ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਵੱਡੇ ਸਿਆਸੀ ਲੀਡਰ ਦੀ ਹੋ ਸਕਦੀ ਹੈ ਗ੍ਰਿਫਤਾਰੀ!

0
14990

ਸਿੱਧੂ ਮੂਸੇਵਾਲਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਸ਼ਿਕੰਜੇ ਵਿੱਚ ਲੈਣ ਲਈ ਪੰਜਾਬ ਪੁਲਿਸ ਵੱਲੋਂ ਕਾਰਵਾਈ ਲਗਾਤਾਰ ਜਾਰੀ ਹੈ। ਹਾਲੇ ਤੱਕ ਕਈ ਵੱਡੇ ਗੈਂਗਸਟਰਾਂ ਨੂੰ ਕਾਬੂ ਵੀ ਕਰ ਲਿਆ ਗਿਆ ਹੈ। ਇਸਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਕਾਤਲਾਂ ‘ਚ ਸ਼ਾਮਿਲ ਜਗਰੂਪ ਰੂਪਾ ਤੇ ਮਨੂੰ ਕੁੱਸਾ ਦਾ ਤਾਂ ਐਨਕਾਊਂਟਰ ਵੀ ਹੋ ਗਿਆ ਹੈ।

ਇਸੇ ਵਿਚਾਲੇ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ‘ਚ ਕੋਈ ਸਿਆਸੀ ਲੀਡਰ ਸ਼ਾਮਿਲ ਹੈ। ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਸਿਆਸੀ ਲੀਡਰ ਦੀ ਗ੍ਰਿਫਤਾਰੀ ਹੋ ਸਕਦੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਜਾਂਚ ‘ਚ ਕਿਸੇ ਸਿਆਸੀ ਲੀਡਰ ਦਾ ਨਾਂ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਲੰਮੇ ਸਮੇਂ ਦੀ ਅਸਲ ਸਾਜ਼ਿਸ਼ ਕਰਤਾ ਨੂੰ ਫੜ੍ਹਨ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਵੱਡੇ ਸਿਆਸੀ ਲੀਡਰ ਦੀ ਹੋ ਸਕਦੀ ਹੈ ਗ੍ਰਿਫਤਾਰੀ!

ਹਾਲਾਂਕਿ ਕਈ ਵੱਡੀਆਂ ਗ੍ਰਿਫਤਾਰਿਆਂ ਹੋ ਚੁੱਕੀਆਂ ਹਨ। ਪਰ ਸਿੱਧੂ ਦੇ ਪਿਤਾ ਇਹੀ ਮੰਗ ਕਰਦੇ ਆ ਰਹੇ ਹਨ ਕਿ ਮੁੱਖ ਸਾਜ਼ਿਸ਼ ਕਰਤਾ ਕਦੋਂ ਫੜੇ ਜਾਣਗੇ। ਪਿਤਾ ਬਲੌਕਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਦੇ ਕਤਲਕਾਂਡ ਵਿੱਚ ਵੱਡੇ ਸਫੈਦਪੋਸ਼ ਵੀ ਸ਼ਾਮਿਲ ਹਨ। ਉਨ੍ਹਾਂ ਨੇ ਪਹਿਲਾਂ ਵੀ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਉਹ ਸਮਾਂ ਆਉਣ ਤੇ ਉਨ੍ਹਾਂ ਵੱਡੇ ਨਾਂਵਾਂ ਦਾ ਖੁਲਾਸਾ ਕਰਨਗੇ।

ਇਸ ਵਿਚਕਾਰ ਹੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਵਿੱਚ ਵੱਡੀ ਗ੍ਰਿਫਤਾਰੀ ਹੋ ਸਕਦੀ ਹੈ। ਜਿਸ ਵਿੱਚ ਸਿਆਸੀ ਲੀਡਰ ਨੂੰ ਸ਼ਿਕੰਜੇ ਵਿੱਚ ਲਿਆ ਜਾ ਸਕਦਾ ਹੈ। ਦੱਸ ਦੇਈਏ ਕਿ 1850 ਪੰਨਿਆ ਦੀ ਚਾਰਜਸ਼ੀਟ ਦਾਖਲ ਹੋ ਚੁੱਕੀ ਹੈ, ਸਾਰੇ ਸ਼ੂਟਰਸ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਗੈਂਗਸਟਰ ਕਪਿਲ ਪੰਡਿਤ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਜੋ ਕਿ ਇਸ ਮਾਮਲੇ ਵਿੱਚ ਵੱਡੇ ਖੁਲਾਸੇ ਕਰ ਸਕਦਾ ਹੈ। ਉੱਥੇ ਹੀ ਮੁੰਬਈ ਪੁਲਿਸ ਵੀ ਉਸ ਤੋਂ ਪੁੱਛਗਿੱਛ ਕਰਨ ਲਈ ਪੰਜਾਬ ਪਹੁੰਚੀ ਸੀ।

 

LEAVE A REPLY

Please enter your comment!
Please enter your name here