ਪਿਆਰ ‘ਚ ਪਾਗ਼ਲ ਹੋਏ ਪ੍ਰੇਮੀ ਨੇ ਕਰ ਦਿੱਤੀਆਂ ਸਾਰੀਆਂ ਹੱਦਾਂ ਪਾਰ, ਦੇਖਣ ਨੂੰ ਮਿਲਿਆ ਖੌਫ਼ਨਾਕ ਮੰਜ਼ਰ
ਮਾਨਸਾ ਤੋਂ ਇਕ ਬੇਹੱਦ ਖੌਫ਼ਨਾਕ ਘਟਨਾ ਦੇਖਣ ਨੂੰ ਮਿਲੀ ਹੈ ਜਿਸ ਨੂੰ ਪੜ੍ਹ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ | ਦਰਅਸਲ, ਪਿੰਡ ਬੋੜਾਵਾਲ ਵਿਖੇ ਪਿਆਰ ਵਿੱਚ ਅੰਨ੍ਹੇ ਹੋਏ ਪ੍ਰੇਮੀ ਵੱਲੋਂ ਵਿਆਹੁਤਾ ਨੂੰ ਕਤਲ ਕਰ ਕੇ ਉਸ ਨੂੰ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ ਤੇ ਬਾਅਦ ਵਿਚ ਖੁਦ ਵੀ ਖੁਦਕੁਸ਼ੀ ਕਰ ਲਈ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਮੌਕੇ ‘ਤੇ ਪਹੁੰਚ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ |
ਇਹ ਵੀ ਪੜ੍ਹੋ : ਖੇਤੀ ਮੰਤਰੀ ਨੇ ਸੰਸਦ ‘ਚ ਕਿਸਾਨਾਂ ਦੀ ਸਭ ਤੋਂ ਵੱਡੀ ਮੰਗ ਦਾ ਦਿੱਤਾ ਜਵਾਬ
ਪਹਿਲਾਂ ਕੀਤਾ ਕਤਲ
ਜਾਣਕਾਰੀ ਦਿੰਦੇ ਹੋਏ ਭੀਖੀ ਦੇ ਐਸਐਚਓ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਨੂੰ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਬੋੜਾਵਾਲ ਵਿਖੇ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ ਅੱਗ ਲਗਾ ਦਿੱਤੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਬਾਅਦ ਵਿੱਚ ਕਤਲ ਕਰਨ ਵਾਲੇ ਮੇਜਰ ਸਿੰਘ ਵੱਲੋਂ ਵੀ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ। ਉਹਨਾਂ ਦੱਸਿਆ ਕਿ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਬਠਿੰਡਾ ਭੇਜ ਦਿੱਤਾ ਗਿਆ ਹੈ।