ਸੁਰੱਖਿਆ ਕਟੌਤੀ ਲੀਕ ਮਾਮਲੇ ‘ਤੇ ਹਾਈਕੋਰਟ ‘ਚ ਅੱਜ ਹੋਵੇਗੀ ਸੁਣਵਾਈ, ‘ਆਪ’ ਸਰਕਾਰ ਦੇਵੇਗੀ ਸੀਲਬੰਦ ਜਾਂਚ ਰਿਪੋਰਟ

0
360
A hearing will be held today High Court on the security cut leak case.

ਪੰਜਾਬ ਸਰਕਾਰ ਦੀ ਸੁਰੱਖਿਆ ਕਟੌਤੀ ਲੀਕ ਹੋਣ ‘ਤੇ ਅੱਜ ਹਾਈਕੋਰਟ ‘ਚ ਸੁਣਵਾਈ ਹੋਵੇਗੀ। ਪੰਜਾਬ ਸਰਕਾਰ ਹਾਈਕੋਰਟ ‘ਚ ਸੀਲਬੰਦ ਰਿਪੋਰਟ ਪੇਸ਼ ਕਰੇਗੀ। ਪਿਛਲੀ ਸੁਣਵਾਈ ‘ਚ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਕਿਹਾ ਸੀ ਕਿ ਉਹ ਇਸ ਦੀ ਜਾਂਚ ਕਰਵਾ ਰਹੀ ਹੈ। ਇਹ ਮਾਮਲਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉੱਠਿਆ ਸੀ। ਸੁਰੱਖਿਆ ਕਟੌਤੀ ਤੋਂ ਅਗਲੇ ਹੀ ਦਿਨ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ।

ਜਿਸ ਤੋਂ ਬਾਅਦ ਵਿਰੋਧੀਆਂ ਨੇ ਕਿਹਾ ਕਿ ਮੂਸੇਵਾਲਾ ਦੀ ਮੌਤ ਸੁਰੱਖਿਆ ‘ਚ ਕਟੌਤੀ ਕਰਨ ਕਾਰਨ ਹੋਈ ਹੈ। ਸ਼ਾਰਪਸ਼ੂਟਰਾਂ ਨੇ ਬਾਅਦ ਵਿੱਚ ਖੁਲਾਸਾ ਕੀਤਾ ਕਿ ਗੈਂਗਸਟਰ ਗੋਲਡੀ ਬਰਾੜ ਨੇ ਉਨ੍ਹਾਂ ਨੂੰ ਦੱਸਿਆ ਕਿ ਮੂਸੇਵਾਲਾ ਦੀ ਸੁਰੱਖਿਆ ਹਟਾ ਦਿੱਤੀ ਗਈ ਹੈ, ਉਸ ਨੂੰ ਕੱਲ੍ਹ ਯਾਨੀ 29 ਮਈ ਨੂੰ ਕਤਲ ਕਰਨਾ ਹੈ। ਸਕਿਓਰਿਟੀ ਲੀਕ ਨੂੰ ਲੈ ਕੇ 28 ਪਟੀਸ਼ਨਾਂ ਹਾਈਕੋਰਟ ਪਹੁੰਚੀਆਂ ਹਨ।

‘ਆਪ’ ਸਰਕਾਰ ਨੇ ਕੁਰਸੀ ਸੰਭਾਲਦੇ ਹੀ ਵੱਖ ਵੱਖ ਸ਼ਖ਼ਸੀਅਤਾਂ ਦੀ ਸੁਰੱਖਿਆ ‘ਚ ਭਾਰੀ ਕਟੌਤੀ ਕਰ ਦਿੱਤੀ ਸੀ। ਕਿਸ ਕੋਲ ਕਿੰਨੀ ਸੁਰੱਖਿਆ ਸੀ ਅਤੇ ਉਨ੍ਹਾਂ ਤੋਂ ਕਿੰਨੀ ਵਾਪਸ ਲਈ ਗਈ ਸੀ, ਉਨ੍ਹਾਂ ਕੋਲ ਕਿੰਨੇ ਗੰਨਮੈਨ ਰਹਿ ਗਏ ਸਨ, ਵੇਰਵੇ ਵੀ ਜਨਤਕ ਹੋ ਗਏ। ਆਮ ਆਦਮੀ ਪਾਰਟੀ ਨੇ ਇਸ ਨੂੰ ਵੀ.ਆਈ.ਪੀ ਕਲਚਰ ‘ਤੇ ਕਾਰਵਾਈ ਕਰਾਰ ਦਿੰਦੇ ਹੋਏ ਕਾਫੀ ਪ੍ਰਚਾਰ ਵੀ ਕੀਤਾ। ਹਾਲਾਂਕਿ ਜਿਨ੍ਹਾਂ ਆਗੂਆਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਸੀ, ਉਨ੍ਹਾਂ ‘ਚੋਂ ਕਈਆਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ।

LEAVE A REPLY

Please enter your comment!
Please enter your name here