ਗਾਇਕ ਅਤੇ ਰੈਪਰ ਬਾਦਸ਼ਾਹ ‘ਤੇ ਬਕਾਇਆ ਓਵਰਹੈੱਡ ਨੂੰ ਲੈ ਕੇ ਮੀਡੀਆ ਕੰਪਨੀ ਨੇ ਦਰਜ ਕੀਤਾ ਕੇਸ
ਮਸ਼ਹੂਰ ਗਾਇਕ ਅਤੇ ਰੈਪਰ ਬਾਦਸ਼ਾਹ ਨੂੰ ਕੌਣ ਨਹੀਂ ਜਾਣਦਾ | ਉਹਨਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ | ਪਰ ਹੁਣ ਇੱਕ ਮੀਡੀਆ ਕੰਪਨੀ ਵੱਲੋਂ ਉਨ੍ਹਾਂ ‘ਤੇ ਕਾਨੂੰਨੀ ਸਮਝੌਤੇ ਵਿੱਚ ਸਹਿਮਤ ਹੋਏ ਭੁਗਤਾਨ ਸ਼ਰਤਾਂ ਦਾ ਸਨਮਾਨ ਕਰਨ ਵਿੱਚ ਅਸਫਲ ਰਹਿਣ ਦੇ ਬਦਲੇ ਮੁਕੱਦਮਾ ਕੀਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਬਾਵਲਾ ਸਿਰਲੇਖ ਵਾਲੇ ਟ੍ਰੈਕ ਦੇ ਉਤਪਾਦਨ ਦੇ ਨਾਲ-ਨਾਲ ਪ੍ਰਮੋਸ਼ਨ ਦੇ ਸਬੰਧ ਵਿੱਚ ਸਾਰੀਆਂ ਸੇਵਾਵਾਂ ਨੂੰ ਪੂਰਾ ਕਰ ਲਿਆ ਗਿਆ ਹੈ। ਇਸ ਪ੍ਰੋਜੈਕਟ ਨੂੰ ਬਣਾਉਣ ਵਿੱਚ ਜਿੰਨ੍ਹੇ ਵੀ ਲੋਕ ਸ਼ਾਮਲ ਸਨ ਗਾਇਕ ਨੇ ਉਨ੍ਹਾਂ ਦੇ ਬਕਾਏ ਦੀ ਰਕਮ ਨਹੀਂ ਦਿੱਤੀ |
ਕਈ ਵਾਰ ਗਾਇਕ ਨੂੰ ਭੇਜਿਆ ਨੋਟਿਸ
ਸ਼ਿਕਾਇਤਕਰਤਾਵਾਂ ਨੇ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕਈ ਵਾਰ ਗਾਇਕ ਨੂੰ ਨੋਟਿਸ ਭੇਜਿਆ ਪਰ ਕੁਝ ਵੀ ਨਾ ਹੋਣ ਦੀ ਸੂਰਤ ਵਿੱਚ ਉਹਨਾਂ ਨੂੰ ਹੁਣ ਕਾਨੂੰਨੀ ਕਾਰਵਾਈ ਦਾ ਸਹਾਰਾ ਲੈਣਾ ਪਿਆ ਹੈ । ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਬਾਦਸ਼ਾਹ ਪੈਸੇ ਦੇਣ ਦੇ ਸਿਰਫ ਝੂਠੇ ਵਾਅਦੇ ਕਰਦੇ ਰਹੇ ਅਤੇ ਭੁਗਤਾਨ ਦੀ ਗੱਲ ਨੂੰ ਟਾਲਦੇ ਰਹੇ , ਪਰ ਹੁਣ ਤੱਕ ਇੱਕ ਪੈਸਾ ਵੀ ਜਾਰੀ ਨਹੀਂ ਕੀਤਾ। ਫਿਲਹਾਲ ਇਹ ਮਾਮਲਾ ਕਰਨਾਲ ਜ਼ਿਲ੍ਹਾ ਅਦਾਲਤ ਵਿੱਚ ਸੀਐਨਆਰ ਨੰਬਰ HRKR010130502024 ਨਾਲ ਹੈ। ਕੇਸ ਫਾਈਲ ਨੰਬਰ ARB 47/2024 ਹੈ।
ਬਾਦਸ਼ਾਹ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਗੀਤ
ਬਾਵਲਾ ਇੱਕ ਸੁਤੰਤਰ ਟਰੈਕ ਹੈ, ਜਿਸ ਵਿੱਚ ਬਾਦਸ਼ਾਹ ਅਤੇ ਅਮਿਤ ਉਚਾਨਾ ਹਨ। ਇਸ ਗੀਤ ਨੂੰ ਯੂਟਿਊਬ ‘ਤੇ ਹੁਣ ਤੱਕ 151 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਦੱਸ ਦਈਏ ਕਿ ਇਸ ਗੀਤ ਨੂੰ ਬਾਦਸ਼ਾਹ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ। ਗਾਣੇ ਨੂੰ ਪ੍ਰਮੋਟ ਕਰਨ ਲਈ ਬਹੁਤ ਸਾਰੀਆਂ ਮਾਰਕੀਟਿੰਗ ਰਣਨੀਤੀਆਂ ਅਪਣਾਈਆ ਗਈਆਂ ਜਿਸ ‘ਤੇ ਕੰਪਨੀ ਦਾ ਕਾਫੀ ਖ਼ਰਚਾ ਆਇਆ ਸੀ | ਪਰ ਇਸ ਨਾਲ ਸਿਰਫ਼ ਬਾਦਸ਼ਾਹ ਨੂੰ ਹੀ ਲਾਭ ਹੋਇਆ ਹੈ |
ਪਿਛਲੇ ਸਾਲ ਬਾਦਸ਼ਾਹ ਆਨਲਾਈਨ ਸੱਟੇਬਾਜ਼ੀ ਮਾਮਲੇ ‘ਚ ਸਾਈਬਰ ਸੈੱਲ ‘ਚ ਹੋਇਆ ਸੀ ਪੇਸ਼
ਇਹ ਬਾਦਸ਼ਾਹ ਦੇ ਖਿਲਾਫ ਇੱਕ ਹੋਰ ਕਾਨੂੰਨੀ ਕਾਰਵਾਈ ਹੈ, ਜੋ ਭੁਗਤਾਨ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਉਸਦੀ ਵਾਰ-ਵਾਰ ਅਸਫਲਤਾ ਨੂੰ ਉਜਾਗਰ ਕਰਦੀ ਹੈ। ਇਸ ਦੇ ਨਾਲ ਹੀ ਧਿਆਨਯੋਗ ਹੈ ਕਿ ਪਿਛਲੇ ਸਾਲ ਬਾਦਸ਼ਾਹ ਆਨਲਾਈਨ ਸੱਟੇਬਾਜ਼ੀ ਕੰਪਨੀ ਐਪ ‘ਫੇਅਰਪਲੇ’ ਦੇ ਪ੍ਰਚਾਰ ਲਈ ਮਹਾਰਾਸ਼ਟਰ ਪੁਲਿਸ ਦੇ ਸਾਈਬਰ ਸੈੱਲ ਦੇ ਸਾਹਮਣੇ ਪੇਸ਼ ਹੋਇਆ ਸੀ। ਰੈਪਰ ਸਮੇਤ ਘੱਟੋ-ਘੱਟ 40 ਹੋਰ ਮਸ਼ਹੂਰ ਹਸਤੀਆਂ ਫੇਅਰਪਲੇ ਐਪ ਦਾ ਕਥਿਤ ਤੌਰ ‘ਤੇ ਪ੍ਰਚਾਰ ਕਰਨ ਲਈ ਅਧਿਕਾਰੀਆਂ ਦੇ ਘੇਰੇ ‘ਚ ਆਈਆਂ।