ਅਮਰੀਕਾ ’ਚ ਵਾਪਰਿਆ ਭਿਆਨਕ ਹਾਦਸਾ, ਏਅਰ ਸ਼ੋਅ ਦੌਰਾਨ ਦੋ ਜਹਾਜ਼ ਆਪਸ ’ਚ ਟਕਰਾਏ

0
239

ਅਮਰੀਕਾ ਦੇ ਟੈਕਸਾਸ ਸੂਬੇ ‘ਚ ਦੋ ਪੁਰਾਣੇ ਜੰਗੀ ਜਹਾਜਾਂ ਦੇ ਆਪਸ ‘ਚ ਟਕਰਾਉਣ ਦੀ ਖਬਰ ਸਾਹਮਣੇ ਆਈ ਹੈ। ਸੰਘੀ ਹਵਾਬਾਜ਼ੀ ਪ੍ਰਸ਼ਾਸਨ ਵੱਲੋਂ ਸਾਹਮਣੇ ਆਈ ਜਾਣਕਾਰੀ ਅਨੁਸਾਰ ਇਹ ਹਾਦਸਾ ਟੈਕਸਾਸ ਦੇ ਡਲਾਸ ਸ਼ਹਿਰ ਵਿੱਚ ਇੱਕ ਏਅਰ ਸ਼ੋਅ ਦੌਰਾਨ ਵਾਪਰਿਆ। ਕੈਮਰੇ ਵਿੱਚ ਕੈਦ ਹੋਏ ਭਿਆਨਕ ਹਾਦਸੇ ਵਿੱਚ ਸ਼ਾਮਲ ਜਹਾਜ਼ ਇੱਕ ਬੋਇੰਗ ਬੀ-17 ਫਲਾਇੰਗ ਫੋਰਟਰਸ ਅਤੇ ਇੱਕ ਬੈੱਲ ਪੀ-63 ਕਿੰਗਕੋਬਰਾ ਸਨ। ਅਧਿਕਾਰੀਆਂ ਨੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਰਿਪੋਰਟਾਂ ਅਨੁਸਾਰ ਘੱਟੋ-ਘੱਟ ਛੇ ਲੋਕ ਸਵਾਰ ਸਨ ਅਤੇ ਉਨ੍ਹਾਂ ਸਾਰਿਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ।

ਮੌਕੇ ‘ਤੇ ਮੌਜੂਦ ਐਂਥਨੀ ਮੋਂਟੋਆ ਨੇ ਦੋਵਾਂ ਜਹਾਜ਼ਾਂ ਨੂੰ ਆਪਸ ‘ਚ ਟਕਰਾਉਂਦੇ ਹੋਏ ਦੇਖਿਆ। ਉਸਨੇ ਦੇਖਿਆ ਕਿ ਅਸਮਾਨ ਵਿੱਚ ਦੋ ਜਹਾਜ਼ ਟਕਰਾ ਗਏ। ਮੋਂਟੋਆ ਨੇ ਅੱਗੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਹੈਰਾਨ ਸੀ ਅਤੇ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਅਜਿਹਾ ਕੁਝ ਹੋਇਆ ਹੈ। ਉਸ ਨੇ ਕਿਹਾ ਮੈਂ ਆਪਣੇ ਦੋਸਤ ਨਾਲ ਏਅਰ ਸ਼ੋਅ ‘ਤੇ ਗਿਆ ਸੀ, ਜਦੋਂ ਜਹਾਜ਼ ਟਕਰਾਏ ਤਾਂ ਚਾਰੇ ਪਾਸੇ ਹਫੜਾ-ਦਫੜੀ ਮਚ ਗਈ।

ਇਹ ਵੀ ਪੜ੍ਹੋ : T20 World Cup: ਪਾਕਿਸਤਾਨ ਤੇ ਇੰਗਲੈਂਡ ਵਿਚਾਲੇ ਅੱਜ ਹੋਵੇਗਾ ਫਾਈਨਲ ਮੁਕਾਬਲਾ

ਮੀਡੀਆ ਰਿਪੋਰਟਾਂ ਮੁਤਾਬਕ ਜਹਾਜ਼ ਹਾਦਸੇ ਦੀ ਸੂਚਨਾ ਮਿਲਦੇ ਹੀ ਐਮਰਜੈਂਸੀ ਅਮਲੇ ਨੇ ਤੁਰੰਤ ਹਾਦਸੇ ਵਾਲੀ ਥਾਂ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕੁਝ ਵੀਡੀਓਜ਼ ‘ਚ ਦਿਖਾਇਆ ਗਿਆ ਹੈ ਕਿ ਜਹਾਜ਼ ਦਾ ਮਲਬਾ ਇਕ ਜਗ੍ਹਾ ‘ਤੇ ਪਿਆ ਹੈ ਅਤੇ ਕਰਮਚਾਰੀ ਮਲਬਾ ਹਟਾ ਰਹੇ ਹਨ। ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਇੱਕ ਬੋਇੰਗ ਬੀ-17 ਫਲਾਇੰਗ ਫੋਰਟੈਸ ਅਤੇ ਇੱਕ ਬੇਲ ਪੀ-63 ਕਿੰਗਕੋਬਰਾ ਦੁਪਹਿਰ 1:20 ਵਜੇ (ਸਥਾਨਕ ਸਮੇਂ) ਉੱਤੇ ਟਕਰਾ ਗਏ ਅਤੇ ਹਾਦਸਾਗ੍ਰਸਤ ਹੋ ਗਏ। ਇਹ ਟੱਕਰ ਏਅਰ ਫੋਰਸ ਵਿੰਗਜ਼ ਓਵਰ ਡੱਲਾਸ ਸ਼ੋਅ ਦੌਰਾਨ ਹੋਈ।

LEAVE A REPLY

Please enter your comment!
Please enter your name here