Online ਗੇਮ ਖੇਡਣ ਦੇ ਚੱਕਰ ‘ਚ 10ਵੀਂ ਦੇ ਵਿਦਿਆਰਥੀ ਨੇ ਗਵਾ ਲਈ ਆਪਣੀ ਜਾਨ || News update

0
80
A student of class 10 lost his life while playing an online game

Online ਗੇਮ ਖੇਡਣ ਦੇ ਚੱਕਰ ‘ਚ 10ਵੀਂ ਦੇ ਵਿਦਿਆਰਥੀ ਨੇ ਗਵਾ ਲਈ ਆਪਣੀ ਜਾਨ

ਪੁਣੇ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ 16 ਸਾਲਾ ਲੜਕੇ ਨੇ ਆਪਣੀ ਸੁਸਾਇਟੀ ਦੀ ਇਮਾਰਤ ਦੀ 14ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ । ਜਿਸ ਕਾਰਨ ਪੂਰਾ ਪਰਿਵਾਰ ਸਦਮੇ ਵਿੱਚ ਚਲਾ ਗਿਆ ਹੈ | ਖੁਦਕੁਸ਼ੀ ਕਰਨ ਤੋਂ ਪਹਿਲਾਂ ਬੱਚੇ ਨੇ ਇਕ ਨੋਟ ਵੀ ਲਿਖਿਆ ਸੀ ਜਿਸ ਨੂੰ ਉਸ ਨੇ ‘ਲੌਗ ਆਫ ਨੋਟ’ ਕਿਹਾ ਸੀ। ਬੱਚੇ ਨੇ ਇਹ ਖ਼ਤਰਨਾਕ ਕਦਮ ਉਦੋਂ ਚੁੱਕਿਆ ਜਦੋਂ ਉਹ ਆਨਲਾਈਨ ਗੇਮ ਖੇਡ ਰਿਹਾ ਸੀ।

ਮਲਟੀਪਲੇਅਰ ਕਾਮਬੈਟ ਗੇਮ ਦਾ ਸਟ੍ਰੇਟੇਜੀ ਬਣਿਆ ਹੋਇਆ ਮੈਪ

ਖੁਦਕੁਸ਼ੀ ਦਾ ਖੌਫਨਾਕ ਕਦਮ ਚੁੱਕਣ ਤੋਂ ਪਹਿਲਾਂ ਬੱਚੇ ਨੇ ਆਪਣੀ ਨੋਟਬੁੱਕ ‘ਤੇ ਕੁਝ ਲਾਈਨਾਂ ਖਿੱਚੀਆਂ ਸਨ। ਬੱਚੇ ਦੁਆਰਾ ਆਪਣੀ ਨੋਟਬੁੱਕ ‘ਤੇ ਬਣਾਏ ਗਏ ਸਕੈਚਾਂ ਅਤੇ ਨਕਸ਼ਿਆਂ ਤੋਂ, ਪੁਲਿਸ ਹੁਣ ਤੱਕ ਇਕੋ ਚੀਜ਼ ਦਾ ਅੰਦਾਜ਼ਾ ਲਗਾ ਸਕੀ ਹੈ ਕਿ ਇਹ ਮਲਟੀਪਲੇਅਰ ਕਾਮਬੈਟ ਗੇਮ ਦਾ ਸਟ੍ਰੇਟੇਜੀ ਮੈਪ ਬਣਿਆ ਹੋਇਆ ਹੈ। ਪੁਲਿਸ ਨੂੰ ਉਸ ਦੀ ਨੋਟਬੁੱਕ ‘ਚੋਂ ਕਈ ਸਕੈਚ ਅਤੇ ਨਕਸ਼ੇ ਵੀ ਮਿਲੇ ਹਨ। ਪੁਲਿਸ ਦਾ ਮੰਨਣਾ ਹੈ ਕਿ ਉਹ ਆਨਲਾਈਨ ਗੇਮਾਂ ਦਾ ਆਦੀ ਸੀ। ਲੜਕੇ ਦੇ ਲੈਪਟਾਪ ਦਾ ਪਾਸਵਰਡ ਪਤਾ ਨਹੀਂ ਲੱਗਾ ਹੈ। ਅਜਿਹੇ ‘ਚ ਲੈਪਟਾਪ ਦਾ ਪਾਸਵਰਡ ਕ੍ਰੈਕ ਕਰਨ ਲਈ ਸਾਈਬਰ ਮਾਹਿਰਾਂ ਦੀ ਮਦਦ ਲਈ ਜਾ ਰਹੀ ਹੈ।

ਅੱਗ ਨਾਲ ਖੇਡਦੇ ਅਤੇ ਅਕਸਰ ਚਾਕੂ ਨਾਲ ਕੁਝ ਕਰਦੇ ਦੇਖਿਆ ਗਿਆ

ਲੜਕੇ ਦੀ ਮਾਂ ਨੇ ਦੱਸਿਆ ਕਿ ਪਿਛਲੇ ਛੇ ਮਹੀਨਿਆਂ ਵਿੱਚ ਉਸ ਦੇ ਪੁੱਤਰ ਦਾ ਰਵੱਈਆ ਬਹੁਤ ਬਦਲ ਗਿਆ ਹੈ। ਉਸ ਦੀਆਂ ਹਰਕਤਾਂ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਹੈਰਾਨ ਕਰ ਦਿੱਤਾ ਸੀ। ਉਹ ਦਿਨੋ-ਦਿਨ ਚਿੜਚਿੜਾ ਹੁੰਦਾ ਜਾ ਰਿਹਾ ਸੀ ਅਤੇ ਪਹਿਲਾਂ ਨਾਲੋਂ ਜ਼ਿਆਦਾ ਗੁੱਸੇ ਅਤੇ ਨਿਡਰ ਹੋ ਗਿਆ ਸੀ। ਉਸ ਨੂੰ ਅੱਗ ਨਾਲ ਖੇਡਦੇ ਅਤੇ ਅਕਸਰ ਚਾਕੂ ਨਾਲ ਕੁਝ ਕਰਦੇ ਦੇਖ ਪਰਿਵਾਰਕ ਮੈਂਬਰ ਡਰ ਗਏ। ਉਸ ਤੋਂ ਪਹਿਲਾਂ ਜੋ ਵੀ ਇਸ ਗੇਮ ਵਿੱਚ ਸ਼ਾਮਲ ਸੀ, ਹੋ ਸਕਦਾ ਹੈ ਕਿ ਉਸ ਨੇ ਗੇਮ ਰਾਹੀਂ ਹੀ ਉਸ ਨੂੰ ਖੁਦਕੁਸ਼ੀ ਦਾ ਟਾਸਕ ਦਿੱਤਾ ਹੋਵੇ।

ਇਹ ਵੀ ਪੜ੍ਹੋ : ‘ਕੋਹਿਨੂਰ ਤੇ ਮਹਾਰਾਜਾ ਰਣਜੀਤ ਸਿੰਘ ਦਾ ਤਖ਼ਤ ਭਾਰਤ ਨਹੀਂ ਆਉਣਾ ਚਾਹੀਦਾ’- MP ਖਾਲਸਾ

ਸਭ ਕੁਝ ਵੈੱਬਸਾਈਟਾਂ ਤੱਕ ਆਸਾਨ ਪਹੁੰਚ ਕਾਰਨ ਹੋ ਰਿਹਾ

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਖਾਸ ਕਰਕੇ ਮਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਉਨ੍ਹਾਂ ਵੈੱਬਸਾਈਟਾਂ ਤੱਕ ਆਸਾਨ ਪਹੁੰਚ ਕਾਰਨ ਹੋ ਰਿਹਾ ਹੈ ਜੋ ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਨੁਕਸਾਨਦੇਹ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਓਪਨ ਨੈੱਟਵਰਕ ਰਾਹੀਂ ਤੁਹਾਡੇ ਬੱਚਿਆਂ ਤੱਕ ਪਹੁੰਚ ਸਕਦਾ ਹੈ। ਮੇਰੀ ਸਰਕਾਰ ਨੂੰ ਇਹੀ ਬੇਨਤੀ ਹੈ ਕਿ ਜੋ ਮੇਰੇ ਪੁੱਤਰ ਨਾਲ ਹੋਇਆ ਉਹ ਹੋਰ ਬੱਚਿਆਂ ਨਾਲ ਨਾ ਹੋਵੇ।

 

 

 

 

 

 

 

 

 

 

 

 

LEAVE A REPLY

Please enter your comment!
Please enter your name here