ਨੂੰਹ ਨੂੰ ਸ਼ਗਨ ਪਾਉਣ ਜਾ ਰਹੇ ਪਰਿਵਾਰ ਨਾਲ ਰਸਤੇ ਵਿੱਚ ਵਾਪਰਿਆ ਵੱਡਾ ਭਾਣਾ || News of Punjab
ਪੰਜਾਬ ਭਰ ਵਿੱਚ ਸੜਕ ਹਾਦਸੇ ਵੱਧਦੇ ਹੀ ਜਾ ਰਹੇ ਹਨ ਜਿਸਦੇ ਚੱਲਦਿਆਂ ਰੋਜ਼ ਹੀ ਕਿੰਨੇ ਮਾਸੂਮਾਂ ਨੂੰ ਆਪਣੀ ਜਾਨ ਗਵਾਉਣੀ ਪੈ ਜਾਂਦੀ ਹੈ | ਅਜਿਹਾ ਹੀ ਇੱਕ ਹੋਰ ਮਾਮਲਾ ਬਠਿੰਡਾ ਦੇ ਪਿੰਡ ਕੋਟਫੱਤਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਨੂੰਹ ਨੂੰ ਸ਼ਗਨ ਦੇਣ ਜਾ ਰਹੇ ਪਰਿਵਾਰ ਨਾਲ ਵੱਡਾ ਹਾਦਸਾ ਵਾਪਰ ਗਿਆ | ਉਹਨਾਂ ਦੀ ਕਾਰ ਰਸਤੇ ਵਿੱਚ ਹੀ ਹਾਦਸਾ ਗ੍ਰਸਤ ਹੋ ਗਈ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਚਾਰ ਲੋਕ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ : ਹੁਸ਼ਿਆਰਪਰ ‘ਚ ਵਾਪਰੀ ਵੱਡੀ ਵਾ.ਰਦਾਤ, ਕਿਸਾਨ ਆਗੂ ਦਾ ਬੇ.ਰਹਿਮੀ ਨਾਲ ਕੀਤਾ ਕ.ਤ.ਲ
ਹਾਦਸੇ ਵਿੱਚ ਤਾਏ ਦੀ ਹੋਈ ਮੌਤ
ਇਸ ਹਾਦਸੇ ਦੇ ਕਾਰਨ ਇੱਕ ਹੱਸਦੇ -ਖੇਡਦੇ ਪਰਿਵਾਰ ਦੀਆਂ ਖੁਸ਼ੀਆਂ ਗਮ ‘ਚ ਬਦਲ ਗਈਆਂ | ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਿੰਡ ਮੌੜ ਚੜਤ ਸਿੰਘ ਵਾਲਾ ਤੋਂ ਇੱਕ ਪਰਿਵਾਰ ਆਪਣੀ ਨੂੰਹ ਨੂੰ ਸ਼ਗਨ ਪਾਉਣ ਦੇ ਲਈ ਖੁਸ਼ੀ -ਖੁਸ਼ੀ ਜਾ ਰਿਹਾ ਸੀ | ਇਸ ਦਰਮਿਆਨ ਜਦੋਂ ਉਨ੍ਹਾਂ ਦੀ ਕਾਰ ਪਿੰਡ ਕੋਟਫੱਤਾ ਨੇੜੇ ਪਹੁੰਚੀ ਤਾਂ ਅੱਗੋਂ ਆ ਰਹੀ ਇੱਕ ਕਾਰ ਨੇ ਇਹਨਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਕਾਰ ਦੇ ਵਿੱਚ ਸਵਾਰ ਇੱਕ ਬੱਚੇ ਸਮੇਤ ਦੋ ਮਹਿਲਾਵਾਂ ਅਤੇ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਜਦਕਿ ਇਸ ਭਿਆਨਕ ਹਾਦਸੇ ਵਿੱਚ ਤਾਏ ਦੀ ਮੌਤ ਹੋ ਗਈ ਹੈ।