9 ਮਹੀਨੇ ਪਹਿਲਾਂ ਰੋਮਾਨੀਆ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ || International News

0
118
A Punjabi youth who went to Romania 9 months ago died

9 ਮਹੀਨੇ ਪਹਿਲਾਂ ਰੋਮਾਨੀਆ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ

ਆਏ ਦਿਨ ਵਿਦੇਸ਼ ਤੋਂ ਪੰਜਾਬੀ ਨੌਜਵਾਨਾਂ ਦੀ ਮੌਤ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ ਅਜਿਹੀ ਹੀ ਇੱਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਿ 9 ਮਹੀਨੇ ਪਹਿਲਾਂ ਰੋਮਾਨੀਆ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ | ਮ੍ਰਿਤਕ ਦੀ ਪਛਾਣ ਗੁਰਬਾਜ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ , ਜੋ ਕਿ ਫਤਿਹਗੜ ਚੂੜੀਆਂ ਦੇ ਨਜਦੀਕ ਅਤੇ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਸਰਫ਼ਕੋਟ ਦਾ ਰਹਿਣ ਵਾਲਾ ਸੀ |

ਸਿਹਤ ਨਹੀਂ ਸੀ ਠੀਕ

ਇਸ ਸਬੰਧੀ ਮ੍ਰਿਤਕ ਗੁਰਬਾਜ਼ ਸਿੰਘ ਦੀ ਮਾਤਾ ਮਨਦੀਪ ਕੌਰ ਅਤੇ ਤਾਏ ਚਰਨਜੀਤ ਸਿੰਘ ਖਾਲਸਾ ਨੇ ਦੁਖੀ ਹਿਰਦੇ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 9 ਪਹਿਲਾਂ ਰੋਜੀ ਰੋਟੀ ਕਮਾਉਂਣ ਲਈ ਉਨਾਂ ਦਾ ਲੜਕਾ ਗੁਰਬਾਜ ਸਿੰਘ ਰੋਮਾਨੀਆਂ ਗਿਆ ਸੀ ਅਤੇ ਉਥੇ ਸਭ ਕੁੱਝ ਠੀਕ ਠਾਕ ਚਲ ਰਿਹਾ ਸੀ ਪਰ ਅਚਾਨਕ ਬੀਤੀ 12 ਜੂਨ ਨੂੰ ਉਨਾਂ ਨੂੰ ਉਸ ਦੇ ਕਮਰੇ ਵਿੱਚ ਰਹਿੰਦੇ ਉਸ ਦੇ ਦੋਸਤ ਹੀਰਾ ਸਿੰਘ ਦਾ ਫੋਨ ਆਇਆ ਕਿ ਉਨਾਂ ਦਾ ਲੜਕਾ ਠੀਕ ਨਹੀਂ ਹੈ ਅਤੇ ਫਿਰ ਅਗਲੇ ਦਿਨ 13 ਜੂਨ ਨੂੰ ਫੋਨ ਆ ਗਿਆ ਕਿ ਉਨਾਂ ਦੇ ਲੜਕੇ ਗੁਰਬਾਜ ਸਿੰਘ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ : ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਵੀਡੀਓ ਕਾੱਲ ਹੋਈ ਵਾਇਰਲ

ਮ੍ਰਿਤਕ ਦੇਹ ਵਾਪਸ ਭਾਰਤ ਲਿਆਉਂਣ ’ਚ ਕੀਤੀ ਜਾਵੇ ਮਦਦ

ਮਾਤਾ ਮਨਦੀਪ ਕੌਰ ਅਤੇ ਤਾਏ ਚਰਨਜੀਤ ਸਿੰਘ ਖਾਲਸਾ ਨੇ ਅੱਗੇ ਦੱਸਿਆ ਕਿ ਉਨਾਂ ਨੂੰ ਫੋਨ ਆਇਆ ਕਿ ਗੁਰਬਾਜ ਸਿੰਘ ਦੀ ਸਿਹਤ ਠੀਕ ਨਾ ਹੋਣ ਕਾਰਨ ਉਸ ਨੂੰ ਰਾਤ ਨੂੰ ਦਵਾਈ ਦਿੱਤੀ ਸੀ ਪਰ ਅਗਲੇ ਦਿਨ ਸਵੇਰੇ ਉਹ ਉਠਿਆ ਹੀ ਨਹੀਂ ਹੈ ਅਤੇ ਉਸ ਦੀ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਕੋਲ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਉਨਾਂ ਦੇ ਲੜਕੇ ਗੁਰਬਾਜ ਸਿੰਘ ਦੀ ਮ੍ਰਿਤਕ ਦੇਹ ਵਾਪਸ ਭਾਰਤ ਲਿਆਉਂਣ ’ਚ ਮਦਦ ਕੀਤੀ ਜਾਵੇ।

 

 

 

 

 

LEAVE A REPLY

Please enter your comment!
Please enter your name here