ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ‘ਚ ਇੱਕ ਭਿਆਨਕ ਹਾਦਸਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸੋਮਾਲੀਆ ‘ਚ ਇੱਕ ਜ਼ਬਰਦਸਤ ਬਲਾਸਟ ਹੋਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਬਲਾਸਟ 2 ਕਾਰਾਂ ‘ਚ ਹੋਇਆ ਹੈ। ਇਸ ਧਮਾਕੇ ਕਾਰਨ 100 ਲੋਕਾਂ ਦੀ ਮੌਤ ਹੋ ਗਈ ਹੈ। ਇਸਦੇ ਨਾਲ ਹੀ 300 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਹਨ। ਸੋਮਾਲੀਆ ਦੇ ਰਾਸ਼ਟਰਪਤੀ ਹਸਨ ਸ਼ੇਖ ਮੁਹੰਮਦ ਨੇ ਅੱਜ ਘਟਨਾ ਸਥਾਨ ‘ਤੇ ਪੱਤਰਕਾਰਾਂ ਨੂੰ ਦੱਸਿਆ ਕਿ ਧਮਾਕਿਆਂ ‘ਚ ਕਰੀਬ 300 ਵਿਅਕਤੀ ਜ਼ਖਮੀ ਹੋਏ ਹਨ। ਉਨ੍ਹਾਂ ਨੇ ਇਨ੍ਹਾਂ ਹਮਲਿਆਂ ਨੂੰ ਬੇਹੱਦ ਬੇਰਹਿਮ ਕਰਵਾਈ ਕਰਾਰ ਦਿੱਤਾ।
ਇਹ ਜ਼ਬਰਦਸਤ ਧਮਾਕੇ ਉਸ ਖੇਤਰ ਵਿੱਚ ਹੋਏ ਜਿੱਥੇ ਸਿੱਖਿਆ ਮੰਤਰਾਲੇ ਸਮੇਤ ਕਈ ਸਰਕਾਰੀ ਦਫ਼ਤਰ ਸਥਿਤ ਹਨ। ਇਹ ਇਲਾਕਾ ਬਹੁਤ ਭੀੜ ਵਾਲਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਸ਼ਨੀਵਾਰ ਦੁਪਹਿਰ ਨੂੰ ਹੋਇਆ, ਜਿਸ ਵਿਚ ਬੱਚਿਆਂ ਸਮੇਤ ਸੈਂਕੜੇ ਨਾਗਰਿਕ ਮਾਰੇ ਗਏ। ਮੋਗਾਦਿਸ਼ੂ ਵਿੱਚ ਇਹ ਹਮਲਾ ਉਸ ਦਿਨ ਹੋਇਆ ਜਦੋਂ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਹੋਰ ਸੀਨੀਅਰ ਅਧਿਕਾਰੀ ਹਿੰਸਕ ਕੱਟੜਪੰਥ ਦਾ ਮੁਕਾਬਲਾ ਕਰਨ ਲਈ ਮੀਟਿੰਗ ਕਰ ਰਹੇ ਸਨ।