ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੇ ਫੈਨਜ਼ ਨੂੰ ਵੱਡਾ ਤੋਹਫ਼ਾ, 10 ਸਾਲਾਂ ਬਾਅਦ ਇਹ ਫਿਲਮ ਮੁੜ ਹੋਵੇਗੀ ਰਿਲੀਜ਼
ਜੋ ਨੀਰੂ ਬਾਜਵਾ ਤੇ ਦਿਲਜੀਤ ਦੋਸਾਂਝ ਦੇ ਫੈਨਜ਼ ਨੇ ਉਹਨਾਂ ਦੇ ਲਈ ਵੱਡੀ ਖ਼ੁਸ਼ਖ਼ਬਰੀ ਹੈ | ਦਰਅਸਲ, 10 ਸਾਲਾਂ ਬਾਅਦ ਦਿਲਜੀਤ ਦੋਸਾਂਝ ਤੇ ਨਿਰੂ ਬਾਜਵਾ ਦੀ ਬਲਾਕਬਸਟਰ ਫਿਲਮ ‘ਸਰਦਾਰ ਜੀ’ ਮੁੜ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਫ਼ਿਲਮ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ ਸੀ।
ਇਸਦੀ ਜਾਣਕਾਰੀ ਅਦਕਾਰਾ ਨੀਰੂ ਬਾਜਵਾ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਉਨ੍ਹਾਂ ਨੇ ਫਿਲਮ ਦਾ ਪੋਸਟ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ। ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਨੀਰੂ ਨੇ ਲਿਖਿਆ ਕਿ Wow what a surprise @whitehillstudios ! Enjoy ! ਸਿਨੇਮਾਘਰਾਂ ‘ਚ ਫਿਰ ਤੋਂ ਸਰਦਾਰ ਜੀ!
ਇਹ ਵੀ ਪੜ੍ਹੋ : ਨਗਰ ਕੀਰਤਨ ‘ਚ ਪਿਆ ਖਿਲਾਰਾ, ਬੇਕਾਬੂ ਥਾਰ ਵੜਨ ਨਾਲ ਪੁਲਿਸ ਮੁਲਾਜ਼ਮ ਸਮੇਤ 4 ਲੋਕ ਹੋਏ ਜ਼ਖਮੀ
ਸਿਨੇਮਾਘਰਾਂ ਵਿੱਚ ਕਦੋਂ ਹੋਵੇਗੀ ਰਿਲੀਜ਼
ਹਾਲਾਂਕਿ ਇਹ ਫਿਲਮ ਸਿਨੇਮਾਘਰਾਂ ਵਿੱਚ ਕਦੋਂ ਰਿਲੀਜ਼ ਹੋਵੇਗੀ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਫੈਨਜ਼ ਇਸ ਪੋਸਟਰ ਨੂੰ ਵੇਖ ਕੇ ਕਾਫੀ ਖੁਸ਼ ਅਤੇ ਉਤਸ਼ਾਹਿਤ ਹਨ। ਸਰਦਾਰ ਫਰੈਂਚਾਇਜ਼ੀ ਦੀ ਪਹਿਲੀ ਫਿਲਮ 2015 ਵਿੱਚ ਰਿਲੀਜ਼ ਹੋਈ ਸੀ, ਜਿਸ ਵਿੱਚ ਦਿਲਜੀਤ ਦੇ ਨਾਲ ਮੈਂਡੀ ਤੱਖਰ ਅਤੇ ਨੀਰੂ ਬਾਜਵਾ ਸਨ। ਇਸ ਦਾ ਨਿਰਦੇਸ਼ਨ ਰੋਹਿਤ ਜੁਗਰਾਜ ਨੇ ਕੀਤਾ ਸੀ।