ਸੁਲਤਾਨਪੁਰ ਲੋਧੀ ‘ਚ ਕਾਰੋਬਾਰੀ ਦਾ ਬੇਰਹਿਮੀ ਨਾਲ ਕੀਤਾ ਕ.ਤਲ || Latest News

0
151

ਸੁਲਤਾਨਪੁਰ ਲੋਧੀ ‘ਚ ਕਾਰੋਬਾਰੀ ਦਾ ਬੇਰਹਿਮੀ ਨਾਲ ਕੀਤਾ ਕ.ਤਲ

ਸੁਲਤਾਨਪੁਰ ਲੋਧੀ ‘ਚ ਵੱਡੀ ਵਾਰਦਾਤ ਹੋਈ ਹੈ। ਸ਼ਹਿਰ ‘ਚ ਅੱਜ ਸਵੇਰੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਕਾਰੋਬਾਰੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਾਰੋਬਾਰੀ ਦੀ ਲਾਸ਼ ਘਰ ਵਿੱਚੋਂ ਖੂਨ ਨਾਲ ਲੱਥ-ਪੱਥ ਮਿਲੀ। ਮ੍ਰਿਤਕ ਦੀ ਪਛਾਣ ਕਰੀਬ 65 ਸਾਲਾਂ ਚਰਨਜੀਤ ਸਿੰਘ (ਉਰਫ ਚੰਨ ਡੀਪੂ ਵਾਲਾ) ਪੁੱਤਰ ਜਗੀਰ ਸਿੰਘ ਵਜੋਂ ਹੋਈ ਹੈ।

ਉਹ ਹੈਂਡ ਲੂਮ ਦਾ ਕਾਰੋਬਾਰ ਕਰਦਾ ਸੀ। ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ ਤੇ ਪਹੁੰਚ ਗਈ। ਸੁਲਤਾਨਪੁਰ ਲੋਧੀ ਦੇ ਬੇਹਦ ਭੀੜ ਭਾੜ ਵਾਲੇ ਇਲਾਕੇ “ਚੌਂਕ ਚੇਲਿਆਂ” ਵਿੱਚ ਸਥਿਤ ਮੁਹੱਲਾ ਨਾਈਆਂ ਤੋਂ ਇਹ ਘਟਨਾ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ : ਵਿਜੀਲੈਂਸ ਨੇ ਹੌਲਦਾਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਗ੍ਰਿਫਤਾਰ || Latest News

ਜਾਣਕਾਰੀ ਅਨੁਸਾਰ ਚੰਨ ਡੀਪੂ ਵਾਲਾ ਆਪਣੇ ਘਰ ਵਿਚ ਇਕੱਲਾ ਰਹਿੰਦਾ ਸੀ। ਉਸ ਦੀ ਮੌਤ ਦਾ ਸਵੇਰੇ ਉਸ ਵੇਲੇ ਪਤਾ ਲੱਗਾ ਜਦੋਂ ਉਸ ਨੇ ਟਕਸਾਲੀਆਂ ਮੁਹੱਲਾ ਸਥਿਤ ਚੌਂਕ ਚੇਲਿਆਂ ਵਾਲਾ ਨੇੜੇ ਆਪਣੀ ਦੁਕਾਨ ਦੇਰ ਤਕ ਨਹੀਂ ਖੋਲ੍ਹੀ। ਉਸ ਦੇ ਦੋਸਤ ਨੇ ਜਦੋਂ ਉਸ ਦੇ ਘਰ ਜਾ ਕੇ ਵੇਖਿਆ ਤਾਂ ਜ਼ਮੀਨ ‘ਤੇ ਗੁਰਚਰਨ ਸਿੰਘ ਚੰਨ ਦੀ ਲਾਸ਼ ਪਈ ਸੀ। ਲਾਸ਼ ਵੇਖ ਕੇ ਇੰਝ ਜਾਪਦਾ ਸੀ ਜਿਵੇਂ ਕਿਸੇ ਨੇ ਉਸ ਦਾ ਕਤਲ ਕੀਤਾ ਹੋਵੇ ਅਤੇ ਉਸ ਦੇ ਕੋਈ ਸੱਟ ਵੀ ਮਾਰੀ ਲੱਗਦੀ ਸੀ ਕਿਉਂਕਿ ਨੇੜੇ ਹੀ ਫਰਸ਼ ‘ਤੇ ਖ਼ੂਨ ਦੇ ਛਿੱਟੇ ਵੀ ਪਏ ਹੋਏ ਸਨ।

ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਤੇ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਮੌਕੇ ‘ਤੇ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਬਬਨਦੀਪ ਸਿੰਘ ਵੀ ਪਹੁੰਚੇ ਅਤੇ ਕਾਤਲ ਦੇ ਜਲਦੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ।

LEAVE A REPLY

Please enter your comment!
Please enter your name here