ਤੇਜ਼ ਰਫ਼ਤਾਰ ਕ੍ਰੇਟਾ ਨੇ 4 ਲੋਕਾਂ ਨੂੰ ਮਾਰੀ ਟੱਕਰ , ਨਾਬਾਲਗ ਚਲਾ ਰਿਹਾ ਸੀ ਗੱਡੀ
ਪੰਜਾਬ ਵਿੱਚ ਆਏ ਦਿਨ ਸੜਕ ਹਾਦਸੇ ਵੱਧਦੇ ਜਾ ਰਹੇ ਹਨ ਅਜਿਹਾ ਹੀ ਇਕ ਹੋਰ ਹਾਦਸਾ ਵਾਪਰਿਆ ਹੈ ਜਿੱਥੇ ਕਿ ਜਲੰਧਰ ਸ਼ਹਿਰ ਦੇ ਸਭ ਤੋਂ ਪੌਸ਼ ਇਲਾਕੇ 66 ਫੁੱਟ ਰੋਡ ‘ਤੇ ਸਥਿਤ ਜਲੰਧਰ ਹਾਈਟਸ ਨੇੜੇ ਇਕ ਤੇਜ਼ ਰਫਤਾਰ ਕ੍ਰੇਟਾ ਕਾਰ ਨੇ 4 ਲੋਕਾਂ ਨੂੰ ਟੱਕਰ ਮਾਰ ਦਿੱਤੀ | ਜਿਸ ਕਾਰਨ ਇਸ ਹਾਦਸੇ ਵਿੱਚ 1 ਦੀ ਮੌਤ ਹੋ ਗਈ | ਦਰਅਸਲ ਇਸ ਹਾਦਸੇ ਵਿੱਚ ਤੇਜ਼ ਰਫਤਾਰ ਕ੍ਰੇਟਾ ਡਰਾਈਵਰ ਨੇ ਇਕ ਸਾਈਕਲ ਅਤੇ ਸੜਕ ਦੇ ਕਿਨਾਰੇ ਖੜ੍ਹੇ ਕੁਝ ਲੋਕਾਂ ਨੂੰ ਟੱਕਰ ਮਾਰੀ | ਜਿਸ ਨਾਲ 4 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿਨ੍ਹਾਂ ਵਿੱਚੋ ਇਲਾਜ ਦੌਰਾਨ ਇਕ ਦੀ ਮੌਤ ਹੋ ਗਈ ਤੇ ਬਾਕੀ 3 ਦਾ ਇਲਾਜ ਚੱਲ ਰਿਹਾ ਹੈ | ਮ੍ਰਿਤਕ ਆਪਣੇ ਕੰਮ ਤੋਂ ਸਾਈਕਲ ‘ਤੇ ਸਵਾਰ ਹੋ ਕੇ ਘਰ ਵਾਪਸ ਆ ਰਿਹਾ ਸੀ | ਮ੍ਰਿਤਕ ਦੀ ਪਛਾਣ 40 ਸਾਲਾ ਮਾਲਾ ਵਾਸੀ ਜਲੰਧਰ ਵਜੋਂ ਹੋਈ ਹੈ। ਉੱਥੇ ਹੀ ਨਾਬਾਲਗ ਬੱਚੇ ਕਾਰ ਚਲਾ ਰਹੇ ਸੀ |
ਰਾਹਗੀਰਾਂ ਨੇ ਜ਼ਖਮੀਆਂ ਨੂੰ ਹਸਪਤਾਲ ‘ਚ ਕਰਵਾਇਆ ਦਾਖਲ
ਹਾਦਸਾ ਵਾਪਰਨ ਤੋਂ ਤੁਰੰਤ ਬਾਅਦ ਗੱਡੀ ਵਿਚ ਸਵਾਰ ਦੋਵੇਂ ਬੱਚੇ ਉਥੋ ਭੱਜ ਗਏ | ਜਿਸ ਤੋਂ ਬਾਅਦ ਰਾਹਗੀਰਾਂ ਦੀ ਮਦਦ ਨਾਲ ਚਾਰਾਂ ਜ਼ਖਮੀਆਂ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਘਟਨਾ ‘ਚ ਜ਼ਖਮੀ ਹੋਏ ਅਲੀਪੁਰ ਇਲਾਕੇ ਦੇ ਰਹਿਣ ਵਾਲੇ ਮਨੀਸ਼ ਨੇ ਦੱਸਿਆ ਕਿ ਉਹ ਜਲੰਧਰ ਹਾਈਟਸ ਮੋੜ ਤੋਂ ਆ ਰਿਹਾ ਸੀ। ਇਸੇ ਦੌਰਾਨ ਪਿੱਛੇ ਤੋਂ ਇੱਕ ਤੇਜ਼ ਰਫ਼ਤਾਰ ਕ੍ਰੇਟਾ ਕਾਰ ਆਈ, ਜੋਕਿ ਲਗਭਗ 120 ਦੀ ਸਪੀਡ ਨਾਲ ਹੋਵੇਗਾ। ਉਹ ਆਪਣੇ ਆਪ ਨੂੰ ਸਾਈਡ ਕਰ ਪਾਉਂਦਾ ਇੰਨੇ ‘ਚ ਉਕਤ ਕਾਰ ਸਵਾਰਾਂ ਨੇ ਉਸ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ :30 ਮਈ ਨੂੰ ਪੰਜਾਬ ਆਉਣਗੇ CM ਯੋਗੀ ਆਦਿਤਿਆਨਾਥ , ਮੋਹਾਲੀ ‘ਚ ਕਰਨਗੇ ਚੋਣ ਪ੍ਰਚਾਰ
ਪੁਲਿਸ ਨੇ ਕਾਰ ਨੂੰ ਕਬਜ਼ੇ ‘ਚ ਲੈ ਕੇ ਜਾਂਚ ਕੀਤੀ ਸ਼ੁਰੂ
ਜਿਸ ਤੋਂ ਬਾਅਦ ਉਕਤ ਕਾਰ ਨੂੰ ਅੱਗ ਲੱਗ ਗਈ ਅਤੇ ਇੱਕ ਐਕਟਿਵਾ ਅਤੇ ਇੱਕ ਸਾਈਕਲ ਨੂੰ ਟੱਕਰ ਮਾਰ ਦਿੱਤੀ। ਐਕਟਿਵਾ ਸਵਾਰ ਕਾਰ ਉਪਰੋਂ ਲੰਘ ਕੇ ਪਿੱਛੇ ਜਾ ਡਿੱਗੇ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਮਨੀਸ਼ ਨੇ ਦੱਸਿਆ ਕਿ ਘਟਨਾ ‘ਚ ਇਕ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਮਨੀਸ਼ ਨੇ ਦੱਸਿਆ ਕਿ ਉਹ ਪੇਂਟ ਦਾ ਕੰਮ ਕਰਦਾ ਹੈ। ਜਲੰਧਰ ਹਾਈਟਸ ਪੁਲਿਸ ਨੇ ਮੌਕੇ ਤੋਂ ਕ੍ਰੇਟਾ ਕਾਰ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਜ ਪੁਲਿਸ ਕਾਰ ਦਾ ਵੇਰਵਾ ਹਾਸਲ ਕਰਕੇ ਮਾਮਲੇ ਵਿੱਚ ਕਾਰ ਦੇ ਮਾਲਕ ਦਾ ਪਤਾ ਲਗਾਏਗੀ।