ਕੇਕ ਖਾਣ ਨਾਲ ਹੋਈ ਬੱਚੀ ਦੀ ਮੌਤ ਮਾਮਲੇ ‘ਚ ਨਵਾਂ ਮੋੜ, ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ || Patiala News

0
111
A new twist in the case of the girl's death by eating cake, a big revelation in the report

ਕੇਕ ਖਾਣ ਨਾਲ ਹੋਈ ਬੱਚੀ ਦੀ ਮੌਤ ਮਾਮਲੇ ‘ਚ ਨਵਾਂ ਮੋੜ, ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ || Patiala News

ਪਟਿਆਲਾ ਵਿੱਚ 24 ਮਾਰਚ ਨੂੰ ਜਨਮ ਦਿਨ ਤੇ ਬੇਕਰੀ ਤੋਂ ਆਨਲਾਈਨ ਕੇਕ ਮੰਗਾ ਕੇ ਖਾਣ ਤੋਂ ਬਾਅਦ ਮਾਨਵੀ ਦੀ ਮੌਤ ਹੋ ਗਈ ਸੀ ਤੇ ਹੁਣ ਇਸ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ | ਪੋਸਟਮਾਰਟਮ ਦੌਰਾਨ ਲਏ ਗਏ ਬਿਸਰਾ ਦੇ ਨਮੂਨਿਆਂ ਦੀ ਰਿਪੋਰਟ ਫੋਰੈਂਸਿਕ ਲੈਬ ਤੋਂ ਆ ਗਈ ਹੈ। ਜਿਸ ਵਿੱਚ ਲਿਖਿਆ ਗਿਆ ਸੀ ਕਿ ਇਹ ਜ਼ਹਿਰ ਨਹੀਂ ਸੀ। ਮਤਲਬ ਕੇਕ ਵਿੱਚ ਕੋਈ ਜ਼ਹਿਰੀਲਾ ਪਦਾਰਥ ਨਹੀਂ ਸੀ। ਪਰਿਵਾਰ ਇਸ ਰਿਪੋਰਟ ਤੋਂ ਸੰਤੁਸ਼ਟ ਨਹੀਂ ਹੈ। ਪਰਿਵਾਰ ਦਾ ਕਹਿਣਾ ਹੈ ਕਿ ਪੈਥੋਲੋਜੀ ਦੀ ਰਿਪੋਰਟ ਆਉਣੀ ਬਾਕੀ ਹੈ, ਜਿਸ ਵਿਚ ਸੱਚਾਈ ਸਾਹਮਣੇ ਆਵੇਗੀ।

ਕੇਕ ਦੇ ਅੰਦਰੋਂ ਆ ਰਹੀ ਸੀ ਗੰਦੀ ਬਦਬੂ

ਇਸ ਸਬੰਧੀ ਮਾਨਵੀ ਦੇ ਨਾਨਾ ਹਰਬੰਸ ਲਾਲ ਨੇ ਦੱਸਿਆ ਕਿ ਅਦਾਲਤ ‘ਚ ਪੇਸ਼ ਕੀਤੀ ਗਈ ਰਿਪੋਰਟ ਦੇਖ ਕੇ ਉਹ ਹੈਰਾਨ ਰਹਿ ਗਏ, ਜਦਕਿ ਕੇਕ ਖਾਣ ਤੋਂ ਬਾਅਦ ਲੜਕੀ ਦੀ ਹਾਲਤ ਵਿਗੜ ਗਈ। ਪਰ ਰਿਪੋਰਟ ਮੁਤਾਬਕ ਕੇਕ ਅਤੇ ਬਿਸਰਾ ਦੋਵਾਂ ਵਿੱਚ ਕੋਈ ਜ਼ਹਿਰ ਨਹੀਂ ਸੀ। ਕੇਕ ਦੇ ਅੰਦਰੋਂ ਇੰਨੀ ਗੰਦੀ ਬਦਬੂ ਆ ਰਹੀ ਸੀ ਕਿ ਇਸ ਦੇ ਨੇੜੇ ਖੜ੍ਹੇ ਹੋਣਾ ਵੀ ਮੁਸ਼ਕਲ ਸੀ ਪਰ ਰਿਪੋਰਟ ‘ਚ ਅਜਿਹਾ ਕੁਝ ਸਾਹਮਣੇ ਨਹੀਂ ਆਇਆ। ਫਿਲਹਾਲ ਪੈਥੋਲੋਜੀ ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਾਨੂੰ ਉਮੀਦ ਹੈ ਕਿ ਸਾਨੂੰ ਇਨਸਾਫ ਮਿਲੇਗਾ।

ਇਹ ਵੀ ਪੜ੍ਹੋ :ਵੱਡੇ ਭਰਾ ਨੇ ਆਪਣੇ ਹੀ ਪਰਿਵਾਰ ਦੇ 3 ਜੀਆਂ ਦਾ ਕੀਤਾ ਕਤਲ

ਬੇਕਰੀ ਮਾਲਕ ਗੁਰਪ੍ਰੀਤ ਸਿੰਘ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ

ਦੱਸ ਦੇਈਏ ਕਿ 24 ਮਾਰਚ 2024 ਨੂੰ ਮਾਨਵੀ ਦਾ 10ਵਾਂ ਜਨਮਦਿਨ ਸੀ। ਜਿਸ ਲਈ ਆਨਲਾਈਨ ਕੇਕ ਆਰਡਰ ਕੀਤਾ ਗਿਆ ਸੀ। ਜਿਸਨੂੰ ਖਾਣ ਤੋਂ ਬਾਅਦ ਸਾਰੇ ਪਰਿਵਾਰ ਦੀ ਸਿਹਤ ਖਰਾਬ ਹੋ ਗਈ ਸੀ ਤੇ ਖਾਸ ਕਰਕੇ ਮਾਨਵੀ ਦੀ ਹਾਲਤ ਜ਼ਿਆਦਾ ਵਿਗੜ ਗਈ ਸੀ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਸੀ | ਪਰਿਵਾਰ ਨੇ ਸਿਹਤ ਵਿਭਾਗ ਤੋਂ ਮੰਗ ਕੀਤੀ ਕਿ ਕੇਕ ਦਾ ਸੈਂਪਲ ਲੈ ਕੇ ਟੈਸਟ ਕਰਵਾਇਆ ਜਾਵੇ। ਜਿਸ ਤੋਂ ਬਾਅਦ ਬੇਕਰੀ ਦੇ ਮੈਨੇਜਰ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ | ਇਨ੍ਹਾ ਸਭ ਤੋਂ ਬਾਅਦ ਹੁਣ ਇਹ ਰਿਪੋਰਟ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਬੇਕਰੀ ਮਾਲਕ ਗੁਰਪ੍ਰੀਤ ਸਿੰਘ ਨੂੰ ਹਾਈਕੋਰਟ ਤੋਂ ਜ਼ਮਾਨਤ ਵੀ ਮਿਲ ਗਈ ਹੈ।

 

 

 

 

 

LEAVE A REPLY

Please enter your comment!
Please enter your name here