ਮੋਹਾਲੀ ‘ਚ ਨਿੱਜੀ ਕਾਲਜ ਦੇ ਵਿਦਿਆਰਥੀ ਨੇ ਕੀਤੀ ਖੁਦਖੁਸ਼ੀ , Admit Card ਨਾ ਮਿਲਣ ਕਾਰਨ ਚੁੱਕਿਆ ਇਹ ਕਦਮ
ਮੋਹਾਲੀ ਦੇ ਇੱਕ ਨਿੱਜੀ ਕਾਲਜ ਤੋਂ ਇਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਨਿੱਜੀ ਕਾਲਜ ਵਿੱਚ ਪੜ੍ਹਦੇ ਵਿਦਿਆਰਥੀ ਨੇ ਛੋਟੀ ਜਿਹੀ ਗੱਲ ਪਿੱਛੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ | ਮ੍ਰਿਤਕ ਨੌਜਵਾਨ B.Sc ਦਾ ਵਿਦਿਆਰਥੀ ਸੀ। ਮ੍ਰਿਤਕ ਦੇ ਦੋਸਤਾਂ ਦਾ ਕਹਿਣਾ ਹੈ ਕਿ ਕਾਲਜ ਵਾਲੇ ਨੌਜਵਾਨ ਦਾ ਐਡਮਿਟ ਕਾਰਡ ਤੇ ਉਸਦੇ ਕੁਝ ਦਸਤਾਵੇਜ ਵੀ ਕਾਲਜ ਵਾਲੇ ਨਹੀਂ ਦੇ ਰਹੇ ਸੀ। ਜਿਸ ਕਾਰਨ ਉਹ ਬਹੁਤ ਪਰੇਸ਼ਾਨ ਰਹਿੰਦਾ ਸੀ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਨੌਜਵਾਨ ਨੂੰ ਵਾਪਸ ਘਰ ਆਉਣ ਲਈ ਕਿਹਾ ਸੀ, ਪਰ ਉਸਨੇ ਇਹ ਕਦਮ ਚੁੱਕ ਲਿਆ।
ਕਾਲਜ ਦੇ ਦਬਾਅ ਤੋਂ ਪਰੇਸ਼ਾਨ ਹੋ ਕੇ ਚੁੱਕਿਆ ਇਹ ਕਦਮ
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਆਪਣੇ ਆਪ ਨੂੰ ਸਵੇਰ ਤੋਂ ਹੀ ਕਮਰੇ ਵਿੱਚ ਬੰਦ ਕਰ ਕੇ ਬੈਠਾ ਸੀ। ਜਦੋਂ ਉਸਦੇ ਦੋਸਤ ਉਸਨੂੰ ਸਮਝਾਉਣ ਲਈ ਉਸਦੇ ਕੋਲ ਕਮਰੇ ਵਿੱਚ ਜਾਂਦੇ ਹਨ ਤਾਂ ਉਹ ਦਰਵਾਜ਼ਾ ਨਹੀਂ ਖੋਲ੍ਹਦਾ। ਜਦੋਂ ਦੋਸਤ ਪਿਛਲੇ ਦਰਵਾਜ਼ੇ ਤੋਂ ਅੰਦਰ ਜਾਂਦੇ ਹਨ ਤਾਂ ਉਨ੍ਹਾਂ ਨੇ ਦੇਖਿਆ ਕਿ ਨੌਜਵਾਨ ਨੇ ਖੁਦਖੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਉਮਰ 16 ਸਾਲ ਦੀ ਸੀ। ਦੋਸਤਾਂ ਦਾ ਕਹਿਣਾ ਹੈ ਕਿ ਉਸ ਨੇ ਕਾਲਜ ਦੇ ਦਬਾਅ ਤੋਂ ਪਰੇਸ਼ਾਨ ਹੋ ਕੇ ਇਹ ਕਦਮ ਚੁੱਕਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਦੀ ਦੇਹ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ ।