ਦੋ ਭਾਈਚਰਿਆਂ ਦੀ ਮਾਮੂਲੀ ਤਕਰਾਰ ਨੇ ਧਾਰਿਆ ਭਿਆਨਕ ਲੜਾਈ ਦਾ ਰੂਪ

0
26
Jabalpur

ਮੱਧ ਪ੍ਰਦੇਸ਼, 20 ਫਰਵਰੀ 2026 : ਬੀਤੀ ਰਾਤ ਮੱਧ ਪ੍ਰਦੇਸ਼ (Madhya Pradesh) ਦੇ ਜਬਲਪੁਰ ਦੇ ਸਿਹੋਰਾ ਵਿਖੇ ਦੋ ਵੱਖ-ਵੱਖ ਵਰਗਾਂ ਦੇ ਲੋਕਾਂ ਵਿਚਾਰ ਮਾਮੂਲੀ ਹੋਈ ਤਕਰਾਬਾਜੀ ਨੇ ਇਕਦਮ ਭਿਆਨਕ ਲੜਾਈ (Fierce battle) ਦਾ ਰੂਪ ਧਾਰ ਲਿਆ ਸੀ ।

ਕੀ ਕਾਰਨ ਸੀ ਦੋ ਭਾਈਚਾਰਿਆਂ ਵਿਚ ਲੜਾਈ ਦਾ

ਮਿਲੀ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਜਬਲਪਪੁਰ ਜਿ਼ਲਾ (Jabalpur District) ਦੇ ਸਿਹੋਰਾ ਤਹਿਸੀਲ ਵਿਖੇ ਜੋ ਬੀਤੀ ਰਾਤ ਮਾਮੂਲੀ ਤਕਰਾਰਬਾਜੀ ਨੇ ਅਚਾਨਕ ਹੀ ਇੰਨਾਂ ਖਤਰਨਾਕ ਰੂਪ ਧਾਰ ਲਿਆ ਕਿ ਦੋਵੇਂ ਵਰਗਾਂ ਵਿਚ ਪੱਥਰਬਾਜੀ ਤੱਕ ਹੋਣ ਲੱਗੀ ਤੇ ਪੁਲਸ ਨੂੰ ਅਥਰੂ ਗੈਸ ਦੇ ਗੋਲੇ ਤੱਕ ਛੱਡਣੇ ਪਏ ਦਾ ਮੁੱਖ ਕਾਰਨ ਇੱਕੋ ਸਮੇਂ ਮੰਦਰ ਤੇ ਮਸਜਿਦ ਵਿਚ ਹੋ ਰਹੀ ਆਰਤੀ ਅਤੇ ਨਮਜ਼ਾਕ ਦੌਰਾਨ ਬਹਿਸਬਾਜੀ (Argumentative) ਹੋਣਾ ਹੈ । ਪੁਲਸ ਵਲੋਂ ਦੋਵੇਂ ਵਰਗਾਂ ਦੇ ਲੋਕਾਂ ਨੂੰ ਸ਼ਾਂਤ ਕਰਨ ਅਤੇ ਮੌਕੇ ‘ਤੇ ਮੌਜੂਦ ਭੀੜ ਨੂੰ ਖਿੰਡਾਉਣ ਲਈ ਅਥਰੂ ਗੈਸ (Tear gas) ਤੱਕ ਛੱਡਣੀ ਪਈ ।

ਕੀ ਦੱਸਿਆ ਐਸ. ਪੀ. ਨੇ

ਮੱਧ ਪ੍ਰਦੇਸ਼ ਪੁਲਸ ਦੇ ਸੁਪਰਡੈਂਟ (Police Superintendent) ਸੰਪਤ ਉਪਾਧਿਆਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਲਾਤ ਹੁਣ ਪੂਰੀ ਤਰ੍ਹਾਂ ਕਾਬੂ ਹੇਠ ਹਨ ਅਤੇ ਕਿਸੇ ਵੀ ਧਾਰਮਿਕ ਅਸਥਾਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ । ਸੁਰੱਖਿਆ ਦੇ ਮੱਦੇਨਜ਼ਰ ਜਬਲਪੁਰ ਤੋਂ ਵਾਧੂ ਪੁਲਸ ਫੋਰਸ (Police force) ਸਿਹੋਰਾ ਵਿੱਚ ਤਾਇਨਾਤ ਕੀਤੀ ਗਈ ਹੈ ਅਤੇ ਪੂਰੇ ਖੇਤਰ ਵਿੱਚ ਗਸ਼ਤ ਤੇਜ਼ ਕਰ ਦਿੱਤੀ ਗਈ ਹੈ । ਪ੍ਰਸ਼ਾਸਨ ਨੇ ਲੋਕਾਂ ਨੂੰ ਆਪਸੀ ਭਾਈਚਾਰਾ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ।

Read More : ਕਿਸਾਨਾਂ ਤੇ ਪੁਲਸ ਵਿਚਕਾਰ ਹੋਇਆ ਵੱਖ-ਵੱਖ ਥਾਈਂ ਟਕਰਾਅ

LEAVE A REPLY

Please enter your comment!
Please enter your name here