ਗੁੱਜਰ ਭਾਈਚਾਰੇ ਦੇ ਕੁੱਲ ਨੂੰ ਲੱਗੀ ਅੱਗ
ਮੁਕੇਰੀਆਂ ਦੇ ਅਧੀਨ ਆਉਂਦੇ ਪਿੰਡ ਮਾਖਾ ਦੇ ਵਿੱਚ ਅੱਜ ਤਕਰੀਬਨ 3 ਕੁ ਵਜੇ ਦੇ ਕਰੀਬ ਇੱਕ ਗੁੱਜਰ ਭਾਈਚਾਰੇ ਦੇ ਕੁੱਲ ਨੂੰ ਅੱਗ ਲੱਗ ਗਈ! ਅੱਗ ਇੰਨੀ ਭਿਆਨਕ ਸੀ ਕਿ ਅੱਗ ਦੇ ਨਾਲ ਪੂਰਾ ਕੁੱਲ ਸੜ ਕੇ ਸਵਾਹ ਹੋ ਗਿਆ। ਜਿਸ ਵਿੱਚ ਪਰਿਵਾਰ ਦੇ ਕੱਪੜੇ ਤੇ ਹੋਰ ਜਰੂਰੀ ਸਮਾਨ ਵੀ ਅੱਗ ਦੀ ਲਪੇਟ ਵਿੱਚ ਆ ਗਿਆ।
ਉੱਥੇ ਹੀ ਇਸ ਦੇ ਆਸ ਪਾਸ ਦੇ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ! ਅਤੇ ਗੱਲ ਨਾ ਬਣਦੀ ਦੇਖ ਕੇ ਮੌਕੇ ਤੇ ਫਾਇਰ ਬਗੇੜ ਨੂੰ ਬੁਲਾਇਆ ਗਿਆ। ਖੁਸ਼ਕਿਸਮਤੀ ਇਹ ਰਹੀ ਕਿ ਇਸ ਅੱਗ ਦੇ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ! ਮੌਕੇ ਤੇ ਪਹੁੰਚੀ ਫਾਇਰ ਬਗੇੜ ਵੱਲੋਂ ਅੱਗ ਦੇ ਉੱਤੇ ਕਾਬੂ ਪਾਇਆ ਜਾ ਰਿਹਾ ਹੈ।
ਪੂਰਾ ਕੁੱਲ ਸੜ ਕੇ ਸਵਾਹ
ਉੱਥੇ ਹੀ ਕੁੱਲ ਦੇ ਮਾਲਕ ਲਤੀਫ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਮੁਕੇਰੀਆਂ ਦੇ ਪਿੰਡ ਮਾਖੇ ਵਿੱਚ ਤਕਰੀਬਨ 10 ਸਾਲ ਤੋਂ ਰਹਿ ਰਿਹਾ ਹੈ। ਅਤੇ ਅੱਜ ਅਚਾਨਕ 3 ਕੁ ਵਜੇ ਉਨਾਂ ਦੇ ਕੁੱਲ ਦੇ ਨਜ਼ਦੀਕ ਉਹ ਜਿਸ ਖੇਤ ਵਿੱਚ ਰਹਿੰਦੇ ਹਨ ਉਸ ਦਾ ਮਾਲਕ ਬੀੜੀ ਪੀ ਰਿਹਾ ਸੀ ਅਤੇ ਬੀੜੀ ਦੇ ਚੰਗਿਆੜੇ ਦੇ ਕਾਰਨ ਅੱਗ ਲੱਗ ਗਈ।
ਕੀਮਤੀ ਸਮਾਨ ਆਇਆ ਅੱਗ ਦੀ ਚਪੇਟ ਵਿੱਚ
ਅੱਗ ਦੇ ਵਿੱਚ ਉਨਾਂ ਦਾ ਪੂਰਾ ਕੁੱਲ ਸੜ ਕੇ ਸਵਾਹ ਹੋ ਚੁੱਕਾ ਹੈ। ਲਤੀਫ ਦੇ ਦੱਸਣ ਮੁਤਾਬਿਕ ਉਨਾਂ ਦੇ ਟਰੰਕ ਵਿੱਚ 5 ਲੱਖ ਰੁਪਆ ਸੀ ਜੋ ਕਿ ਹੁਣ ਮਿੱਟੀ ਹੋ ਚੁੱਕਾ ਹੈ ਅਤੇ ਹੋਰ ਵੀ ਕੀਮਤੀ ਸਮਾਨ ਇਸ ਅੱਗ ਦੀ ਚਪੇਟ ਵਿੱਚ ਆ ਗਿਆ। ਇਸ ਅੱਗ ਦੇ ਨਾਲ ਉਨਾਂ ਦੇ ਮੱਝਾਂ ਦੇ ਲਈ ਇਕੱਠੀ ਕੀਤੀ ਦੇਰ ਤੋਂ ਦੋ ਲੱਖ ਰੁਪਏ ਦੀ ਪਰਾਲੀ ਵੀ ਸੜ ਕੇ ਸਵਾਹ ਹੋ ਚੁੱਕੀ ਹੈ ਅਤੇ ਉਨਾਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ।
ਉੱਥੇ ਹੀ ਮੌਕੇ ‘ਤੇ ਪਹੁੰਚੇ ਮੁਕੇਰੀਆਂ ਥਾਣੇ ਦੇ ਐਸਐਚ ਓ ਪਰਮੋਦ ਕੁਮਾਰ ਨੇ ਅੱਗ ਲੱਗਣ ਦੇ ਕਾਰਨਾਂ ਦਾ ਜਾਇਜਾ ਲਿਆ। ਅਤੇ ਉਹਨਾਂ ਨੇ ਕਿਹਾ ਕਿ ਇਸ ਵਿੱਚ ਜੋ ਵੀ ਕਸੂਰਵਾਰ ਹੋਵੇਗਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।