ਜੰਮੂ-ਕਸ਼ਮੀਰ ਦੇ ਸੋਨਮਰਗ ‘ਚ ਵਾਪਰਿਆ ਵੱਡਾ ਹਾਦਸਾ , ਸਿੰਧ ਦਰਿਆ ‘ਚ ਕਾਰ ਡਿੱਗਣ ਨਾਲ 4 ਲੋਕਾਂ ਦੀ ਹੋਈ ਮੌਤ || Latest News
ਜੰਮੂ-ਕਸ਼ਮੀਰ ਦੇ ਸੋਨਮਰਗ ‘ਚ ਇੱਕ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਕਿ ਗਗਨਗੈਰ ਇਲਾਕੇ ‘ਚ ਸ਼੍ਰੀਨਗਰ-ਲੇਹ ਹਾਈਵੇਅ ‘ਤੇ ਇਕ ਕਾਰ ਸਿੰਧ ਨਦੀ ‘ਚ ਡਿੱਗ ਗਈ। ਇਸ ਦੌਰਾਨ ਕਾਰ ਵਿੱਚ ਸਵਾਰ 9 ਲੋਕਾਂ ‘ਚੋਂ 4 ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਵਿਚ ਸਵਾਰ ਸਾਰੇ ਸੈਲਾਨੀ ਕਸ਼ਮੀਰ ਤੋਂ ਬਾਹਰ ਦੇ ਹਨ | ਜਿਨ੍ਹਾਂ ਵਿੱਚੋ NDRF-SDRF ਨੇ 3 ਲੋਕਾਂ ਨੂੰ ਬਚਾਇਆ ਹੈ, ਜਦਕਿ 2 ਲੋਕ ਅਜੇ ਵੀ ਲਾਪਤਾ ਹਨ।
ਲਾਪਤਾ ਲੋਕਾਂ ਦੀ ਭਾਲ ਅਜੇ ਵੀ ਜਾਰੀ
ਮਿਲੀ ਜਾਣਕਾਰੀ ਮੁਤਾਬਿਕ ਬਚਾਏ ਗਏ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਅਤੇ ਟੀਮ ਵੱਲੋਂ ਲਾਪਤਾ ਲੋਕਾਂ ਦੀ ਭਾਲ ਅਜੇ ਵੀ ਜਾਰੀ ਹੈ। ਇਸ ਤਲਾਸ਼ੀ ਮੁਹਿੰਮ ਵਿੱਚ ਪੁਲਿਸ ਟੀਮ, ਅਸਾਮ ਰਾਈਫਲਜ਼, ਟ੍ਰੈਫਿਕ ਗ੍ਰਾਮੀਣ ਪੁਲਿਸ, ਸਥਾਨਕ ਪ੍ਰਸ਼ਾਸਨ, NDRF, SDRF ਅਤੇ ਸਥਾਨਕ ਲੋਕ ਸ਼ਾਮਿਲ ਹਨ |
ਪੁਲਿਸ ਨੇ ਦੱਸਿਆ ਕਿ ਹਾਦਸਾ ਕਿਵੇਂ ਵਾਪਰਿਆ, ਇਸ ਦੀ ਜਾਂਚ ਲਈ ਟ੍ਰੈਫਿਕ ਪੁਲਿਸ ਟੀਮ ਬਣਾਏਗੀ। ਜਿਸ ਇਲਾਕੇ ‘ਚ ਇਹ ਹਾਦਸਾ ਹੋਇਆ ਹੈ , ਉਸ ਨੂੰ ਐਕਸੀਡੈਂਟ ਜ਼ੋਨ ਕਿਹਾ ਜਾਂਦਾ ਹੈ। ਦਰਅਸਲ ਡਰਾਈਵਰਾਂ ਨੂੰ ਇਸ ਇਲਾਕੇ ਵਿੱਚ ਕੰਟਰੋਲ ਨਾਲ ਗੱਡੀ ਚਲਾਉਣ ਦੀ ਹਦਾਇਤ ਦਿੱਤੀ ਜਾਂਦੀ ਹੈ ਕਿਉਂਕਿ ਇਸ ਜਗ੍ਹਾ ਗੱਡੀ ਚਲਾਉਣਾ ਬਹੁਤ ਔਖਾ ਹੈ। ਫਿਲਹਾਲ ਮਾਰੇ ਗਏ ਅਤੇ ਜ਼ਖਮੀ ਹੋਏ ਸਾਰੇ ਲੋਕਾਂ ਦੇ ਪਰਿਵਾਰਾਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ |
ਇਹ ਵੀ ਪੜ੍ਹੋ : ਨਹਿਰ ‘ਚ ਡਿੱਗੀ ਕਾਰ , ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹਿਆ ਸਾਰਾ ਪਰਿਵਾਰ
ਪਹਿਲਾਂ ਵੀ ਹੋ ਚੁੱਕਿਆ ਹਾਦਸਾ
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ 31 ਜਨਵਰੀ ਨੂੰ ਜੰਮੂ-ਕਸ਼ਮੀਰ ਦੇ ਬਾਰਾਮੂਲਾ ਦੇ ਬੋਨਿਆਰ ‘ਚ ਇਕ ਗੱਡੀ ਡੂੰਘੀ ਖੱਡ ‘ਚ ਡਿੱਗ ਗਈ ਸੀ। ਇਸ ਦੌਰਾਨ ਹਾਦਸੇ ‘ਚ 8 ਲੋਕਾਂ ਦੀ ਮੌਤ ਹੋ ਗਈ ਅਤੇ 7 ਜ਼ਖਮੀ ਹੋ ਗਏ ਸਨ ।