ਘੋੜੀ ‘ਤੇ ਵੋਟ ਪਾਉਣ ਪਹੁੰਚਿਆ ਵਿਅਕਤੀ , ਵੋਟਰਾਂ ਨੂੰ ਕੀਤੀ ਇਹ ਅਪੀਲ
ਪੰਜਾਬ ਵਿੱਚ ਸਵੇਰ ਤੋਂ ਹੀ 13 ਲੋਕ ਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ। ਚੋਣਾਂ ਦੌਰਾਨ ਲੋਕਾਂ ਵਿੱਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਅਜਿਹੀ ਹੀ ਇਕ ਤਸਵੀਰ ਪਿੰਡ ਭਰਾਜ ਤੋਂ ਸਾਹਮਣੇ ਆਈ ਹੈ ਜੋ ਕਿ ਘੋੜੀ ‘ਤੇ ਸਵਾਰ ਹੋ ਕੇ ਵੋਟ ਪਾਉਣ ਪਹੁੰਚੇ।
ਸ. ਲਾਜਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਘੋੜਿਆਂ ਦਾ ਬਹੁਤ ਸ਼ੌਕ ਹੈ ਤੇ ਉਨ੍ਹਾਂ ਦੇ ਮਨ ਵਿਚ ਚਾਅ ਸੀ ਕਿ ਉਹ ਘੋੜੀ ‘ਤੇ ਸਵਾਰ ਹੋ ਕੇ ਵੋਟ ਪਾਉਣ ਵਾਸਤੇ ਜਾਣ ਤੇ ਉਨ੍ਹਾਂ ਨੇ ਅਜਿਹਾ ਹੀ ਕੀਤਾ। ਲਾਜਵੰਤ ਸਿੰਘ ਨੇ ਪਿੰਡ ਭਰਾਜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ ਤੇ ਜਲਦ ਤੋਂ ਜਲਦ ਮਤਦਾਨ ਕੇਂਦਰ ‘ਤੇ ਪਹੁੰਚਣ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਗਰਮੀ ਕਰਕੇ ਵੋਟ ਪਾਉਣ ਨਹੀਂ ਆ ਰਹੇ ਉਨ੍ਹਾਂ ਨੂੰ ਮੇਰੀ ਅਪੀਲ ਹੈ ਕਿ ਸ਼ਾਮ ਨੂੰ ਆ ਕੇ ਇਸ ਜਮਹੂਰੀ ਅਧਿਕਾਰ ਦੀ ਵਰਤੋਂ ਕਰਨ।