ਸੈਮੀਫਾਈਨਲ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਨੂੰ ਝਟਕਾ ,ਜਰਮਨੀ ਖਿਲਾਫ਼ ਨਹੀਂ ਖੇਡ ਸਕਣਗੇ ਅਮਿਤ ਰੋਹੀਦਾਸ
ਪੈਰਿਸ ਓਲੰਪਿਕਸ ਜ਼ੋਰਾਂ -ਸ਼ੋਰਾਂ ਨਾਲ ਚੱਲ ਰਿਹਾ ਹੈ ਜਿਸ ਵਿੱਚ ਭਾਰਤੀ ਖਿਡਾਰੀ ਵਧੀਆ ਪ੍ਰਦਰਸ਼ਨ ਕਰ ਰਹੇ ਹਨ | ਜਿਸਦੇ ਚੱਲਦਿਆਂ ਭਾਰਤੀ ਹਾਕੀ ਟੀਮ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਚੁੱਕੀ ਹੈ ਅਤੇ ਭਲਕੇ ਭਾਰਤ ਦਾ ਜਰਮਨੀ ਨਾਲ ਸੈਮੀਫਾਈਨਲ ਮੈਚ ਹੈ ਪਰ ਇਸ ਤੋਂ ਪਹਿਲਾਂ ਹੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ | ਦਰਅਸਲ , ਭਾਰਤੀ ਹਾਕੀ ਟੀਮ ਦੇ ਉਪਕਪਤਾਨ ਅਤੇ ਡਿਫੈਂਡਰ ਅਮਿਤ ਰੋਹੀਦਾਸ ਕੱਲ੍ਹ ਜਰਮਨੀ ਖਿਲਾਫ਼ ਨਹੀਂ ਖੇਡ ਸਕਣਗੇ |
ਇਹ ਵੀ ਪੜ੍ਹੋ : 11ਵੀਂ ਜਮਾਤ ਦੇ ਵਿਦਿਆਰਥੀ ਦੀ ਨਹਿਰ ‘ਚ ਡੁੱਬਣ ਕਾਰਨ ਹੋਈ ਮੌਤ
ਇਹ ਫ਼ੈਸਲਾ ਇੰਟਰਨੈਸ਼ਨਲ ਹਾਕੀ ਸੰਘ ਵੱਲੋਂ ਲਿਆ ਗਿਆ
ਇਹ ਇਸ ਲਈ ਹੋ ਰਿਹਾ ਹੈ ਕਿ ਬੀਤੇ ਦਿਨ ਗ੍ਰੇਟ ਬ੍ਰਿਟੇਨ ਦੇ ਖਿਲਾਫ਼ ਪੈਰਿਸ ਓਲੰਪਿਕ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਰੈਡ ਕਾਰਡ ਦਿਖਾਏ ਜਾਣ ਤੋਂ ਬਾਅਦ ਹਾਕੀ ਟੂਰਨਾਮੈਂਟ ਦੇ ਇੱਕ ਮੈਚ ‘ਤੇ ਪਾਬੰਦੀ ਲਗਾ ਦਿੱਤੀ ਹੈ ਭਾਵ ਅਮਿਤ ਰੋਹੀਦਾਸ ਹੁਣ ਕੱਲ੍ਹ ਜਰਮਨੀ ਖਿਲਾਫ਼ ਹੋਣ ਵਾਲੇ ਮੈਚ ਦਾ ਹਿੱਸਾ ਨਹੀਂ ਬਣ ਸਕਣਗੇ | ਹਾਲਾਂਕਿ ਭਾਰਤ ਨੇ ਇਸਦਾ ਵਿਰੋਧ ਕਰਦਿਆਂ ਅਪੀਲ ਵੀ ਦਾਇਰ ਕੀਤੀ ਸੀ , ਪਰ ਇਹ ਫ਼ੈਸਲਾ ਇੰਟਰਨੈਸ਼ਨਲ ਹਾਕੀ ਸੰਘ ਵੱਲੋਂ ਲਿਆ ਗਿਆ ਹੈ |