ਵਿਆਹ ਦੇ 12 ਦਿਨ ਬਾਅਦ ਹੈਰਾਨ ਕਰਨ ਵਾਲਾ ਹੋਇਆ ਖੁਲਾਸਾ || Today News
ਜੇਕਰ ਤੁਹਾਨੂੰ ਕਿਸੇ ਨਾਲ ਪਿਆਰ ਹੋ ਜਾਵੇ ਤੇ ਤੁਸੀਂ ਉਸ ਨਾਲ ਵਿਆਹ ਕਰਵਾ ਲਵੋ ਤੇ ਕੁਝ ਦਿਨਾਂ ਬਾਅਦ ਤੁਹਾਨੂੰ ਪਤਾ ਲੱਗੇ ਕਿ ਉਹ ਕੁੜੀ ਨਹੀਂ ਮੁੰਡਾ ਹੈ ਤਾਂ ਤੁਹਾਡੇ ‘ਤੇ ਕੀ ਬੀਤੇਗੀ ? ਅਜਿਹਾ ਹੀ ਇੱਕ ਮਾਮਲਾ ਇੰਡੋਨੇਸ਼ੀਆ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਵਿਅਕਤੀ ਨੇ ਹਾਲ ਹੀ ‘ਚ ਆਪਣੀ ਪ੍ਰੇਮਿਕਾ ਨਾਲ ਬਹੁਤ ਧੂਮ-ਧਾਮ ਅਤੇ ਚਾਅ ਨਾਲ ਵਿਆਹ ਕਰਵਾਇਆ ਸੀ। ਪਰ ਕੁਝ ਦਿਨਾਂ ਬਾਅਦ ਹੀ ਹੰਗਾਮਾ ਹੋ ਗਿਆ |
ਲਾੜੀ ਸਮਝ ਕੇ ਮੁੰਡੇ ਨਾਲ ਕਰਵਾਇਆ ਵਿਆਹ
ਇੱਕ ਰਿਪੋਰਟ ਮੁਤਾਬਕ 26 ਸਾਲਾ ਇਕ ਵਿਅਕਤੀ ਨੇ ਪੁਲਿਸ ਨੂੰ ਇਹ ਕਹਿ ਕੇ ਹੈਰਾਨ ਕਰ ਦਿੱਤਾ ਕਿ ਜਿਸ ਵਿਅਕਤੀ ਨੂੰ ਉਹ ਲਾੜੀ ਸਮਝ ਕੇ ਘਰ ਲਿਆਇਆ ਸੀ, ਉਹ ਮੁੰਡਾ ਹੈ, ਭਾਵ ਉਸ ਨਾਲ ਧੋਖਾ ਹੋਇਆ ਹੈ। ਵਿਅਕਤੀ ਨੇ ਦੱਸਿਆ ਕਿ ਉਹ ਉਸ ਨੂੰ ਇੰਟਰਨੈੱਟ ‘ਤੇ ਮਿਲਿਆ ਸੀ। ਕੁਝ ਦਿਨ ਇਕ-ਦੂਜੇ ਨੂੰ ਆਨਲਾਈਨ ਡੇਟ ਕਰਨ ਤੋਂ ਬਾਅਦ ਦੋਹਾਂ ਨੇ ਨਿੱਜੀ ਤੌਰ ‘ਤੇ ਮਿਲਣ ਦਾ ਫੈਸਲਾ ਕੀਤਾ।
ਬੰਦੇ ਦਾ ਕਹਿਣਾ ਹੈ ਕਿ ਜਿਵੇਂ ਹੀ ਉਸਨੇ ਕੁੜੀ ਨੂੰ ਦੇਖਿਆ, ਉਸਨੂੰ ਪਹਿਲੀ ਨਜ਼ਰ ਵਿੱਚ ਪਿਆਰ ਹੋ ਗਿਆ। ਇਸ ਤੋਂ ਬਾਅਦ ਉਸ ਨੇ ਵਿਆਹ ਦਾ ਪ੍ਰਸਤਾਵ ਰੱਖਿਆ। ਹਾਲਾਂਕਿ, ਉਸ ਆਦਮੀ ਨੂੰ ਉਸ ਸਮੇਂ ਆਪਣੀ ਮੰਗੇਤਰ ਬਾਰੇ ਕੁਝ ਅਜੀਬ ਮਹਿਸੂਸ ਹੋਇਆ ਸੀ, ਪਰ ਕਿਉਂਕਿ ਉਹ ਪਿਆਰ ਵਿੱਚ ਡੁੱਬਿਆ ਹੋਇਆ ਸੀ, ਉਸ ਨੂੰ ਕਦੇ ਸ਼ੱਕ ਨਹੀਂ ਹੋਇਆ ਕਿ ਉਹ ਇੱਕ ਮਰਦ ਹੈ।
ਕੁੜੀ ਨੇ ਆਪਣਾ ਨਾਂ ਅਦਿੰਦਾ ਕੰਜਾ ਅੱਜਾਹਰਾ ਦੱਸਿਆ ਸੀ। ਉਹ ਹਮੇਸ਼ਾ ਹਿਜਾਬ ਵਿੱਚ ਰਹਿੰਦੀ ਸੀ। ਆਦਮੀ ਨੂੰ ਉਸਦੀ ਸ਼ੈਲੀ ਬਹੁਤ ਪਸੰਦ ਸੀ, ਕਿਉਂਕਿ ਉਹ ਉਸਨੂੰ ਸ਼ਰਮੀਲੀ ਸਮਝਦਾ ਸੀ, ਪਰ ਮੁਸੀਬਤ ਉਦੋਂ ਸ਼ੁਰੂ ਹੋਈ ਜਦੋਂ ਉਹ ਵਿਆਹ ਤੋਂ ਬਾਅਦ ਵੀ ਆਪਣਾ ਚਿਹਰਾ ਲੁਕਾਉਂਦੀ ਰਹੀ। ਇੰਨਾ ਹੀ ਨਹੀਂ ਉਹ ਕਿਸੇ ਦੇ ਸਾਹਮਣੇ ਆਉਣ ਤੋਂ ਵੀ ਝਿਜਕਦੀ ਸੀ।
ਮਾਮਲਾ ਹੋਇਆ ਦਰਜ
ਜਿਸ ਤੋਂ ਬਾਅਦ ਉਹ ਆਪਣੀ ਨਵ-ਵਿਆਹੀ ਪਤਨੀ ਦਾ ਵਿਵਹਾਰ ਦੇਖ ਕੇ ਪਰੇਸ਼ਾਨ ਹੋ ਗਿਆ। ਜਿਸਦੇ ਚੱਲਦਿਆਂ ਉਸ ਨੇ ਜਾਂਚ-ਪੜਤਾਲ ਕੀਤੀ ਤਾਂ ਉਹ ਸੱਚਾਈ ਜਾਣ ਕੇ ਹੈਰਾਨ ਰਹਿ ਗਿਆ। ਕਿਉਂਕਿ, ਜਿਸ ਵਿਅਕਤੀ ਨੂੰ ਉਹ ਹੁਣ ਤੱਕ ਆਪਣੀ ਪਤਨੀ ਸਮਝਦਾ ਸੀ, ਉਹ ਅਸਲ ਵਿੱਚ ਇੱਕ ਮੁੰਡਾ ਸੀ ਜੋ ਉਸ ਨੂੰ ਕੁੜੀ ਹੋਣ ਦਾ ਬਹਾਨਾ ਬਣਾ ਕੇ ਮੂਰਖ ਬਣਾ ਰਿਹਾ ਸੀ। ਹੁਣ ਉਸ ਵਿਅਕਤੀ ਨੇ ਪੁਲਿਸ ਨੂੰ ਉਸ ਮੁੰਡੇ ਖ਼ਿਲਾਫ਼ ਮਾਮਲਾ ਦਰਜ ਕਰਵਾ ਦਿੱਤਾ ਹੈ | ਧੋਖਾਧੜੀ ਦੇ ਮਾਮਲੇ ‘ਚ ਉਸ ਨੂੰ ਚਾਰ ਸਾਲ ਦੀ ਸਜ਼ਾ ਵੀ ਹੋ ਸਕਦੀ ਹੈ।