ਬਟਾਲਾ ‘ਚ ਅੱਜ ਮਾਹੌਲ ਉਸ ਵੇਲੇ ਤਨਾਵ ਵਾਲਾ ਬਣ ਗਿਆ ਜਦੋਂ ਪੁਲਿਸ ਥਾਣਾ ਸਿਟੀ ਦੀ ਹਦੂਦ ਤੋਂ ਕੁਝ ਦੂਰੀ ‘ਤੇ ਪੁਰਾਣੀ ਰਾਜਨੀਤਿਕ ਰੰਜਿਸ਼ ਦੇ ਚਲਦੇ ਦੋ ਧਿਰਾਂ ਚ ਖੂਨੀ ਤਕਰਾਰ ਹੋਈ। ਉਥੇ ਹੀ ਦੋਵਾਂ ਧਿਰਾਂ ਦੇ ਚਾਰ ਲੋਕ ਹੋਏ ਜਖਮੀ ਇਕ ਨੌਜਵਾਨ ਦੇ ਗੋਲੀ ਲੱਗਣ ਦਾ ਮਾਮਲਾ ਵੀ ਸਾਹਮਣੇ ਆਇਆ।
ਉਥੇ ਹੀ ਇੱਕ ਧਿਰ ਦੇ ਦੋ ਨੌਜਵਾਨ ਜਖ਼ਮੀ ਹਾਲਤ ਚ ਸਿਵਲ ਹਸਪਤਾਲ ਬਟਾਲਾ ਪਹੁੰਚੇ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਇਹ ਦੋਵੇ ਨੌਜਵਾਨ ਆਪਣੀ ਕਾਰ ਤੇ ਜਾ ਰਹੇ ਸਨ ਜਦਕਿ ਉਹਨਾਂ ਨੂੰ ਰਾਹ ‘ਚ ਰੋਕ ਹਮਲਾ ਕੀਤਾ ਗਿਆ ਹੈ। ਇਕ ਨੌਜਵਾਨ ਦੀ ਬਾਹ ਤੇ ਗੋਲੀ ਲੱਗੀ ਹੈ ਅਤੇ ਦੂਸਰੇ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਗੁੱਟ ਵੱਢ ਦਿਤਾ ਹੈ ਅਤੇ ਗੱਡੀ ਦੀ ਵੀ ਭੰਨਤੋੜ ਕੀਤੀ ਗਈ।
ਉਧਰ ਦੂਸਰੇ ਪਾਸੇ ਸਾਬਕਾ ਕੌਂਸਲਰ ਜਤਿੰਦਰ ਕਲਿਆਣ ਅਤੇ ਉਹਨਾਂ ਦੇ ਭਰਾ ਜੋ ਆਪਣੇ ਪਰਿਵਾਰ ਅਤੇ ਹੋਰਨਾਂ ਸਾਥੀਆਂ ਦੇ ਨਾਲ ਜਖਮੀ ਹਾਲਤ ਚ ਪੁਲਿਸ ਥਾਣਾ ਪਹੁਚੇ ਅਤੇ ਉਹਨਾਂ ਵਲੋਂ ਪੁਲਿਸ ਥਾਣਾ ਚ ਹੰਗਾਮਾ ਵੀ ਕੀਤਾ ਗਿਆ।
ਜਤਿੰਦਰ ਕਲਿਆਣ ਨੇ ਆਰੋਪ ਲਗਾਇਆ ਕਿ ਉਹਨਾਂ ਦੀ ਰਾਜਨੀਤਿਕ ਵਿਰੋਧੀ ਧਿਰ ਜਿਹਨਾਂ ਕੋਲੋਂ ਉਹਨਾਂ ਪਹਿਲਾ ਜਿੱਤ ਹਾਸਿਲ ਕਰ ਕੌਂਸਲਰ ਚੁਣੇ ਗਏ ਸਨ ਵਲੋਂ ਪਿਛਲੇ ਲੰਬੇ ਸਮੇ ਤੋਂ ਰੰਜਿਸ਼ ਰੱਖੀ ਹੋਈ ਹੈ ਅਤੇ ਪਹਿਲਾ ਵੀ ਉਹਨਾਂ ਤੇ ਹਮਲਾ ਕੀਤਾ ਗਿਆ ਸੀ ਅਤੇ ਅੱਜ ਵੀ ਉਸ ਪਰਿਵਾਰ ਵਲੋਂ ਉਹਨਾਂ ਦੇ ਘਰ ਆਕੇ ਪਹਿਲਾ ਗਾਲੀ ਗਲੋਚ ਕੀਤਾ ਗਿਆ ਅਤੇ ਮੁੜ ਉਹਨਾਂ ਤੇ ਹਮਲਾ ਵੀ ਕੀਤਾ ਗਿਆ ਹੈ।
ਜਿਸ ਦੇ ਚਲਦੇ ਉਹ ਦੋਵੇ ਜਖ਼ਮੀ ਹੋਏ ਹਨ ਅਤੇ ਉਹਨਾਂ ਪੁਲਿਸ ਕੋਲੋਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਉਧਰ ਪੁਲਿਸ ਥਾਣਾ ਸਿਟੀ ਦੀ ਇੰਚਾਰਜ ਖੁਸ਼ਬੂ ਸ਼ਰਮਾ ਦਾ ਕਹਿਣਾ ਸੀ ਕਿ ਦੋ ਧਿਰਾਂ ਚ ਪੁਰਾਣੀ ਰੰਜਿਸ਼ ਨੂੰ ਲੈਕੇ ਝਗੜਾ ਹੋਇਆ ਹੈ ਅਤੇ ਇਹਨਾਂ ਦੋਵਾਂ ਦੀ ਪਹਿਲਾ ਵੀ ਤਕਰਾਰ ਹੋਈ ਦੇ ਮਾਮਲੇ ਦਰਜ ਹਨ ਅਤੇ ਜਦਕਿ ਅੱਜ ਦੇ ਮਾਮਲੇ ਚ ਉਹਨਾਂ ਵਲੋਂ ਮੌਕੇ ਤੇ ਪਹੁਚ ਤਫਤੀਸ਼ ਕੀਤੀ ਜਾ ਰਹੀ ਹੈ ਜਦਕਿ ਦੋਵਾਂ ਧਿਰਾਂ ਦੇ ਚਾਰ ਲੋਕ ਜਖਮੀ ਹੋਏ ਹਨ ਅਤੇ ਜੋ ਜਾਂਚ ‘ਚ ਸਾਹਮਣੇ ਆਵੇਗਾ, ਉਸ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।