ਲੁਧਿਆਣਾ ‘ਚ ਗੈਸ ਸਿਲੰਡਰ ਹੋਇਆ ਬਲਾਸਟ, 8 ਦੁਕਾਨਾਂ ਸਣੇ ਅੱਗ ਦੀਆਂ ਲਪਟਾਂ ‘ਚ ਆਏ 2 ਵਿਅਕਤੀ

0
69

ਲੁਧਿਆਣਾ ‘ਚ ਗੈਸ ਸਿਲੰਡਰ ਬਲਾਸਟ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿਸ ਨਾਲ ਕਈ ਦੁਕਾਨਦਾਰਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ। ਦਰਅਸਲ ਲੁਧਿਆਣਾ ਜ਼ਿਲ੍ਹੇ ਦੇ ਕੋਹਾੜਾ ਕਸਬੇ ‘ਚ ਅੱਗ ਲੱਗਣ ਕਾਰਨ 8 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਦੁਕਾਨ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਛੋਟੇ ਸਿਲੰਡਰ ਭਰਦਾ ਸੀ। ਇਸ ਦੌਰਾਨ ਇੱਕ ਸਿਲੰਡਰ ਵਿੱਚੋਂ ਗੈਸ ਲੀਕ ਹੋ ਗਈ। ਗੈਸ ਲੀਕ ਹੋਣ ਕਾਰਨ ਦੁਕਾਨ ਵਿੱਚ ਅਚਾਨਕ ਅੱਗ ਲੱਗ ਗਈ। ਧਮਾਕਿਆਂ ਦੀ ਆਵਾਜ਼ ਕਾਰਨ ਆਲੇ-ਦੁਆਲੇ ਦੇ ਲੋਕਾਂ ‘ਚ ਭਗਦੜ ਮੱਚ ਗਈ।

ਇਸ ਦੌਰਾਨ ਅੱਗ ਨਾਲ ਲੱਗਦੀਆਂ 7 ਤੋਂ 8 ਦੁਕਾਨਾਂ ਤੱਕ ਪਹੁੰਚ ਗਈ। ਅੱਗ ਨੇ ਦੁਕਾਨਾਂ ਦਾ ਸਾਰਾ ਸਾਮਾਨ ਸੜ ਕੇ ਸੁਆਹ ਕਰ ਦਿੱਤਾ। ਮੌਕੇ ‘ਤੇ ਮੌਜੂਦ ਲੋਕਾਂ ਨੇ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅੱਗ ‘ਤੇ ਕਾਬੂ ਪਾਉਣਾ ਮੁਸ਼ਕਲ ਹੋ ਗਿਆ। ਮੌਕੇ ‘ਤੇ ਇਕੱਠੇ ਹੋਏ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਕੁਝ ਹੀ ਸਮੇਂ ਵਿੱਚ ਸਮਰਾਲਾ, ਫੋਕਲ ਪੁਆਇੰਟ, ਸੁੰਦਰ ਆਦਿ ਫਾਇਰ ਸਟੇਸ਼ਨਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਕਰਮਚਾਰੀ ਮੌਕੇ ’ਤੇ ਪਹੁੰਚ ਗਏ।

ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਜਿਸ ਦੁਕਾਨ ਤੋਂ ਅੱਗ ਲੱਗੀ ਉਸ ਦੁਕਾਨ ਵਿੱਚ ਵੱਡੇ ਸਿਲੰਡਰਾਂ ਤੋਂ ਲੈ ਕੇ ਛੋਟੇ ਸਿਲੰਡਰਾਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਗੈਸ ਭਰੀ ਜਾ ਰਹੀ ਸੀ। ਇਸ ਨਜਾਇਜ਼ ਧੰਦੇ ਬਾਰੇ ਲੋਕਾਂ ਨੇ ਕਈ ਵਾਰ ਪੁਲਿਸ ਨੂੰ ਸੂਚਿਤ ਕੀਤਾ ਪਰ ਕੋਈ ਕਾਰਵਾਈ ਨਹੀਂ ਹੋਈ।

LEAVE A REPLY

Please enter your comment!
Please enter your name here