ਮੰਕੀਪੌਕਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।ਦੇਸ਼ ‘ਚ ਹੁਣ ਤੱਕ ਕਾਫੀ ਮਾਮਲੇ ਸਾਹਮਣੇ ਆ ਗਏ। ਪਹਿਲਾਂ ਕੇਰਲਾ ‘ਚ ਇਸ ਵਾਇਰਸ ਦੇ ਕਈ ਮਾਮਲੇ ਸਾਹਮਣੇ ਆਏ ਸਨ ਤੇ ਦਿੱਲੀ ‘ਚ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਦਿੱਲੀ ‘ਚ ਇੱਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ।
ਦਿੱਲੀ ਵਿੱਚ ਸ਼ਨਿਚਰਵਾਰ ਨੂੰ ਇੱਕ 22 ਸਾਲਾ ਅਫ਼ਰੀਕੀ ਲੜਕੀ ਦੀ ਮੰਕੀਪੌਕਸ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਇੱਥੇ ਲਾਗ ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ ਪੰਜ ਹੋ ਗਈ ਹੈ। ਇਹ ਲੜਕੀ ਇੱਕ ਮਹੀਨਾ ਪਹਿਲਾਂ ਨਾਈਜੀਰੀਆ ਗਈ ਸੀ ਅਤੇ ਉਸ ਨੂੰ ਦੋ ਦਿਨ ਪਹਿਲਾਂ ਐੱਲਐੱਨਜੇਪੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਸ਼ੁੱਕਰਵਾਰ ਦੀ ਰਾਤ ਵੇਲੇ ਆਈ ਰਿਪੋਰਟ ਵਿੱਚ ਲੜਕੀ ਦੇ ਮੰਕੀਪੌਕਸ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ।
ਉਹ ਕੌਮੀ ਰਾਜਧਾਨੀ ਵਿੱਚ ਮੰਕੀਪੌਕਸ ਦੀ ਲਾਗ ਦਾ ਸ਼ਿਕਾਰ ਹੋਣ ਵਾਲੀ ਦੂਜੀ ਮਹਿਲਾ ਹੈ। ਐੱਲਐੱਨਜੇਪੀ ਹਸਪਤਾਲ ਵਿੱਚ ਇਸ ਵੇਲੇ ਮੰਕੀਪੌਕਸ ਦੇ ਚਾਰ ਮਰੀਜ਼ ਦਾਖ਼ਲ ਹਨ, ਜਿਨ੍ਹਾਂ ਵਿੱਚੋਂ ਦੋ ਮਹਿਲਾਵਾਂ ਹਨ, ਜਦ ਕਿ ਇੱਕ ਮਰੀਜ਼ ਨੂੰ ਠੀਕ ਹੋਣ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ।