ਕੰਪਨੀ ਵੱਲੋਂ ਆਨਲਾਈਨ ਸੇਲ ਕੀਤੀ ਗਈ ਕਮੀਜ਼ ਤੇ ਰਾਸ਼ਟਰੀ ਚਿੰਨ੍ਹ ਬਣਾਉਣ ਖਿਲਾਫ ਵਕੀਲਾਂ ਦੇ ਇੱਕ ਸਮੂਹ ਵੱਲੋਂ SSP ਨੂੰ ਸੌਂਪੀ ਸ਼ਿਕਾਇਤ

0
106

 ਕੰਪਨੀ ਵੱਲੋਂ ਆਨਲਾਈਨ ਸੇਲ ਕੀਤੀ ਗਈ ਕਮੀਜ਼ ਤੇ ਰਾਸ਼ਟਰੀ ਚਿੰਨ੍ਹ ਬਣਾਉਣ ਖਿਲਾਫ ਵਕੀਲਾਂ ਦੇ ਇੱਕ ਸਮੂਹ ਵੱਲੋਂ SSP ਨੂੰ ਸੌਂਪੀ ਸ਼ਿਕਾਇਤ

ਫਰੀਦਕੋਟ ਦੇ ਇੱਕ ਵਕੀਲ ਵੱਲੋਂ ਦੇਸ਼ ਦੀ ਇੱਕ ਨਾਮੀ ਗਾਰਮੈਂਟਸ ਕੰਪਨੀ French Crown pvt lmtd ਦੀ ਆਨਲਾਈਨ ਵੈਬਸਾਈਟ ਤੋਂ ਖਰੀਦੀ ਗਈ ਇੱਕ ਕਮੀਜ਼ ਤੇ ਭਾਰਤ ਦੇ ਰਾਸ਼ਟਰੀ ਚਿੰਨ੍ਹ ਉਕਰੇ ਹੋਣ ਤੇ ਉਕਤ ਵਕੀਲ ਵੱਲੋਂ ਇਸ ਸਬੰਧੀ ਦੇਸ਼ ਦੇ ਰਾਸ਼ਟਰੀ ਚਿਨ੍ਹ ਦੇ ਇਸਤੇਮਾਲ ਨੂੰ ਲੈਕੇ ਬਣੇ 2005 Act ਦੀ ਉਲੰਘਣਾ ਨੂੰ ਦੇਖਦੇ ਹੋਏ ਇਸ ਸਬੰਧੀ ਵਕੀਲਾਂ ਦੇ ਇੱਕ ਸਮੂਹ ਵੱਲੋਂ ਇੱਕ ਸ਼ਿਕਾਇਤ ਐਸਐਸਪੀ ਫਰੀਦਕੋਟ ਨੂੰ ਸੌਂਪੀ ਗਈ ਜਿਸ ਚ ਮੰਗ ਕੀਤੀ ਗਈ ਕੇ ਦੇਸ਼ ਦੇ ਰਾਸ਼ਟਰੀ ਚਿੰਨ ਨੂੰ ਲੈਕੇ ਬਣੇ ਐਕਟ ਦੀ ਉਲੰਘਣਾ ਕਰਨ ਵਾਲੀ ਕੰਪਨੀ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਇਸ ਕੰਪਨੀ ਵੱਲੋਂ ਇਸ ਤਰੀਕੇ ਦਾ ਵੇਚਿਆ ਗਿਆ ਸਾਰਾ ਮਾਲ ਮਾਰਕੀਟ ਚੋ ਵਾਪਿਸ ਲਿਆ ਜਾਵੇ ।

ਬਜੁਰਗਾਂ ਦੀ ਸਿਹਤ ਸੰਭਾਲ ਪੰਜਾਬ ਸਰਕਾਰ ਦਾ ਮੁੱਖ ਟੀਚਾ: ਡਾ. ਬਲਜੀਤ ਕੌਰ

ਸ਼ਿਕਾਇਤ ਸਬੰਧੀ ਦਸਦੇ ਵਕੀਲ ਕਰਨ ਸੇਠੀ ਨੇ ਦੱਸਿਆ ਕਿ ਦੇਸ਼ ਦੇ ਰਾਸ਼ਟਰੀ ਚਿਨ੍ਹ ਸਬੰਧੀ ਬਣੇ ਕਨੂੰਨ ਅਨੁਸਾਰ ਇਸ ਚਿਨ੍ਹ ਦਾ ਇਸਤੇਮਾਲ ਕੋਈ ਮੇੱਬਰ ਪਾਰਲੀਮੈਂਟ, ਰਿਟਾਇਰ ਜੱਜ ਯਾ ਕੋਈ ਵੀ ਕੇਂਦਰ ਦਾ ਅਧਿਕਾਰੀ ਇਸ ਦਾ ਇਸਤੇਮਾਲ ਨਹੀਂ ਨਹੀਂ ਕਰ ਸਕਦਾ ਨਾ ਹੀ ਇਸ ਨੂੰ ਮਸ਼ਹੂਰੀ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।

ਇਸ ਚਿੰਨ ਨੂੰ ਇਸਤੇਮਾਲ ਕਰਨ ਲਈ ਕੇਂਦਰ ਸਰਕਾਰ ਦੀ ਮਨਜ਼ੂਰੀ ਲੈਣੀ ਜਰੂਰੀ ਹੈ ਪਰ ਉਕਤ ਕੰਪਨੀ ਜੋ 90 ਦੇਸ਼ਾਂ ਚ ਵਪਾਰ ਕਰਦੀ ਹੈ ਉਸ ਵੱਲੋਂ ਨਾ ਸਿਰਫ ਕਮੀਜ਼ ਉਪਰ ਰਾਸ਼ਟਰੀ ਚਿੰਨ ਨੂੰ ਬਿਨਾਂ ਕਿਸੇ ਮਨਜ਼ੂਰੀ ਦੇ ਉਕਾਰਿਆ ਬਲਕਿ ਇਸਦੀ ਮਸ਼ਹੂਰੀ ਲਈ ਸੋਸ਼ਲ ਮੀਡੀਆ ਤੇ ਅਤੇ ਆਪਣੀ ਵੈਬਸਾਈਟ ਤੇਂ ਅਪਲੋਡ ਕੀਤਾ ਗਿਆ ਜੋ ਰਾਸ਼ਟਰੀ ਚਿਨ੍ਹ ਸਬੰਧੀ ਬਣੇ ਕਨੂੰਨ ਦੀ ਉਲੰਘਣਾ ਹੈ ਜਿਸ ਨੂੰ ਲੈਕੇ ਉਨ੍ਹਾਂ ਵੱਲੋਂ ਐਸਐਸਪੀ ਫਰੀਦਕੋਟ ਨੂੰ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਤਾਂ ਜੋ ਕੰਪਨੀ ਖਿਲਾਫ ਕਾਰਵਾਈ ਕੀਤੀ ਜਾਵੇ ਨਾਲ ਹੀ ਕੰਪਨੀ ਵੱਲੋਂ ਇਸ ਤਰੀਕੇ ਦਾ ਵੇਚਿਆ ਸਾਰਾ ਮਾਲ ਬਾਜ਼ਾਰ ਚੋ ਵਾਪਿਸ ਲਿਆ ਜਾਵੇ।

LEAVE A REPLY

Please enter your comment!
Please enter your name here