ਸਰਹਿੰਦ ਰੇਲਵੇ ਲਾਈਨ ਤੇ ਹੋਇਆ ਜ਼ਬਰਦਸਤ ਧਮਾਕਾ

0
21
Sirhind railway

ਫ਼ਤਿਹਗੜ੍ਹ ਸਾਹਿਬ, 24 ਜਨਵਰੀ 2026 : ਪੰਜਾਬ ਦੇ ਜਿ਼ਲਾ ਫਤਿਹਗੜ੍ਹ ਸਾਹਿਬ ਅਧੀਨ ਆਉਂਦੀ ਸਰਹਿੰਦ ਰੇਲਵੇ ਲਾਈਨ (Sirhind Railway Line) ਤੇ ਧਮਾਕਾ ਹੋਣ ਕਾਰਨ ਮਾਲ ਰੇਲ ਗੱਡੀ ਦੇ ਇੰਜਣ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ।

ਧਮਾਕਾ ਹੋਣ ਕਾਰਨ ਕੀ ਹੋਇਆ ਹੈ ਕੋਈ ਜ਼ਖ਼ਮੀ

ਪ੍ਰਾਪਤ ਜਾਣਕਾਰੀ ਅਨਸਾਰ ਫ਼ਤਿਹਗੜ੍ਹ ਸਾਹਿਬ ਅਧੀਨ ਆਉਂਦੀ ਸਰਹਿੰਦ ਰੇਲਵੇ ਲਾਈਨ ’ਤੇ ਜੋ ਧਮਾਕਾ (Explosion) ਹੋਣ ਕਾਰਨ ਜਿਥੇ ਰੇਲ ਗੱਡੀ ਦੇ ਇੰਜਣ ਨੂੰ ਨੁਕਸਾਨ ਪਹੁੰਚਿਆ ਹੈ, ਉਥੇ ਇਸ ਧਮਾਕੇ ਨਾਲ ਗੱਡੀ ਦਾ ਡਰਾਈਵਰ (Driver) ਇਸ ਧਮਾਕੇ ਦੌਰਾਨ ਜ਼ਖ਼ਮੀ ਹੋ ਗਿਆ ਹੈ । ਜਿਸ ਨੂੰ ਇਲਾਜ ਦੇ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ।

ਧਮਾਕੇ ਦੀ ਜਾਂਚ ਕਰ ਰਹੀਆਂ ਹਨ ਏਜੰਸੀਆਂ

ਰੇਲ ਗੱਡੀ (Train) ਦੇ ਇੰਜਣ ਵਿਚ ਹੋਏ ਧਮਾਕੇ ਦੀ ਜਾਂਚ ਏਜੰਸੀਆਂ (Investigating agencies) ਵੱਲੋਂ ਜਿਥੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਉਥੇ ਇਹ ਪਤਾ ਲਗਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਕਿਤੇ ਇਸ ਧਮਾਕੇ ਦੌਰਾਨ ਆਰ. ਡੀ. ਐਕਸ. ਦੀ ਵਰਤੋਂ ਤਾਂ ਨਹੀਂ ਕੀਤੀ ਗਈ । ਧਮਾਕੇ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ ਅਤੇ ਸੁਰੱਖਿਆ ਏਜੰਸੀਆਂ ਦੀ ਧਮਾਕੇ ਨੂੰ ਲੈ ਕੇ ਤਰ੍ਹ-ਤਰ੍ਹਾਂ ਤੋਂ ਜਾਂਚ ਜਾਰੀ ਹੈ ।

Read More : ਪਾਕਿਸਤਾਨ ਵਿਚ ਆਤਮਘਾਤੀ ਬੰਬ ਧਮਾਕੇ ਕਾਰਨ ਪੰਜ ਲੋਕਾਂ ਦੀ ਮੌਤ

LEAVE A REPLY

Please enter your comment!
Please enter your name here