ਕਿਰਾਏ ਦੇ ਮਕਾਨ ‘ਚ ਰਹਿੰਦਾ ਸੀ ਵਿਅਕਤੀ ਜਿੱਤ ਲਈ ਡੇਢ ਕਰੋੜ ਦੀ ਲਾਟਰੀ
ਕਿਹਾ ਜਾਂਦਾ ਹੈ ਕਿ ਜਦੋ ਵੀ ਰੱਬ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ। ਅਜਿਹੀ ਹੀ ਇੱਕ ਮਿਸਾਲ ਕਾਇਮ ਹੋਈ ਹੈ ਜਿੱਥੇ ਇੱਕ ਪਲੰਬਰ ਦੀ ਕਿਸਮਤ ਦੇ ਸਿਤਾਰੇ ਅਜਿਹੇ ਚਮਕੇ ਕਿ ਹੁਣ ਉਸਦੀ ਜ਼ਿੰਦਗੀ ਹੀ ਪੂਰੀ ਤਰ੍ਹਾਂ ਬਦਲ ਗਈ | ਦਰਅਸਲ, ਪਲੰਬਰ ਦੀ 1.5 ਕਰੋੜ ਰੁਪਏ ਦੀ ਲਾਟਰੀ ਨਿਕਲੀ। ਜਾਣਕਾਰੀ ਮੁਤਾਬਕ ਹਰਿਆਣਾ ਦੇ ਸਿਰਸਾ ਦੇ ਖੈਰਪੁਰ ‘ਚ ਕਿਰਾਏ ਉਤੇ ਰਹਿਣ ਵਾਲੇ ਮੰਗਲ ਸਿੰਘ ਮੰਗਲਵਾਰ ਦਾ ਦਿਨ ਕਦੇ ਨਹੀਂ ਭੁੱਲੇਗਾ। ਉਸ ਨੇ 1.5 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਮੰਗਲ ਸਿੰਘ ਪੇਸ਼ੇ ਤੋਂ ਪਲੰਬਰ ਦਾ ਕੰਮ ਕਰਦਾ ਹੈ ਅਤੇ ਆਪਣੀ ਪਤਨੀ ਅਤੇ ਬੇਟੀ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ।
ਆਪਣੀ ਬੇਟੀ ਦੇ ਭਵਿੱਖ ਨੂੰ ਸੁਧਾਰਨ ਲਈ ਕਰੇਗਾ ਪੈਸੇ ਦੀ ਵਰਤੋਂ
ਮੰਗਲ ਸਿੰਘ ਨੇ ਦੱਸਿਆ ਕਿ ਉਹ ਕਰੀਬ 5-6 ਸਾਲਾਂ ਤੋਂ ਲਾਟਰੀ ਖਰੀਦ ਰਿਹਾ ਸੀ। ਰਾਤ 9 ਵਜੇ ਉਸ ਨੂੰ ਲਾਟਰੀ ਵੇਚਣ ਵਾਲੇ ਏਜੰਟ ਦਾ ਫੋਨ ਆਇਆ ਜਿਸ ਨੇ ਉਸ ਨੂੰ ਦੱਸਿਆ ਕਿ ਉਸ ਨੇ 1.5 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ ਅਤੇ ਉਹ ਬੇਹੱਦ ਖੁਸ਼ ਹੈ। ਮੰਗਲ ਨੇ ਦੱਸਿਆ ਕਿ ਉਹ ਆਪਣਾ ਘਰ ਬਣਾਏਗਾ ਅਤੇ ਇਹ ਪੈਸਾ ਬੱਚਿਆਂ ਦੀ ਪੜ੍ਹਾਈ ‘ਤੇ ਖਰਚ ਕਰੇਗਾ। ਉਸ ਨੇ ਕਿਹਾ ਕਿ ਉਹ ਜ਼ਿੰਦਗੀ ਭਰ ਇੰਨਾ ਪੈਸਾ ਨਹੀਂ ਕਮਾ ਸਕਦਾ ਸੀ। ਜਿਵੇਂ ਹੀ ਉਨ੍ਹਾਂ ਨੂੰ ਲਾਟਰੀ ਦੀ ਸੂਚਨਾ ਮਿਲੀ ਤਾਂ ਪੂਰਾ ਪਰਿਵਾਰ ਰਾਤ ਨੂੰ ਖੁਸ਼ੀ ਵਿਚ ਸੌਂ ਨਹੀਂ ਸਕਿਆ। ਹੁਣ ਸਵੇਰ ਤੋਂ ਹੀ ਮੰਗਲ ਦੇ ਘਰ ਉਸ ਨੂੰ ਵਧਾਈ ਦੇਣ ਲਈ ਆਂਢ-ਗੁਆਂਢ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਦੀ ਕਤਾਰ ਲੱਗੀ ਹੋਈ ਹੈ। ਮੰਗਲ ਦਾ ਕਹਿਣਾ ਹੈ ਕਿ ਉਹ ਲਾਟਰੀ ਦੇ ਪੈਸੇ ਦੀ ਵਰਤੋਂ ਆਪਣੀ ਬੇਟੀ ਦੇ ਭਵਿੱਖ ਨੂੰ ਸੁਧਾਰਨ ਲਈ ਕਰੇਗਾ ਅਤੇ ਕੁਝ ਦਾਨ ਵੀ ਕਰੇਗਾ।
ਇਹ ਵੀ ਪੜ੍ਹੋ : ਇਸ ਦਿਨ ਛੁੱਟੀ ਦਾ ਹੋਇਆ ਐਲਾਨ, ਨੋਟੀਫਿਕੇਸ਼ਨ ਹੋਇਆ ਜਾਰੀ
ਪਿਛਲੇ ਕਈ ਸਾਲਾਂ ਤੋਂ ਖਰੀਦ ਰਿਹਾ ਸੀ ਲਾਟਰੀ
ਮੰਗਲ ਸਿੰਘ ਦੀ ਪਤਨੀ ਵੰਦਨਾ ਨੇ ਦੱਸਿਆ ਕਿ ਉਸ ਦਾ ਪਤੀ ਪਿਛਲੇ ਕਈ ਸਾਲਾਂ ਤੋਂ ਲਾਟਰੀ ਖਰੀਦ ਰਿਹਾ ਸੀ। ਹੁਣ ਡੇਢ ਕਰੋੜ ਰੁਪਏ ਦੀ ਲਾਟਰੀ ਲੱਗ ਗਈ ਹੈ। ਵੰਦਨਾ ਨੇ ਦੱਸਿਆ ਕਿ ਪਹਿਲਾਂ ਉਸ ਦਾ ਪਤੀ ਇੰਨਾ ਕਮਾ ਲੈਂਦਾ ਸੀ ਕਿ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ। ਦੂਜੇ ਪਾਸੇ ਗੁਆਂਢੀ ਮਹਿੰਦਰ ਪਾਲ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ ਕਿ ਮੰਗਲ ਦੀ ਲਾਟਰੀ ਨਿਕਲੀ ਹੈ। ਰਾਤ ਕਰੀਬ 9 ਵਜੇ ਉਸ ਨੂੰ ਫੋਨ ਆਇਆ ਅਤੇ ਪਹਿਲਾਂ ਤਾਂ ਉਸ ਨੂੰ ਯਕੀਨ ਨਹੀਂ ਹੋਇਆ। ਮਹਿੰਦਰਪਾਲ ਨੇ ਦੱਸਿਆ ਕਿ ਪਹਿਲਾਂ ਮੰਗਲ ਸਿੰਘ ਉਸ ਦੇ ਕੋਲ ਕਿਰਾਏ ’ਤੇ ਰਹਿੰਦਾ ਸੀ, ਪਰ ਵਿਚਕਾਰ ਹੀ ਛੱਡ ਗਏ। ਪਰ ਹੁਣ ਉਹ ਦੁਬਾਰਾ ਇੱਥੇ ਆ ਗਏ ਸਨ।