ਮੁੰਬਈ ਵਿੱਚ ਇੱਕ ਜੰਕਸ਼ਨ ਦਾ ਨਾਮ ‘ਸ਼੍ਰੀਦੇਵੀ ਕਪੂਰ ਚੌਕ’ ਰੱਖਿਆ
ਮਰਹੂਮ ਅਭਿਨੇਤਰੀ ਸ਼੍ਰੀਦੇਵੀ ਦੇ ਸਨਮਾਨ ਵਿੱਚ ਲੋਖੰਡਵਾਲਾ, ਮੁੰਬਈ ਵਿੱਚ ਇੱਕ ਜੰਕਸ਼ਨ ਦਾ ਨਾਮ ‘ਸ਼੍ਰੀਦੇਵੀ ਕਪੂਰ ਚੌਕ’ ਰੱਖਿਆ ਗਿਆ ਹੈ। ਜਦੋਂ ਸ਼੍ਰੀਦੇਵੀ ਜ਼ਿੰਦਾ ਸੀ ਤਾਂ ਉਹ ਇਸ ਰਸਤੇ ‘ਤੇ ਚਲਦੀ ਸੀ। ਉਨ੍ਹਾਂ ਦੀ ਅੰਤਿਮ ਯਾਤਰਾ ਵੀ ਇੱਥੋਂ ਹੀ ਲੰਘੀ। ਇਸ ਤੋਂ ਇਲਾਵਾ ਸ਼੍ਰੀਦੇਵੀ ਉਸੇ ਰੋਡ ‘ਤੇ ਸਥਿਤ ਗ੍ਰੀਨ ਏਕਰਸ ਟਾਵਰ ‘ਚ ਰਹਿੰਦੀ ਸੀ।
ਇਹ ਵੀ ਪੜ੍ਹੋ-ਮਹਿਲਾ ਟੀ-20 ਵਿਸ਼ਵ ਕੱਪ ‘ਚ ਅੱਜ ਭਾਰਤ ਬਨਾਮ ਆਸਟ੍ਰੇਲੀਆ
ਅੱਜ ਸ਼੍ਰੀਦੇਵੀ ਦੇ ਪਤੀ ਅਤੇ ਮਸ਼ਹੂਰ ਫਿਲਮ ਮੇਕਰ ਬੋਨੀ ਕਪੂਰ ਨੇ ਆਪਣੀ ਛੋਟੀ ਬੇਟੀ ਖੁਸ਼ੀ ਕਪੂਰ ਅਤੇ ਮਸ਼ਹੂਰ ਅਭਿਨੇਤਰੀ ਸ਼ਬਾਨਾ ਆਜ਼ਮੀ ਦੀ ਮੌਜੂਦਗੀ ਵਿੱਚ ਇਸ ਚੌਕ ਦਾ ਉਦਘਾਟਨ ਕੀਤਾ। ਤੁਹਾਨੂੰ ਦੱਸ ਦੇਈਏ ਕਿ ਬੀਐਮਸੀ ਅਤੇ ਸਥਾਨਕ ਲੋਕਾਂ ਦੀ ਸਿਫਾਰਿਸ਼ ਅਤੇ ਸਹਿਮਤੀ ‘ਤੇ ਹੀ ਇਸ ਜਗ੍ਹਾ ਦਾ ਨਾਂ ਸ਼੍ਰੀਦੇਵੀ ਚੌਕ ਰੱਖਿਆ ਗਿਆ ਹੈ।
ਸ਼੍ਰੀਦੇਵੀ ਦੀ ਮੌਤ 2018 ਵਿੱਚ ਹੋਈ
ਸ਼੍ਰੀਦੇਵੀ ਦੀ ਮੌਤ 24 ਫਰਵਰੀ ਨੂੰ ਰਾਤ ਕਰੀਬ 11.30 ਵਜੇ ਦੁਬਈ ਦੇ ਜੁਮੇਰਾ ਐਮੀਰੇਟਸ ਟਾਵਰ ਹੋਟਲ ਦੇ ਕਮਰਾ ਨੰਬਰ 2201 ਵਿੱਚ ਹੋਈ ਸੀ। ਹਾਲਾਂਕਿ ਇਹ ਖਬਰ 25 ਫਰਵਰੀ ਨੂੰ ਕਰੀਬ 2 ਵਜੇ ਭਾਰਤ ਪਹੁੰਚੀ। 20 ਫਰਵਰੀ ਨੂੰ ਸ਼੍ਰੀਦੇਵੀ ਪਤੀ ਬੋਨੀ ਕਪੂਰ ਦੇ ਭਤੀਜੇ ਮੋਹਿਤ ਮਾਰਵਾਹ ਦੇ ਵਿਆਹ ‘ਚ ਸ਼ਾਮਲ ਹੋਣ ਲਈ ਦੁਬਈ ਗਈ ਸੀ। ਵਿਆਹ ਤੋਂ ਬਾਅਦ ਕਪੂਰ ਪਰਿਵਾਰ 22 ਫਰਵਰੀ ਨੂੰ ਮੁੰਬਈ ਵਾਪਸ ਆ ਗਿਆ ਪਰ ਸ਼੍ਰੀਦੇਵੀ ਉੱਥੇ ਹੀ ਰਹੀ।