ਬਰਨਾਲਾ ‘ਚ ਵਾਪਰਿਆ ਸੜਕ ਹਾਦਸਾ, ਬੱਸ ਤੇ ਮੋਟਰਸਾਈਕਲ ਦੀ ਹੋਈ ਟੱਕਰ || Punjab News

0
109
A road accident occurred in Barnala, a bus and a motorcycle collided

ਬਰਨਾਲਾ ‘ਚ ਵਾਪਰਿਆ ਸੜਕ ਹਾਦਸਾ, ਬੱਸ ਤੇ ਮੋਟਰਸਾਈਕਲ ਦੀ ਹੋਈ ਟੱਕਰ

ਆਏ ਦਿਨ ਸੜਕ ਹਾਦਸੇ ਵੱਧਦੇ ਹੀ ਜਾ ਰਹੇ ਹਨ ਜਿਸਦੇ ਚੱਲਦਿਆਂ ਰੋਜ਼ਾਨਾ ਪਤਾ ਨਹੀਂ ਕਿੰਨੇ ਹੀ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ | ਅਜਿਹਾ ਹੀ ਇੱਕ ਸੜਕ ਹਾਦਸਾ ਬਰਨਾਲਾ ‘ਚ ਵਾਪਰਿਆ ਹੈ | ਦਰਅਸਲ , ਇੱਕ ਪ੍ਰਾਈਵੇਟ ਬੱਸ ਬਰਨਾਲਾ ਤੋਂ ਬੱਸ ਸਟੈਂਡ ਜਾ ਰਹੀ ਸੀ ਤਾਂ ਖੋਡੀ ਪੁਲ ਉਤਰਨ ਸਾਰ ਹੀ ਦੋ ਮੋਟਰਸਾਈਕਲ ਸਵਾਰ ਬੱਸ ਦੇ ਸਾਹਮਣੇ ਆ ਗਏ ਜਿਸ ਕਾਰਨ ਦੋਵੇਂ ਮੋਟਰਸਾਈਕਲ ਗੰਭੀਰ ਜ਼ਖਮੀ ਹੋ ਗਏ।

ਹਾਲਤ ਨੂੰ ਗੰਭੀਰ ਦੇਖਦੇ ਹੋਏ ਫਰੀਦਕੋਟ ਕੀਤਾ ਰੈਫਰ

ਜਿਸ ਤੋਂ ਤੁਰੰਤ ਬਾਅਦ ਜ਼ਖਮੀਆਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਪਰੰਤੂ ਦੋਵਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਦੋਵਾਂ ਦੀ ਪਹਿਚਾਣ ਜਗਸੀਰ ਸਿੰਘ ਅਤੇ ਬੂਟਾ ਸਿੰਘ ਵਜੋਂ ਹੋਈ ਹੈ ਜੋ ਕਿ ਬਠਿੰਡਾ ਦੇ ਪਿੰਡ ਕਲਿਆਣ ਦੇ ਰਹਿਣ ਵਾਲੇ ਹਨ | ਉਹਨਾਂ ਦੀ ਉਮਰ 60 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਜਿਨਾਂ ਵਿੱਚ ਜਗਸੀਰ ਸਿੰਘ ਦੀ ਹਾਲਤ ਗੰਭੀਰ ਹੈ।

ਇਹ ਵੀ ਪੜ੍ਹੋ : ਪਹਿਲਾਂ ਰਾਜੀਵ ਗਾਂਧੀ, ਫਿਰ ਸੋਨੀਆ… ਹੁਣ ਰਾਹੁਲ ਨੂੰ ਲੋਕ ਸਭਾ ‘ਚ ਮਿਲੀ ਵੱਡੀ ਜ਼ਿੰਮੇਵਾਰੀ

ਪੁੱਲ ਕੋਲ ਰੋਜ਼ਾਨਾ ਹੀ ਵਾਪਰਦੇ ਹਨ ਕਈ ਸੜਕ ਹਾਦਸੇ

ਇਸ ਮੌਕੇ ਨੇੜਲੇ ਦੁਕਾਨਦਾਰਾਂ ਅਤੇ ਲੋਕਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਰਨਾਲਾ ਖੋਡੀ ਪੁੱਲ ਕੋਲ ਰੋਜ਼ਾਨਾ ਕਈ ਸੜਕ ਹਾਦਸੇ ਵਾਪਰਦੇ ਹਨ। ਜਦ ਖੁੱਡੀ ਰਸਤੇ ਨੂੰ ਜਾਣ ਵਾਲੇ ਲੋਕ ਪੁਲ ਕੋਲੋਂ ਮੁੜਦੇ ਹਨ ਤਾਂ ਪੁਲ ਉੱਪਰੋਂ ਆਉਂਦੇ ਵਾਹਨ ਕਾਰਨ ਹਾਦਸੇ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਉਹ ਵਿਭਾਗ ਨੂੰ ਕਈ ਵਾਰ ਬਤੋਰ ਲਿਖਤੀ ਵੀ ਸ਼ਿਕਾਇਤ ਕੀਤੀ ਸੀ ਤਾਂ ਜੋ ਪੁਲ ਤੋਂ ਖੁੱਡੀ ਰੋਡ ਦਾ ਰਸਤਾ ਅਲੱਗ ਕੀਤਾ ਜਾਵੇ। ਉਹਨਾਂ ਨੇ ਮੰਗ ਕਰਦੇ ਕਿਹਾ ਕਿ ਇਸ ਸੜਕ ਤੇ ਸਪੀਡ ਬਰੇਕਰ ਲਾਏ ਜਾਣ ਅਤੇ ਰਸਤੇ ਨੂੰ ਸਿੱਧੇ ਢੰਗ ਨਾਲ ਚਲਾਇਆ ਜਾਵੇ। ਤਾਂ ਜੋ ਸੜਕੀ ਹਾਦਸੇ ਵਿੱਚ ਵਾਧਾ ਨਾ ਹੋ ਸਕੇ।

 

 

LEAVE A REPLY

Please enter your comment!
Please enter your name here