Home Crime news ਫਗਵਾੜਾ ‘ਚ ਮਾਮੂਲੀ ਝਗੜੇ ਨੇ ਲਿਆ ਵੱਡੀ ਵਾਰਦਾਤ ਦਾ ਰੂਪ || Punjab Update

ਫਗਵਾੜਾ ‘ਚ ਮਾਮੂਲੀ ਝਗੜੇ ਨੇ ਲਿਆ ਵੱਡੀ ਵਾਰਦਾਤ ਦਾ ਰੂਪ || Punjab Update

0
ਫਗਵਾੜਾ ‘ਚ ਮਾਮੂਲੀ ਝਗੜੇ ਨੇ ਲਿਆ ਵੱਡੀ ਵਾਰਦਾਤ ਦਾ ਰੂਪ || Punjab Update

ਫਗਵਾੜਾ ‘ਚ ਮਾਮੂਲੀ ਝਗੜੇ ਨੇ ਲਿਆ ਵੱਡੀ ਵਾਰਦਾਤ ਦਾ ਰੂਪ

ਫਗਵਾੜਾ ਦੇ ਬੱਸ ਸਟੈਂਡ ਨੇੜੇ ਮਾਮੂਲੀ ਝਗੜਾ ਉਦੋਂ ਵੱਡੀ ਵਾਰਦਾਤ ਬਣ ਗਿਆ ਜਦੋ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ | ਜਦਕਿ ਉਸ ਦਾ ਇਕ ਸਾਥੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਰੋਹਿਤ ਉਰਫ ਲੱਕੀ ਵਾਸੀ ਨਬੀ ਅਬਾਦੀ ਨਾਰੰਗ ਸ਼ਾਹਪੁਰ ਵਜੋਂ ਹੋਈ ਹੈ ਜਦਕਿ ਜ਼ਖਮੀ ਨੌਜਵਾਨ ਦੀ ਪਛਾਣ ਵਿਪਨ ਕੁਮਾਰ ਪੁੱਤਰ ਹਰਬੰਸ ਲਾਲ ਵਜੋਂ ਹੋਈ ਹੈ।

ਕਾਰ ‘ਚ ਸਵਾਰ ਕੁਝ ਨੌਜਵਾਨਾਂ ਨਾਲ ਹੋਇਆ ਮਾਮੂਲੀ ਝਗੜਾ

ਮੌਕੇ ‘ਤੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਦੋਸਤ ਨੇ ਦੱਸਿਆ ਕਿ ਉਹ ਫਗਵਾੜਾ ਬੱਸ ਸਟੈਂਡ ਨੇੜੇ ਆਇਆ ਸੀ, ਜਦੋਂ ਉਹ ਪੈਟਰੋਲ ਪੰਪ ਤੋਂ ਤੇਲ ਲੈ ਕੇ ਵਾਪਸ ਗਿਆ ਤਾਂ ਉਸ ਦਾ ਕਾਰ ‘ਚ ਸਵਾਰ ਕੁਝ ਨੌਜਵਾਨਾਂ ਨਾਲ ਮਾਮੂਲੀ ਝਗੜਾ ਹੋ ਗਿਆ। ਜਦੋਂ ਉਹ ਆਪਣੇ ਘਰ ਜਾਣ ਲੱਗੇ ਤਾਂ ਕਾਰ ਸਵਾਰ ਨੌਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਇੱਕ ਨੌਜਵਾਨ ਨੇ ਉਨ੍ਹਾਂ ਉੱਪਰ ਕਾਰ ਭਜਾ ਦਿੱਤੀ।

ਇਹ ਵੀ ਪੜ੍ਹੋ : ਗੱਡੀ ‘ਚ ਅੱਧਾ ਕਿੱਲੋ ਹੈਰੋਇਨ ਲੈ ਕੇ ਘੁੰਮ ਰਿਹਾ ਕਾਂਸਟੇਬਲ ਕਾਬੂ

ਮੌਕੇ ‘ਤੇ ਹੀ ਹੋਈ ਮੌਤ

ਜਦੋਂ ਉਹ ਆਪਣੇ ਦੋਸਤ ਨੂੰ ਬਚਾਉਣ ਲਈ ਉਸ ਨੂੰ ਚੁੱਕਣ ਲੱਗੇ ਤਾਂ ਹਮਲਾਵਰਾਂ ਨੇ ਇਕ-ਇਕ ਕਰਕੇ ਤਿੰਨ ਵਾਰ ਉਸ ‘ਤੇ ਕਾਰ ਚੜ੍ਹਾ ਦਿੱਤੀ। ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਪੂਰੀ ਵਾਰਦਾਤ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਹੈ | ਇਸ ਸਾਰੀ ਘਟਨਾ ਦੀ ਸੂਚਨਾ ਥਾਣਾ ਸਤਨਾਮਪੁਰਾ ਦੀ ਪੁਲਿਸ ਨੂੰ ਦਿੱਤੀ ਗਈ | ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਦੇਰ ਰਾਤ ਛਾਪਾ ਮਾਰ ਕੇ ਕੁਝ ਨੌਜਵਾਨਾਂ ਅਤੇ ਇਕ ਕਾਰ ਨੂੰ ਕਾਬੂ ਕਰ ਲਿਆ ਹੈ ਪਰ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

 

 

 

 

 

LEAVE A REPLY

Please enter your comment!
Please enter your name here