ਦੁਬਈ ‘ਚ ਭਾਰਤੀ ਮੂਲ ਦਾ ਵਿਅਕਤੀ ਰਾਤੋਂ-ਰਾਤ ਬਣਿਆ ਕਰੋੜਪਤੀ

0
103

ਦੁਬਈ ਵਿਚ ਭਾਰਤੀ ਮੂਲ ਦਾ ਇਕ ਵਿਅਕਤੀ ਰਾਤੋਂ-ਰਾਤ ਕਰੋੜਪਤੀ ਬਣ ਗਿਆ। ਉਸ ਨੂੰ ਦੁਬਈ ਵਿਚ ਇਕ ਲੱਕੀ ਡਰਾਅ ਵਿਚ 15 ਮਿਲੀਅਨ ਦਿਰਹਮ (33 ਕਰੋੜ ਰੁਪਏ ) ਦੀ ਲਾਟਰੀ ਲੱਗੀ ਹੈ। ਜੈਕਪਾਟ ਜਿੱਤਣ ਦੇ ਬਾਅਦ ਉਸ ਨੇ ਕਿਹਾ ਕਿ ਉਸ ਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ। ਚਾਰ ਸਾਲ ਪਹਿਲਾਂ ਉਹ ਨੌਕਰੀ ਦੀ ਤਲਾਸ਼ ਵਿਚ ਭਾਰਤ ਤੋਂ ਦੁਬਈ ਆਇਆ ਸੀ। ਉਦੋਂ ਤੋਂ ਉਹ ਇਕ ਫਰਮ ਵਿਚ ਡਰਾਈਵਰ ਦੀ ਨੌਕਰੀ ਕਰ ਰਿਹਾ ਹੈ ਤੇ ਹਰ ਮਹੀਨੇ 3200 ਦਿਰਹਮ ਕਮਾਉਂਦਾ ਹੈ।

ਦੁਬਈ ਵਿਚ ਅਜੇ ਓਗੁਲਾ ਨੇ ਅਮੀਰਾਤ ਡਰਾਅ ਵਿਚ 33 ਕਰੋੜ ਦਾ ਇਨਾਮ ਜਿੱਤਿਆ ਹੈ। ਲਾਟਰੀ ਜਿੱਤਣ ਦੇ ਬਾਅਦ ਓਗੁਲਾ ਨੇ ਕਿਹਾ ਕਿ ਮੈਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਜੈਕਪਾਟ ਜਿੱਤਿਆ ਹੈ। ਅਜੇ ਓਗੁਲਾ ਨੇ ਦੱਸਿਆ ਕਿ ਉਹ ਦੱਖਣ ਭਾਰਤ ਦੇ ਇਕ ਛੋਟੇ ਜਿਹੇ ਪਿੰਡ ਨਾਲ ਤਾਲੁਕ ਰੱਖਦੇ ਹਨ ਤੇ ਚਾਰ ਸਾਲ ਪਹਿਲਾਂ ਉਹ ਨੌਕਰੀ ਦੀ ਭਾਲ ਵਿਚ ਸੰਯੁਕਤ ਅਰਬ ਅਮੀਰਾਤ ਆਏ ਸਨ।

ਇਹ ਵੀ ਪੜ੍ਹੋ : ਬੇਖੌਫ ਹੋਏ ਚੋਰ, ਰਾਤੋ-ਰਾਤ ਕਾਰ ਦੇ ਚਾਰੇ ਟਾਇਰ ਉਤਾਰ ਕੇ ਲੈ ਗਏ

ਓਗੁਲਾ ਨੇ ਕਿਹਾ ਕਿ ਮੈਂ ਇਸ ਰਕਮ ਤੋਂ ਆਪਣਾ ਚੈਰਿਟੀ ਟਰੱਸਟ ਜਾਰੀ ਰੱਖਾਂਗਾ। ਇਸ ਨਾਲ ਕਈ ਲੋਕਾਂ ਨੂੰ ਮੇਰੇ ਪਿੰਡ ਤੇ ਗੁਆਂਢੀ ਪਿੰਡਾਂ ਵਿਚ ਬੁਨਿਆਦੀ ਲੋੜਾਂ ਪੂਰੀ ਕਰਨ ਵਿਚ ਮਦਦ ਮਿਲੇਗੀ। ਉੁਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਭਾਰਤ ਵਿਚ ਆਪਣੇ ਪਰਿਵਾਰ ਨੂੰ ਜੈਕਪਾਟ ਜਿੱਤਣ ਤੇ ਕਰੋੜਪਤੀ ਬਣਨ ਦੀ ਖਬਰ ਦਿੱਤੀ ਤਾਂ ਉਨ੍ਹਾਂ ਦੀ ਮਾਂ ਤੇ ਭੈਣ-ਭਰਾਵਾਂ ਨੇ ਵੀ ਉਸ ‘ਤੇ ਵਿਸ਼ਵਾਸ ਨਹੀਂ ਕੀਤਾ।

LEAVE A REPLY

Please enter your comment!
Please enter your name here