ਪੰਜਾਬ ‘ਚ ਵੱਡੀ ਵਾਰਦਾਤ! ਭਰਾ ਨੇ ਆਪਣੇ ਹੀ ਚਚੇਰੇ ਭਰਾ ਦਾ ਕੀਤਾ ਕ.ਤਲ
ਗੁਰਦਾਸਪੁਰ ਦੇ ਕਾਹਨੂੰਵਾਨ ਬਲਾਕ ਦੇ ਪਿੰਡ ਚੱਕ ਸ਼ਰੀਫ ਵਿਚ ਵੱਡੀ ਵਾਰਦਾਤ ਵਾਪਰੀ ਹੈ, ਜਿਥੇ ਭਰਾ ਨੇ ਆਪਣੇ ਹੀ ਚਚੇਰੇ ਭਰਾ ਦਾ ਕਤਲ ਕੀਤਾ ਹੈ। ਮਾਂ ਦੇ ਸਾਹਮਣੇ ਹੀ ਉਸ ਦੇ ਪੁੱਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਜ਼ਮੀਨੀ ਵਿਵਾਦ ਕਾਰਨ ਤਾਏ ਦੇ ਮੁੰਡੇ ਵੱਲੋਂ ਆਪਣੇ ਚਾਚੇ ਦੇ ਇਕਲੌਤੇ ਪੁੱਤ ਦਾ ਘਰ ਵਿਚ ਵੜ ਕੇ ਕਤਲ ਕਰ ਦਿੱਤਾ ਜਾਂਦਾ ਹੈ । ਕਤਲ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਮਾਂ ਵੱਲੋਂ ਚੀਕ-ਚਿਹਾੜਾ ਪਾਇਆ ਜਾਂਦਾ ਹੈ ਤੇ ਸਾਰੇ ਪਿੰਡ ਦੇ ਲੋਕ ਇਕੱਠੇ ਹੋ ਜਾਂਦੇ ਹਨ। ਤਾਏ ਤੇ ਚਾਚੇ ਦੇ ਘਰ ਨਾਲੋਂ-ਨਾਲ ਹੀ ਹਨ।
ਇਹ ਵੀ ਪੜ੍ਹੋ : ਪੰਜਾਬੀ ਨੌਜਵਾਨ ਦੀ ਇਟਲੀ ‘ਚ ਹੋਈ ਮੌ.ਤ
ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ ਤੇ ਉਸ ਦੀ ਉਮਰ 34 ਸਾਲਾ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਅਜੇ ਉਹ ਇਕ ਮਹੀਨਾ ਪਹਿਲਾਂ ਹੀ ਪੁਰਤਗਾਲ ਤੋਂ ਵਾਪਸ ਪਿੰਡ ਆਇਆ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਨੇ ਵਾਪਸ ਵਿਦੇਸ਼ ਨਹੀਂ ਪਰਤ ਸਕਣਾ। ਪਾਣੀ ਦੀ ਖਾਲ ਨਾਲ ਸਬੰਧਤ ਵਿਵਾਦ ਦੱਸਿਆ ਜਾ ਰਿਹਾ ਹੈ।