ਨਰਮਦਾ ਨਦੀ ‘ਚ ਨਹਾਉਣ ਗਏ ਪਰਿਵਾਰ ਨਾਲ ਵਾਪਰਿਆ ਵੱਡਾ ਭਾਣਾ || Latest News

0
88
A big incident happened to a family who went to bathe in Narmada river

ਨਰਮਦਾ ਨਦੀ ‘ਚ ਨਹਾਉਣ ਗਏ ਪਰਿਵਾਰ ਨਾਲ ਵਾਪਰਿਆ ਵੱਡਾ ਭਾਣਾ || Latest News

ਗੁਜਰਾਤ ਦੇ ਪੋਇਚਾ ਤੋਂ ਇੱਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇਕੋ ਹੀ ਪਰਿਵਾਰ ਦੇ 7 ਜੀਅ  ਨਰਮਦਾ ਨਦੀ ‘ਚ ਡੁੱਬ ਗਏ। ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਦੁਪਹਿਰ ਇਹ ਲੋਕ ਨਰਮਦਾ ਨਦੀ ‘ਚ ਤੈਰਨ ਲਈ ਆਏ ਸਨ ਅਤੇ ਪਾਣੀ ਦੇ ਤੇਜ਼ ਵਹਾਅ ਕਾਰਨ ਸਾਰੇ ਸੱਤ ਜਣੇ ਡੁੱਬ ਗਏ । ਇਸ ਘਟਨਾ ਤੋਂ ਬਾਅਦ ਐਨਡੀਆਰਐਫ ਅਤੇ ਵਡੋਦਰਾ ਫਾਇਰ ਬ੍ਰਿਗੇਡ ਦੀਆਂ ਟੀਮਾਂ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਬਿਨਾਂ ਲਾਇਸੈਂਸ ਦੇ ਕਿਸ਼ਤੀਆਂ ਨਾ ਚਲਾਉਣ ਦੇ ਦਿੱਤੇ ਸੀ ਨਿਰਦੇਸ਼

ਪੁਲਿਸ ਨੇ ਦੱਸਿਆ ਕਿ ਸਾਰੇ ਪੀੜਤ ਸੂਰਤ ਦੇ ਇੱਕ ਗਰੁੱਪ ਦਾ ਹਿੱਸਾ ਸਨ ਜੋ ਪੋਇਚਾ ਆਏ ਸਨ। ਮੰਗਲਵਾਰ ਸਵੇਰੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਅਧਿਕਾਰੀ ਮੌਕੇ ‘ਤੇ ਪਹੁੰਚੇ। ਜਰੋਦ ਤੋਂ NDRF ਦੀ 6Bn ਦੀ ਇਕ ਯੂਨਿਟ ਦੁਪਹਿਰ ਨੂੰ ਮੌਕੇ ‘ਤੇ ਪਹੁੰਚੀ। ਪੋਇਚਾ ਨਰਮਦਾ ਨਦੀ ਵਿੱਚ ਤੈਰਾਕੀ ਲਈ ਇੱਕ ਮਸ਼ਹੂਰ ਗਰਮੀਆਂ ਦਾ ਪਿਕਨਿਕ ਸਥਾਨ ਹੈ। ਜਿਸਦੇ ਚੱਲਦਿਆਂ ਹਾਲ ਹੀ ਦੇ ਵਿੱਚ ਨਰਮਦਾ ਜ਼ਿਲ੍ਹਾ ਪ੍ਰਸ਼ਾਸਨ ਨੇ ਸਥਾਨਕ ਕਿਸ਼ਤੀ ਸੰਚਾਲਕਾਂ ਨੂੰ ਬਿਨਾਂ ਲਾਇਸੈਂਸ ਦੇ ਕਿਸ਼ਤੀਆਂ ਨਾ ਚਲਾਉਣ ਦੇ ਨਿਰਦੇਸ਼ ਦਿੱਤੇ ਸਨ।

ਇਹ ਵੀ ਪੜ੍ਹੋ : ਪੰਜਾਬ ‘ਚ ਝੋਨੇ ਦੀ ਸਿੱਧੀ ਬਿਜਾਈ ਅੱਜ ਤੋਂ ਹੋਈ ਸ਼ੁਰੂ

ਨਾਲ ਹੀ ਵਡੋਦਰਾ ਐੱਨਡੀਆਰਐੱਫ ਦੇ ਇੰਸਪੈਕਟਰ ਆਸ਼ੂਤੋਸ਼ ਸ਼੍ਰੀਮਲ ਨੇ ਕਿਹਾ, “ਐੱਨਡੀਆਰਐੱਫ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਇੱਥੇ ਮੌਜੂਦ ਹਨ। ਅੱਜ ਸਵੇਰੇ 8 ਵਜੇ ਇੱਕ ਲਾਸ਼ ਮਿਲੀ। ਦੋ ਕਿਸ਼ਤੀਆਂ ਦੀ ਵਰਤੋਂ ਕਰਕੇ ਬਚਾਅ ਕਾਰਜ ਕੀਤੇ ਜਾ ਰਹੇ ਹਨ। ਬਾਕੀ ਛੇ ਲਾਸ਼ਾਂ ਦੀ ਭਾਲ ਜਾਰੀ ਹੈ।”

 

 

 

 

LEAVE A REPLY

Please enter your comment!
Please enter your name here