ਸ੍ਰੀ ਦਰਬਾਰ ਸਾਹਿਬ ‘ਚ ਯੋਗਾ ਕਰਨ ਵਾਲੀ ਕੁੜੀ ਦੀ ਨਵੀਂ ਵੀਡੀਓ ਆਈ ਸਾਹਮਣੇ
ਸ੍ਰੀ ਦਰਬਾਰ ਸਾਹਿਬ ਵਿਚ ਯੋਗਾ ਕਰਨ ਵਾਲੀ ਕੁੜੀ ਨੂੰ ਲੈ ਕੇ ਕਾਫੀ ਵਿਵਾਦ ਦੇਖਣ ਨੂੰ ਮਿਲਿਆ ਹੈ ਅਤੇ ਇਸੇ ਦੇ ਵਿਚਕਾਰ ਉਸ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਨਵੀਂ ਵੀਡੀਓ ਸ਼ੇਅਰ ਕੀਤੀ ਗਈ ਹੈ | ਜਿਸ ਵਿਚੋਂ ਉਸ ਨੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਤਸਵੀਰਾਂ ਵਿਚ ਯੋਗਾ ਵਾਲੀ ਕੁੜੀ ਗੁਲਾਬੀ ਸਲਵਾਰ ਕਮੀਜ ਵਿਚ ਨਜ਼ਰ ਆ ਰਹੀ ਹੈ। ਤਸਵੀਰਾਂ ਦੇ ਨਾਲ-ਨਾਲ ਉਸ ਨੇ ਲਿਖਿਆ ਹੈ ਕਿ ਵਾਹਿਗੁਰੂ ਦੀ ਬਖਸ਼ਿਸ਼ ਲਈ ਸਦਾ ਲਈ ਸ਼ੁਕਰਗੁਜ਼ਾਰ ਹਾਂ। ਉਸ ਨੇ ਲਿਖਿਆ ਕਿ ਮੈਂ ਕੁਝ ਤਸਵੀਰਾਂ ਸ਼ੇਅਰ ਨਹੀਂ ਕਰਨੀਆ ਸਨ ਪਰ ਕਿਉਂਕਿ ਮੇਰੇ ਇਰਾਦਿਆਂ ‘ਤੇ ਸਵਾਲ ਚੁੱਕੇ ਜਾ ਰਹੇ ਹਨ ਇਸ ਲਈ ਮੈਂ ਇਨ੍ਹਾਂ ਤਸਵੀਰਾਂ ਨੂੰ ਪੋਸਟ ਕੀਤਾ ਹੈ।
ਗੁਰੂ ਘਰ ਵਿਚ ਸੇਵਾ ਕਰਦੇ ਹੋਏ ਤਸਵੀਰ ਕੀਤੀ ਸਾਂਝੀ
ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ… ਇਨਸਾਫ ਕਰੋ। ਇਸ ਕੁੜੀ ਦਾ ਨਾਂ ਅਰਚਨਾ ਮਕਵਾਨਾ ਹੈ | ਦਰਬਾਰ ਸਾਹਿਬ ਵਿਚ ਯੋਗਾ ਕਰਨ ਨਾਲ ਛਿੜੇ ਵਿਵਾਦ ਨੂੰ ਦੇਖ ਉਸ ਵੱਲੋਂ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ | ਇਕ ਤਸਵੀਰ ਗੁਰੂ ਘਰ ਵਿਚ ਸੇਵਾ ਕਰਦੇ ਹੋਏ ਵੀ ਵਾਇਰਲ ਕੀਤੀ ਹੈ। ਬਾਲਟੀ ਵਿਚ ਪਾਣੀ ਭਰ ਕੇ ਸੇਵਾ ਕਰ ਰਹੀ ਹੈ। ਇਕ ਤਸਵੀਰ ਗੁਰੂ ਘਰ ਦੇ ਪ੍ਰਸਾਦੇ ਦੀ ਸ਼ੇਅਰ ਕੀਤੀ ਹੈ ਜਿਸ ਵਿਚ ਉਸ ਨੇ ਲਿਖਿਆ ਹੈ ਕਿ 20 ਜੂਨ ਨੂੰ ਮੈਂ ਸਵੇਰੇ 8.19 ਪ੍ਰਸਾਦਾ ਛਕਿਆ ਸੀ।

ਇਹ ਵੀ ਪੜ੍ਹੋ : T20 ਵਿਸ਼ਵ ਕੱਪ ਦਾ ਫਾਈਨਲ ਅੱਜ ਹੋਵੇਗਾ ਜਾਂ ਕੱਲ੍ਹ ? 46% ਹੈ ਮੀਂਹ ਦੀ ਸੰਭਾਵਨਾ
ਗੁਰੂ ਘਰ ਨੂੰ 2100 ਰੁਪਏ ਦਾ ਕੀਤਾ ਗਿਆ ਦਾਨ
ਦੂਜੀ ਤਸਵੀਰ ਉਸ ਨੇ ਗੁਰੂ ਘਰ ਦੇ ਕੜਾਹ ਪ੍ਰਸਾਦ ਦੇਗ ਦੀ ਸਾਂਝੀ ਕੀਤੀ ਹੈ ਜਿਸ ਵਿਚ ਉਸ ਨੇ ਥਾਲ ਵਿਚ ਕੜਾਹ ਪ੍ਰਸਾਦ ਫੜ ਕੇ ਫੋਟੋ ਖਿੱਚੀ ਹੈ। ਇਹ 21 ਜੂਨ ਦੀ ਫੋਟੋ ਹੈ ਤੇ ਇਹ ਪ੍ਰਸਾਦ ਮੈਂ ਘਰ ਵੀ ਲੈਕੇ ਗਈ ਸੀ। ਇਸ ਤੋਂ ਇਲਾਵਾ ਵੀ ਹੋਰ ਕਈ ਫੋਟੋਆਂ ਉਸ ਨੇ ਅਕਾਲ ਤਖਤ ਸਾਹਿਬ ਦੀਆਂ ਸਾਂਝੀਆਂ ਕੀਤੀਆਂ ਹਨ। ਇੰਨਾ ਹੀ ਨਹੀ ਇਸ ਵੱਲੋਂ ਗੁਰੂ ਘਰ ਨੂੰ 2100 ਰੁਪਏ ਦਾ ਦਾਨ ਵੀ ਕੀਤਾ ਗਿਆ ਹੈ |










