ਯਾਤਰੀਆਂ ਨਾਲ ਭਰੀ ਕਿਸ਼ਤੀ ਸਮੁੰਦਰ ‘ਚ ਪਲਟੀ
ਗੋਆ ਦੇ ਕਲੰਗੂਟ ਬੀਚ ‘ਤੇ ਹਾਦਸਾ ਹੋਣ ਦੀ ਖਬਰ ਹੈ। ਇੱਥੇ ਅਰਬ ਸਾਗਰ ਵਿੱਚ ਸੈਲਾਨੀਆਂ ਦੀ ਇੱਕ ਕਿਸ਼ਤੀ ਪਲਟ ਗਈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ 20 ਲੋਕਾਂ ਨੂੰ ਬਚਾ ਲਿਆ ਗਿਆ ਹੈ। ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਕਰੀਬ 1.30 ਵਜੇ ਵਾਪਰੀ।
ਇਸ ਘਟਨਾ ਬਾਰੇ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ, ”ਇਕ 54 ਸਾਲਾ ਵਿਅਕਤੀ ਦੀ ਕਿਸ਼ਤੀ ਪਲਟਣ ਨਾਲ ਮੌਤ ਹੋ ਗਈ, ਜਿਸ ‘ਚ ਉਹ ਸਫਰ ਕਰ ਰਿਹਾ ਸੀ ਅਤੇ 20 ਹੋਰਾਂ ਨੂੰ ਬਚਾਇਆ ਗਿਆ ਅਤੇ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ।” ਉਨ੍ਹਾਂ ਕਿਹਾ ਕਿ ਦੋ ਯਾਤਰੀਆਂ ਨੂੰ ਛੱਡ ਕੇ ਬਾਕੀ ਸਾਰੇ ਲਾਈਫ ਜੈਕਟਾਂ ਪਹਿਨੇ ਹੋਏ ਸਨ।ਉਨ੍ਹਾਂ ਦੱਸਿਆ ਕਿ ਯਾਤਰੀਆਂ ‘ਚ ਛੇ ਸਾਲ ਤੱਕ ਦੇ ਬੱਚੇ ਅਤੇ ਔਰਤਾਂ ਸ਼ਾਮਲ ਹਨ।
ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਖੇਤਰ ‘ਚ ਕੀਤੇ ਉਪਰਾਲਿਆਂ ਸਦਕਾ ਦੇਸ਼ ਭਰ ਵਿੱਚੋਂ ਸਾਲ 2024 ਸੂਬੇ ਦੇ ਨਾਮ ਰਿਹਾ
ਸਰਕਾਰ ਦੁਆਰਾ ਨਿਯੁਕਤ ਜੀਵਨ ਰੱਖਿਅਕ ਏਜੰਸੀ ਦ੍ਰਿਸ਼ਟੀ ਮਰੀਨ ਦੇ ਬੁਲਾਰੇ ਨੇ ਕਿਹਾ ਕਿ ਕਿਸ਼ਤੀ ਸਮੁੰਦਰੀ ਤੱਟ ਤੋਂ ਲਗਭਗ 60 ਮੀਟਰ ਦੀ ਦੂਰੀ ‘ਤੇ ਪਲਟ ਗਈ, ਨਤੀਜੇ ਵਜੋਂ ਸਾਰੇ ਯਾਤਰੀ ਸਮੁੰਦਰ ਦੇ ਪਾਣੀ ਵਿੱਚ ਡਿੱਗ ਗਏ। ਉਨ੍ਹਾਂ ਦੱਸਿਆ ਕਿ ਕਿਸ਼ਤੀ ‘ਤੇ ਸਵਾਰ ਯਾਤਰੀਆਂ ‘ਚ ਮਹਾਰਾਸ਼ਟਰ ਦੇ ਖੇੜ ਦੇ 13 ਮੈਂਬਰਾਂ ਦਾ ਪਰਿਵਾਰ ਵੀ ਸ਼ਾਮਲ ਸੀ।
ਜ਼ਖ਼ਮੀਆਂ ਨੂੰ ਹਸਪਤਾਲ ਕਰਵਾਇਆ ਗਿਆ ਦਾਖ਼ਲ
ਜੀਵਨ ਬਚਾਉਣ ਵਾਲੀ ਏਜੰਸੀ ਦ੍ਰਿਸ਼ਟੀ ਮਰੀਨ ਦੇ ਬੁਲਾਰੇ ਨੇ ਅੱਗੇ ਦੱਸਿਆ ਕਿ ਜ਼ਖਮੀ ਯਾਤਰੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਇਸ ਦੇ ਨਾਲ ਹੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਲੋਕਾਂ ਨੂੰ ਐਂਬੂਲੈਂਸ ਦੀ ਮਦਦ ਨਾਲ ਮੈਡੀਕਲ ਹਸਪਤਾਲ ਪਹੁੰਚਾਇਆ ਗਿਆ। ਜ਼ਖ਼ਮੀਆਂ ਵਿੱਚ ਛੇ ਅਤੇ ਸੱਤ ਸਾਲ ਦੇ ਦੋ ਬੱਚੇ ਅਤੇ 25 ਅਤੇ 55 ਸਾਲ ਦੀਆਂ ਦੋ ਔਰਤਾਂ ਸ਼ਾਮਲ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਉਸ ਨੇ ਅੱਗੇ ਕਿਹਾ ਕਿ ਕਿਸ਼ਤੀ ‘ਤੇ ਸਵਾਰ ਦੋ ਵਿਅਕਤੀਆਂ ਨੇ ਲਾਈਫ ਜੈਕਟ ਨਹੀਂ ਪਾਈ ਹੋਈ ਸੀ।