹੀਨੇ ਦੇ ਮਾਸੂਮ ਸਮੇਤ 4 ਲੋਕਾਂ ਸ਼ਾਮਲ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ : CM ਮਾਨ ਦੂਜੀ ਵਾਰ ਅਰਵਿੰਦ ਕੇਜਰੀਵਾਲ ਨਾਲ ਕਰਨਗੇ ਮੁਲਾਕਾਤ
ਕਾਰ ਟਕਰਾਉਂਦੇ ਹੀ ਆਈ ਜ਼ੋਰਦਾਰ ਆਵਾਜ਼
ਮੌਕੇ ‘ਤੇ ਮੌਜੂਦ ਇੱਕ ਚਸ਼ਮਦੀਦ ਨੇ ਦੱਸਿਆ ਕਿ ਕਾਰ ਤੇਜ਼ ਰਫਤਾਰ ਨਾਲ ਆਈ ਅਤੇ ਪੱਥਰ ਨਾਲ ਟਕਰਾ ਗਈ। ਕਾਰ ਦੇ ਟਕਰਾਉਂਦੇ ਹੀ ਜ਼ੋਰਦਾਰ ਆਵਾਜ਼ ਆਈ। ਇਸ ਕਾਰਨ ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ। ਕਾਰ ਵਿੱਚ ਕਰੀਬ 12 ਲੋਕ ਸਵਾਰ ਸਨ। ਕਾਰ ਦੇ ਸ਼ੀਸ਼ੇ ਤੋੜ ਕੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਸਾਹਮਣੇ ਬੈਠੀ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। 2 ਦੀ ਬਾਹਰ ਕੱਢਣ ਤੋਂ ਬਾਅਦ ਮੌਤ ਹੋ ਗਈ।









