ਜਲੰਧਰ ਤੋਂ ਇੱਕ ਰੂਹ ਕੰਬਾਊ ਘਟਨਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਇੱਕ ਬੇਰਹਿਮ ਵਿਅਕਤੀ ਨੇ ਆਪਣੀ ਪਤਨੀ ਤੇ ਬੱਚਿਆਂ ਸਮੇਤ ਸੱਸ ਤੇ ਸਹੁਰੇ ਨੂੰ ਅੱਗ ਹਵਾਲੇ ਕਰ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਇਸ ਵਿਅਕਤੀ ਨੇ ਜਲੰਧਰ ਦੇ ਮਹਿਤਪੁਰ ਦੇ ਪਿੰਡ ਮੱਧੇਪੁਰੂ ਸਥਿਤ ਸੁਹਰੇ ਘਰ ਜਾ ਕੇ ਪਤਨੀ ਪਰਮਜੀਤ ਕੌਰ (28), ਬੇਟਾ ਗੁਰਮੋਹਲ (5), ਬੇਟੀ ਅਰਸ਼ਦੀਪ ਕੌਰ (7), ਸੱਸ ਜੰਗਿਦਰੋ ਬਾਈ, ਸੁਹਰਾ ਸੁਰਜਨ ਸਿੰਘ (58) ਨੂੰ ਪੈਟਰੋਲ ਪਾ ਕੇ ਸਾੜ ਦਿੱਤਾ ਤੇ ਬਾਹਰੋਂ ਕੁੰਡੀ ਲਾ ਕੇ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ: ਰੋਜਰ ਬਿੰਨੀ BCCI ਦੇ 36ਵੇਂ ਪ੍ਰਧਾਨ ਨਿਯੁਕਤ
ਪ੍ਰਾਪਤ ਜਾਣਕਾਰੀ ਅਨੁਸਾਰ ਬੇਟ ਇਲਾਕੇ ਦੇ ਪਿੰਡ ਖੁਰਸ਼ੈਦਪੁਰਾ ਵਾਸੀ ਕਾਲੀ ਸਿੰਘ ਦਾ ਲੁਧਿਆਣਾ-ਜਲੰਧਰ ਜ਼ਿਲ੍ਹਿਆਂ ਦੀ ਹੱਦ ‘ਤੇ ਵਸੇ ਪਿੰਡ ਬੀਟਲਾਂ ਵਾਸੀ ਸੁਰਜਨ ਸਿੰਘ ਦੀ ਧੀ ਪਰਮਜੀਤ ਕੌਰ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੇ ਦੋ ਬੱਚਿਆਂ ਪੁੱਤ ਅਤੇ ਧੀ ਨੇ ਜਨਮ ਲਿਆ। ਵਿਆਹ ਦੌਰਾਨ ਹੀ ਦੋਵਾਂ ਵਿੱਚ ਘਰੇਲੂ ਕਲੇਸ਼ ਰਹਿਣ ਲੱਗ ਪਿਆ। ਕੁਝ ਦਿਨ ਪਹਿਲਾਂ ਹੀ ਪਰਮਜੀਤ ਕੌਰ ਆਪਣੇ ਬੱਚਿਆਂ ਨੂੰ ਲੈ ਕੇ ਪੇਕੇ ਪਿੰਡ ਬੀਟਲਾ ਆ ਗਈ।
ਇਹ ਵੀ ਪੜ੍ਹੋ: PM ਮੋਦੀ ‘ਤੇ ਹੋ ਸਕਦਾ ਹੈ ਆਤਮਘਾਤੀ ਹਮਲਾ, ਖੁਫੀਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ
ਬੀਤੀ ਰਾਤ ਉਸ ਦਾ ਪਤੀ ਕਾਲੀ ਸਿੰਘ ਵੀ ਬੀਟਲਾ ਪਹੁੰਚ ਗਿਆ ਜਦੋਂ ਸਾਰਾ ਪਰਿਵਾਰ ਸੁੱਤਾ ਪਿਆ ਸੀ ਤਾਂ ਕਾਲੀ ਸਿੰਘ ਨੇ ਉਸ ਕਮਰੇ ਨੂੰ ਕੁੰਡੀ ਲਗਾ ਦਿੱਤੀ ਅਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਅੱਗ ਦੀਆਂ ਲਪਟਾਂ ਵਿਚ ਘਿਰੇ ਪਰਿਵਾਰ ਦੀਆਂ ਚੀਖਾਂ ਨਾਲ ਵੀ ਉਸ ਦਾ ਦਿਲ ਨਾ ਪਿਘਲਿਆ ਤੇ ਉਲਟਾ ਉਸ ਨੇ ਉਨ੍ਹਾਂ ਨੂੰ ਲਲਕਾਰਦਿਆਂ ਕਿਹਾ ਕਿ ਇਹ ਅੱਗ ਉਸ ਨੇ ਹੀ ਲਗਾਈ ਹੈ। ਪਰਮਜੀਤ ਕੌਰ ਨੇ ਮਰਨ ਤੋਂ ਪਹਿਲਾਂ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਕਿ ਅੱਗ ਉਸ ਦੇ ਪਤੀ ਨੇ ਲਗਾਈ ਹੈ। ਅੱਗ ਦੀ ਲਪਟਾਂ ਵਿੱਚ ਪਰਿਵਾਰ ਦੇ ਪੰਜੇ ਜੀਅ ਸੜ ਕੇ ਸਵਾਹ ਹੋ ਗਏ। ਇਸ ਮਾਮਲੇ ਵਿਚ ਮੌਕੇ ‘ਤੇ ਪੁੱਜੀ ਪੁਲਿਸ ਜਾਂਚ ਵਿੱਚ ਲੱਗੀ ਹੋਈ ਹੈ ਤੇ ਕਾਲੀ ਸਿੰਘ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕਰ ਰਹੀ ਹੈ।